Channel Punjabi
Canada International News North America

ਇਨਫ੍ਰਾਸਟਕਚਰ ਅਤੇ ਕਮਿਊਨਟੀਜ਼ ਵਿਭਾਗ ਦੀ ਫੈਡਰਲ ਮਿਨਿਸਟਰ ਮੇਕੈਨਾ ਨੇ ਬਰੈਂਪਟਨ ‘ਚ ਚਾਰ ਟ੍ਰਾਂਜਿਟ ਪ੍ਰੋਜੈਕਟਾਂ ਲਈ 45.3 ਮਿਲੀਅਨ ਡਾਲਰ ਦਾ ਕੀਤਾ ਐਲਾਨ

ਬਰੈਂਪਟਨ: ਇਨਫ੍ਰਾਸਟਕਚਰ ਅਤੇ ਕਮਿਊਨਟੀਜ਼ ਵਿਭਾਗ ਦੀ ਫੈਡਰਲ ਮਿਨਿਸਟਰ ਮੇਕੈਨਾ ਬਰੈਂਪਟਨ ਵਿਖੇ ਪਹੁੰਚੇ,ਜਿੱਥੇ ਉਨ੍ਹਾਂ ਚਾਰ ਟ੍ਰਾਂਜਿਟ ਪ੍ਰੋਜੈਕਟਾਂ ਲਈ 45.3 ਮਿਲੀਅਨ ਡਾਲਰ ਐਲਾਨ ਕੀਤੇ ਹਨ। ਜਿਸ ਤਹਿਤ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ ਅਤੇ ਟ੍ਰਾਂਜਿਟ ਹੱਬ ਬਣਾਇਆ ਜਾਵੇਗਾ। ਮਿਨਿਸਟਰ ਮੁਤਾਬਕ ਇਸ ਪ੍ਰੋਜੈਕਟ ਨਾਲ ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ।

ਮੇਕੈਨਾ ਮੁਤਾਬਕ ਉਹ ਬਰੈਂਪਟਨ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ ਅਤੇ ਅਫੋਰਡੇਬਲ ਹਾਊਸਿੰਗ ਵੀ ਇੱਕ ਵੱਡਾ ਮੁੱਦਾ ਹੈ। ਜਿਸ ਲਈ ਫੈਡਰਲ ਸਰਕਾਰ ਕੰਮ ਕਰ ਰਹੀ ਹੈ।

ਓਂਟਾਰੀਓ ਦੇ ਐਸੋਸੀਏਟ ਮਿਨਿਸਟਰ ਆਫ ਸਮਾਲ ਬਿਜਨਿਸ ਅਤੇ ਰੈੱਡ ਟੇਪ ਰਿਡਕਸ਼ਨ ਪ੍ਰਭਮੀਤ ਸਿੰਘ ਸਰਕਾਰੀਆ ਨੇ ਦੱਸਿਆ ਕਿ ਟ੍ਰਾਂਜਿਟ ਨਾਲ ਸਬੰਧਤ ਚਾਰੇ ਪ੍ਰੋਜੈਕਟ ਕੈਨੇਡਾ ਇਨਫ੍ਰਾਸਟਕਚਰ ਪ੍ਰੋਗਰਾਮ ਤਹਿਤ ਲਿਆਂਦੇ ਗਏ ਹਨ। ਜਿਸ ਤਹਿਤ 32 ਨਵੀਆਂ ਇਲੈਕਟ੍ਰਿਕ ਬੱਸਾਂ ਖਰੀਦੀਆਂ ਜਾਣਗੀਆਂ ਅਤੇ ਪਬਲਿਕ ਟ੍ਰਾਂਜਿਟ ਸਿਸਟਮ ਵਿੱਚ ਸੁਧਾਰ ਕੀਤੇ ਜਾਣਗੇ। ਜਿਸ ਨਾਲ ਮੁਸਾਫ਼ਰਾਂ ਅਤੇ ਓਪਰੇਟਰਾਂ ਦੀ ਸੁਰੱਖਿਆ ਵੀ ਵੱਧੇਗੀ, ਪ੍ਰੋਵਿੰਸ਼ੀਅਲ ਸਰਕਾਰ ਇਸ ਪ੍ਰੋਜੈਕਟ ਵਿੱਚ 37.8 ਮਿਲੀਅਨ ਡਾਲਰ ਦਾ ਹਿੱਸਾ ਪਾਏਗੀ।

ਬਰੈਂਪਟਨ ਵੈੱਸਟ ਤੋਂ ਐਮਪੀ ਕਮਲ ਖਹਿਰਾ ਨੇ ਕਿਹਾ ਕਿ ਕੋਵਿਡ-19 ਨੇ ਕੈਨੇਡੀਅਨਾਂ ਦੀ ਸਿਹਤ ਦੇ ਨਾਲ-ਨਾਲ ਆਰਥਿਕਤਾ ਨੂੰ ਵੀ ਸੱਟ ਮਾਰੀ ਹੈ,ਅਤੇ ਫੈਡਰਲ ਸਰਕਾਰ ਲੋਕਾਂ ਦੀ ਸਹਾਇਤਾ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਜਿੰਨ੍ਹਾਂ ਟ੍ਰਾਂਜਿਟ ਪ੍ਰੋਜੈਕਟਾਂ ਨੂੰ ਸ਼ਹਿਰ ਲਈ ਅਹਿਮ ਦੱਸਿਆ ਕਾਬਲੇਗੌਰ ਹੈ ਕਿ ਚਾਰੇ ਟ੍ਰਾਂਜਿਟ ਪ੍ਰੋਜੈਕਟਾਂ ਲਈ ਕੁੱਲ 113 ਮਿਲੀਅਨ ਡਾਲਰ ਦੀ ਇਨਵੈੱਸਟਮੈਂਟ ਕੀਤੀ ਗਈ ਹੈ। ਜਿਸ ਲਈ ਫੈਡਰਲ ਸਰਕਾਰ 45.3 ਮਿਲੀਅਨ ਅਤੇ ਪ੍ਰੋਵਿੰਸ਼ੀਅਲ ਸਰਕਾਰ 37.8 ਮਿਲੀਅਨ ਅਤੇ ਬਰੈਂਪਟਨ ਸਿਟੀ ਕਾਉਂਸਲ 30.2 ਮਿਲੀਅਨ ਡਾਲਰ ਪਾਏਗੀ।

ਪਹਿਲਾ ਪ੍ਰਾਜੈਕਟ 2020-2021 ਰਿਪਲੇਸਮੈਂਟ ਬੱਸਾਂ ਦਾ ਹੋਵੇਗਾ, ਜੋ ਮੌਜੂਦਾ ਸੇਵਾ ਦੇ ਪੱਧਰ ਨੂੰ ਬਣਾਈ ਰੱਖਣ ਅਤੇ ਰਿਟਾਇਰ ਹੋਣ ਵਾਲੀਆਂ ਬਸਾਂ ਦੀ ਥਾਂ ਲੈਣ ਲਈ 32 ਰਵਾਇਤੀ ਬੱਸਾਂ ਦੀ ਖਰੀਦ ਨੂੰ ਪ੍ਰਦਰਸ਼ਤ ਕਰੇਗੀ।  ਇਸ ਪ੍ਰਾਜੈਕਟ ਲਈ, ਉਨ੍ਹਾਂ ਨੂੰ ਸੰਘੀ ਫੰਡਿੰਗ ਵਿਚ, ਡਾਲਰ 9,132,000, ਪ੍ਰੋਵਿੰਸ਼ੀਅਲ ਫੰਡਿੰਗ ਵਿਚ, ਡਾਲਰ 7,609,239 ਅਤੇ ਮਿਉਂਸੀਪਲ ਫੰਡ ਵਿਚ, ਡਾਲਰ 6,088,761 ਪ੍ਰਾਪਤ ਹੋਣਗੇ।

ਦੂਜਾ ਪ੍ਰਾਜੈਕਟ 2020-2024 ਬੱਸ ਸੁਧਾਰਕੀ ਕੰਮ ਹੋਵੇਗਾ, ਜਿਸ ਵਿਚ 300 ਰਵਾਇਤੀ ਬੱਸਾਂ ਦੀ ਨਵੀਨੀਕਰਣ ਦੀ ਵਿਸ਼ੇਸ਼ਤਾ ਹੋਵੇਗੀ, ਜਿਸ ਵਿਚ ਇੰਜਨ, ਮੁਅੱਤਲ ਅਤੇ ਬ੍ਰੇਕ ਵਰਗੇ ਪ੍ਰਮੁੱਖ ਹਿੱਸਿਆਂ ਦੀ ਮੁਰੰਮਤ ਅਤੇ ਤਬਦੀਲੀ ਸ਼ਾਮਲ ਹੈ। ਇਸ ਪ੍ਰਾਜੈਕਟ ਲਈ, ਉਨ੍ਹਾਂ ਨੂੰ ਸੰਘੀ ਫੰਡਿੰਗ ਵਿਚ, ਡਾਲਰ 22,243,218, ਪ੍ਰੋਵਿੰਸ਼ੀਅਲ ਫੰਡਿੰਗ ਵਿਚ, ਡਾਲਰ 18,534,161 ਅਤੇ ਮਿਉਂਸੀਪਲ ਫੰਡਾਂ ਵਿਚ, ਡਾਲਰ 14,830,666 ਪ੍ਰਾਪਤ ਹੋਣਗੇ।

ਤੀਸਰਾ ਪ੍ਰੋਜੈਕਟ ਆਨ-ਬੋਰਡ ਕੈਮਰਿਆਂ ਅਤੇ ਡਿਜੀਟਲ ਵੀਡੀਓ ਰਿਕਾਰਡਰ ਦੀ ਥਾਂ ਲਵੇਗਾ ਜੋ ਕਿ ਪੂਰੇ ਬੱਸ ਫਲੀਟ ਵਿਚ ਨਵੀਂ ਤਕਨੀਕ ਨੂੰ ਸ਼ਾਮਲ ਕਰਨ ਦੀ ਵਿਸ਼ੇਸ਼ਤਾ ਦੇਵੇਗਾ। ਇਸ ਪ੍ਰਾਜੈਕਟ ਨੂੰ ਸੰਘੀ ਫੰਡਿੰਗ ਵਿਚ $ 2,000,000, ਸੂਬਾਈ ਫੰਡਿੰਗ ਵਿਚ $66 1,666,500 ਅਤੇ ਮਿਉਂਸਪਲ ਫੰਡਾਂ ਵਿਚ $ 1,333,500 ਪ੍ਰਾਪਤ ਹੋਣਗੇ।

ਚੌਥਾ ਪ੍ਰਾਜੈਕਟ ਡਾਊਨਟਾਉਨ ਟ੍ਰਾਂਜ਼ਿਟ ਮੋਬੀਲਿਟੀ ਹੱਬ ਹੋਵੇਗਾ। ਇਹ ਇਕ ਨਵਾਂ ਟ੍ਰਾਂਜ਼ਿਟ ਹੱਬ ਹੋਵੇਗਾ ਜੋ  ਵਧੇਰੇ ਸੇਵਾ ਦੀ ਆਗਿਆ ਦੇਵੇਗਾ, ਨਵੀਂ ਬੱਸ ਦੀਆਂ ਛਾਉਣੀ, ਉਡੀਕ ਖੇਤਰ, ਰਿਆਇਤਾਂ ਅਤੇ ਬਿਜਲੀ ਦੀਆਂ ਬੱਸਾਂ ਨੂੰ ਰੱਖਣ ਲਈ ਹੱਬ ਨੂੰ ਅਪਗ੍ਰੇਡ ਕਰਨ ਦੀਆਂ ਜ਼ਰੂਰਤਾਂ ਨੂੰ ਸ਼ਾਮਲ ਕਰਨਾ।  ਇਸ ਪ੍ਰਾਜੈਕਟ ਨੂੰ ਸੰਘੀ ਫੰਡਿੰਗ ਵਿਚ $12,000,000, ਸੂਬਾਈ ਫੰਡਿੰਗ ਵਿਚ $9,999,000ਅਤੇ ਮਿਉਂਸਪਲ ਫੰਡਾਂ ਵਿਚ, $8,001,000ਪ੍ਰਾਪਤ ਹੋਣਗੇ।

Related News

ਮਿਸੀਸਾਗਾ ਵਿਚ ਕਈ ਵਾਹਨਾਂ ਦੀ ਹੋਈ ਟੱਕਰ, 2 ਵਿਅਕਤੀਆਂ ਦੀ ਮੌਤ 3 ਜ਼ਖਮੀ

Rajneet Kaur

ਐਡਮਿੰਟਨ ਸ਼ਹਿਰ ‘ਚ ਆਨ-ਡਿਮਾਂਡ ਬੱਸ ਸੇਵਾ ਲਈ ਮਿਲੇ 2 ਸਰਵਿਸ ਪ੍ਰੋਵਾਈਡਰ, ਜਲਦ ਸ਼ੁਰੂ ਹੋਵੇਗਾ ਟਰਾਇਲ

Vivek Sharma

ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਕੀਤਾ ਪਲਟਵਾਰ, ਬਾਇਡੇਨ ਤੇ ਚੋਣ ਮੈਨੀਫੈਸਟੋ ਦਾ ਉਡਾਇਆ ਮਜ਼ਾਕ

Vivek Sharma

Leave a Comment

[et_bloom_inline optin_id="optin_3"]