channel punjabi
International News USA

BREAKING NEWS: ਆਹਮੋ-ਸਾਹਮਣੇ ਨਹੀਂ ਵਰਚੁਅਲ ਹੀ ਹੋਵੇਗੀ Joe Biden ਅਤੇ Justin Trudeau ਦੀ ਮੁਲਾਕਾਤ, ਵ੍ਹਾਈਟ ਹਾਊਸ ਨੇ ਕੀਤਾ ਸਪਸ਼ਟ

ਵਾਸ਼ਿੰਗਟਨ/ਓਟਾਵਾ : ਅਮਰੀਕਾ ਦੇ ਰਾਸ਼ਟਰਪਤੀ Joe Biden ਵਲੋਂ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਉਹਨਾਂ ਸਭ ਤੋਂ ਪਹਿਲਾਂ ਕਿਸੇ ਵਿਦੇਸ਼ੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਸੀ ਤਾਂ ਉਹ ਸਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ। ਇਹ ਗੱਲਬਾਤ ਫ਼ੋਨ ਜ਼ਰੀਏ ਹੋਈ ਸੀ। ਮੰਨਿਆ ਜਾ ਰਿਹਾ ਸੀ ਕਿ ਜਲਦੀ ਹੀ ਅਮਰੀਕੀ ਰਾਸ਼ਟਰਪਤੀ ਅਤੇ ਕੈਨੇਡਾ ਦੇ ਪ੍ਰਧਾਨਮੰਤਰੀ ਦੀ ਮੁਲਾਕਾਤ ਹੋ ਸਕਦੀ ਹੈ ਕਿਉਂਕਿ ਦੋਹਾਂ ਦੇਸ਼ਾਂ ਦਰਮਿਆਨ ਗੂੜ੍ਹੀ ਸਾਂਝ ਹੈ ਅਤੇ ਟਰੂਡੋ ਵੀ ਕਈ ਅਹਿਮ ਮਸਲਿਆਂ ਤੇ President Biden ਨਾਲ ਆਹਮੋ-ਸਾਹਮਣੇ ਗੱਲਬਾਤ ਕਰਨਾ ਚਾਹੁੰਦੇ ਹਨ। ਪਰ ਹੁਣ ਨੇੜਲੇ ਭਵਿੱਖ ਵਿੱਚ ਅਜਿਹਾ ਸੰਭਵ ਨਹੀਂ ਹੋ ਸਕੇਗਾ। ਦਰਅਸਲ ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਜੇਨ ਸਾਕੀ ਨੇ ਮੰਗਲਵਾਰ ਨੂੰ ਸਪੱਸ਼ਟ ਕਰ ਦਿੱਤਾ ਕਿ ‘ਕੋਰੋਨਾ ਮਹਾਂਮਾਰੀ ਦੇ ਕਾਰਨ ਰਾਸ਼ਟਰਪਤੀ ਕੋਲ ਵਿਦੇਸ਼ੀ ਨੇਤਾਵਾਂ ਨਾਲ ਆਹਮੋ-ਸਾਹਮਣੇ ਮੁਲਾਕਾਤ ਦੀ ਤੁਰੰਤ ਕੋਈ ਯੋਜਨਾ ਨਹੀਂ ਹੈ।’

ਇਹ ਬਿਆਨ ਉਦੋਂ ਆਇਆ ਹੈ ਜਦੋਂ ਟਰੂਡੋ ਨੇ ਕਿਹਾ ਸੀ ਕਿ President Biden ਫਰਵਰੀ ਮਹੀਨੇ ਵਿਚ ਕਿਸੇ ਸਮੇਂ ਮੁਲਾਕਾਤ ਕਰਨ ਲਈ ਰਾਜ਼ੀ ਹੋ ਗਏ ਹਨ। ਪਿਛਲੇ ਮਹੀਨੇ ਇਕ ਫੋਨ ਕਾਲ ਤੋਂ ਬਾਅਦ, ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦਾ ਵਿਦੇਸ਼ੀ ਹਮਰੁਤਬਾ ਨਾਲ ਇਹ ਪਹਿਲਾ ਮੇਲ ਸੀ।

ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕਟਰੀ Jen Psaki ਤੋਂ ਮੰਗਲਵਾਰ ਨੂੰ ਟਰੂਡੋ ਦੇ ਰਾਸ਼ਟਰਪਤੀ ਨਾਲ ਮਿਲਣ ਦੀ ਯੋਜਨਾ ਬਾਰੇ ਪੁੱਛਿਆ ਗਿਆ ਸੀ, ਉਹਨਾਂ ਸਪਸ਼ਟ ਸੰਕੇਤ ਦਿੱਤਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਜੇਕਰ ਕੋਈ ਵੀ ਮੀਟਿੰਗ ਹੋਈ ਤਾਂ ਉਹ ਵਰਚੁਅਲ ਹੋਵੇਗੀ, ਵੀਡੀਓ ਕਾਨਫਰੰਸਿੰਗ (VC) ਦੇ ਰਾਹੀਂ ਹੀ ਹੋਵੇਗੀ। ਹਲਾਂਕਿ ਇਸ ਮੀਟਿੰਗ ਬਾਰੇ ਉਹਨਾਂ ਕੋਈ ਸਮਾਂ ਜਾਂ ਤਾਰੀਖ ਬਾਰੇ ਵੀ ਸਪੱਸ਼ਟ ਨਹੀਂ ਕੀਤਾ।

‘ਤੁਸੀਂ ਵੀਡੀਓ ਰਾਹੀਂ ਮਿਲ ਸਕਦੇ ਹੋ- ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ’-ਸਾਕੀ ਨੇ ਕਿਹਾ।

ਕੋਰੋਨਾ ਮਹਾਂਮਾਰੀ ਕਾਰਨ ਹੀ ਸ਼ਾਇਦ ਨਵੇਂ ਅਮਰੀਕੀ ਪ੍ਰਸ਼ਾਸਨ ਵਿਚ ਸਫ਼ਰ ਨਾ ਕਰਨ ਵਾਲੀ ਨੀਤੀ ਲਾਗੂ ਹੈ। ਉਧਰ ਸੈਕਟਰੀ ਸਟੇਟ ਐਂਟਨੀ ਬਲਿੰਕੇਨ ਨੇ ਮੰਗਲਵਾਰ ਨੂੰ ਐਨਪੀਆਰ ਨੂੰ ਦੱਸਿਆ ਕਿ ਮਹਾਂਮਾਰੀ ਵਿਦੇਸ਼ੀ ਮੁਲਾਕਾਤਾਂ ਲਈ ਕਿਸੇ ਵੀ ਯੋਜਨਾ ਨੂੰ ਘਟਾ ਰਹੀ ਹੈ।

ਜ਼ਿਕਰਯੋਗ ਹੈ ਕਿ ‘ਚਾਇਨਾ ਵਾਇਰਸ’ ਕਾਰਨ ਕੋਰੋਨਾ ਮਹਾਂਮਾਰੀ ਦਾ ਸਭ ਤੋਂ ਵੱਧ ਅਸਰ ਅਮਰੀਕਾ ‘ਤੇ ਪਿਆ ਹੈ। ਇੱਕ ਸਾਲ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਅਮਰੀਕਾ ਹੁਣ ਵੀ ਕੋਰੋਨਾ ਮਹਾਂਮਾਰੀ ਤੋਂ ਉੱਭਰ ਨਹੀਂ ਪਾਇਆ ਹੈ। ਅਧਿਕਾਰਿਕ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ ਕੋਰੋਨਾ ਦੇ 28,381,150 (2 ਕਰੋੜ 83 ਲੱਖ 81ਹਜਾਰ 150) ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਵਿੱਚੋਂ 499,941 (4 ਲੱਖ 99 ਹਜ਼ਾਰ 941) ਲੋਕੀ ਜਾਨ ਗੁਆ ਚੁੱਕੇ ਹਨ। 18,477,288 (1 ਕਰੋੜ 84 ਲੱਖ 77ਹਜਾਰ 288) ਲੋਕੀ ਸਿਹਤਯਾਬ ਹੋਏ ਹਨ।

Related News

8 ਸਤੰਬਰ ਨੂੰ ਖੁੱਲਣਗੇ ਬੀਸੀ ਦੇ ਸਾਰੇ ਸਕੂਲ

Rajneet Kaur

ਮਿਸੀਸਾਗਾ ਦੇ ਐਲੀਮੈਂਟਰੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਿਸ ਦੇ ਅੜਿੱਕੇ

Vivek Sharma

ਹਾਈਵੇ ‘ਤੇ ਹੋਈ ਛੋਟੇ ਜਹਾਜ਼ ਦੀ ਲੈਂਡਿੰਗ ! ਟ੍ਰੈਫਿਕ ਪੁਲਿਸ ਲਈ ਬਣਿਆ ਚੁਣੌਤੀ

Vivek Sharma

Leave a Comment