Channel Punjabi
International News

BREAKING : ਅਮੇਰੀਕਨ ਏਅਰਲਾਈਨਜ਼ ਦੇ BOEING 737 ਯਾਤਰੀ ਜਹਾਜ਼ ਦੀ ਨਿਊਜਰਸੀ ਵਿਖੇ ਹੋਈ ਐਮਰਜੈਂਸੀ ਲੈਂਡਿਗ

ਨਿਊਜਰਸੀ : ਪਾਇਲਟਾਂ ਦੀ ਸੂਝ-ਬੂਝ ਨਾਲ ਅਮਰੀਕਾ ਦਾ ਇੱਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬੱਚ ਗਿਆ। ਦਰਅਸਲ ਅਮੇਰੀਕਨ ਏਅਰਲਾਇੰਸ ਦੇ ਇੱਕ ਬੋਇੰਗ 737 ਮੈਕਸ ਯਾਤਰੀ ਜਹਾਜ਼ ਦੀ ਸ਼ੁੱਕਰਵਾਰ ਦੁਪਹਿਰ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਅਮਰੀਕਾ ਦੇ ਨਿਊਜਰਸੀ ਸਥਿਤ ਨਿਉਆਰਕ (Newark, New Jersey) ਹਵਾਈ ਅੱਡੇ ‘ਤੇ ਇਹ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪਾਇਲਟਾਂ ਨੇ ਜਹਾਜ਼ ਦੇ ਇੱਕ ਇੰਜਨ ਦੇ ਤੇਲ ਪ੍ਰੈਸ਼ਰ ਸੂਚਕ ਨਾਲ ਇੱਕ ਸੰਭਾਵਤ ਸਮੱਸਿਆ ਵੇਖੀ, ਜਿਸ ਤੋਂ ਬਾਅਦ ਉਨ੍ਹਾਂ ਜਹਾਜ਼ ਦੀ ਐਮਰਜੈਂਸੀ ਲੈਡਿੰਗ ਦਾ ਫੈਸਲਾ ਲਿਆ।

ਅਮੇਰੀਕਨ ਏਅਰਲਾਈਨਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਮਿਆਮੀ ਤੋਂ ਹਵਾਈ ਜਹਾਜ਼ ਸੁਰੱਖਿਅਤ ਢੰਗ ਨਾਲ ਉਤਰਿਆ ਗਿਆ। ਬੁਲਾਰੇ ਅਨੁਸਾਰ ਜਹਾਜ਼ ਵਿੱਚ 95 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਸਨ, ਸਾਰੇ ਸੁਰੱਖਿਅਤ ਹਨ ਕਿਸੇ ਨੂੰ ਵੀ ਸੱਟ ਨਹੀਂ ਲੱਗੀ।

ਦੱਸ ਦਈਏ ਕਿ BOEING 737 MAX ਪਿਛਲੇ ਤਿੰਨ ਸਾਲਾਂ ਤੋਂ ਇੰਜਨ ਵਿੱਚ ਖਰਾਬੀ ਕਾਰਨ ਜਾਂ ਕਿਸੇ ਨਾ ਕਿਸੇ ਤਕਨੀਕੀ ਖਾਮੀਆਂ ਲਗਾਤਾਰ ਸੁਰਖੀਆਂ ਵਿੱਚ ਰਿਹਾ ਹੈ। ਸਾਲ 2018 ‘ਚ ਬੋਇੰਗ ਮੈਕਸ 737 ਨਾਲ ਵਾਪਰੇ ਦੋ ਹਾਦਸਿਆਂ ਤੋਂ ਬਾਅਦ ਲਗਭਗ ਦੋ ਸਾਲਾਂ ਲਈ ਦੁਨੀਆ ਭਰ ਵਿੱਚ ਇਸਨੂੰ ਪ੍ਰਤਿਬੰਧਿਤ ਕਰ ਦਿੱਤਾ ਗਿਆ ਸੀ। ਇਹਨਾਂ ਜਹਾਜ ਹਾਦਸਿਆਂ ਵਿੱਚ 346 ਲੋਕਾਂ ਦੀ ਮੌਤ ਹੋ ਗਈ ਸੀ । ਦੋ ਸਾਲਾਂ ਬਾਅਦ ਇਹਨਾਂ 737 ਮੈਕਸ ਜਹਾਜ਼ਾਂ ਨੂੰ ਪਿਛਲੇ ਸਾਲ ਦਸੰਬਰ ਤੋਂ ਮੁੜ ਸੇਵਾ ਪ੍ਰਦਾਨ ਕਰਨ ਲਈ ਆਗਿਆ ਦਿੱਤੀ ਗਈ, ਪਰ ਅਜਿਹਾ ਲੱਗਦਾ ਹੈ ਕਿ ਬੋਇੰਗ ਕੰਪਨੀ ਆਪਣੇ ਇਨ੍ਹਾਂ ਜਹਾਜ਼ਾਂ ਵਿੱਚ ਸੁਧਾਰ ਕਰਨ ਵਿਚ ਨਾਕਾਮਯਾਬ ਰਹੀ ਹੈ। ਦੱਸਣਯੋਗ ਹੈ ਕਿ ਬੋਇੰਗ ਨੇ ਉਡਾਣ ਪ੍ਰਣਾਲੀ ਵਿਚ ਤਬਦੀਲੀਆਂ ਕੀਤੀਆਂ ਅਤੇ ਅਮੇਰੀਕਨ ਏਅਰਲਾਈਨਜ਼ ਨੇ ਦਸੰਬਰ ਦੇ ਅਖ਼ੀਰ ਵਿਚ ਆਪਣੇ ਮੈਕਸ ਜੈੱਟਾਂ ਦੀ ਉਡਾਣ ਮੁੜ ਸ਼ੁਰੂ ਕੀਤੀ । ਉਸ ਤੋਂ ਬਾਅਦ ਕੁਝ ਹੋਰ ਏਅਰਲਾਈਨਜ਼ ਨੇ ਵੀ ਆਪਣੇ ਬੇੜੇ ਵਿੱਚ ਬੋਇੰਗ ਮੈਕਸ ਜਹਾਜ਼ਾਂ ਨੂੰ ਮੁੜ ਤੋਂ ਸ਼ਾਮਲ ਕਰ ਲਿਆ । ਯੂਨਾਈਟਿਡ ਅਤੇ ਅਲਾਸਕਾ ਏਅਰਲਾਇੰਸ ਇਨ੍ਹਾਂ ਵਿਚ ਹੀ ਸ਼ਾਮਲ ਹਨ। ਸਾਊਥਵੈਸਟ ਏਅਰਲਾਇੰਸ ਨੇ ਵੀ ਅਗਲੇ ਹਫਤੇ ਤੋਂ ਇਹਨਾਂ ਜਹਾਜ਼ਾਂ ਨਾਲ ਉਡਾਣਾਂ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ, ਪਰ ਲੱਗਦਾ ਹੈ ਕਿ ਇਕ ਵਾਰ ਫਿਰ ਤੋਂ BOEING 737 ਯਾਤਰੀ ਜਹਾਜ਼ਾਂ ‘ਤੇ ਬੈਨ ਲਗ ਸਕਦਾ ਹੈ।

Related News

ਅਮਰੀਕਾ ਦੇ CITY BANK ਦਾ ਭਾਰਤ ਵਿੱਚ ਕਾਰੋਬਾਰ ਬੰਦ ਕਰਨ ਦਾ ਐਲਾਨ, 36 ਸਾਲਾਂ ਤੱਕ ਕੀਤਾ ਕੰਜ਼ਿਊਮਰ ਬੈਂਕਿੰਗ ਕਾਰੋਬਾਰ

Vivek Sharma

U.S. PRESIDENT ELECTION: ਕੁਝ ਸੂਬਿਆਂ ‘ਚ ਵੋਟਿੰਗ ਦਾ ਕੰਮ ਮੁਕੰਮਲ, ਸ਼ੁਰੂਆਤੀ ਰੁਝਾਨ ਮਿਲਣੇ ਸ਼ੁਰੂ

Vivek Sharma

ਸ਼ਰਧਾਲੂਆਂ ਲਈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ, ਸ਼ਰਧਾਲੂ ਹੁਣ 2021 ‘ਚ ਕਰ ਸਕਣਗੇ ਦਰਸ਼ਨ

Vivek Sharma

Leave a Comment

[et_bloom_inline optin_id="optin_3"]