channel punjabi
Canada International News North America

ਬਰੈਂਪਟਨ ‘ਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 13 ਲੋਕਾਂ ਨੂੰ ਸੰਮਨ ਜਾਰੀ, 1 ਲੱਖ ਡਾਲਰ ਦਾ ਜੁਰਮਾਨਾ

ਬਰੈਂਪਟਨ: ਕੈਨੇਡਾ ‘ਚ ਕੋਵਿਡ 19 ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਿਸਨੂੰ ਲੈ ਕੇ ਸਰਕਾਰ ਨੇ ਹੁਣ ਸਖ਼ਤੀ ਵਰਤਣੀ ਸ਼ੁਰੂ ਕਰ ਦਿਤੀ ਹੈ।
ਬਰੈਂਪਟਨ ‘ਚ ਜੁਲਾਈ ਮਹੀਨੇ ‘ਚ ਕਈਆਂ ਨੇ ਹਾਊਸ ਪਾਰਟੀਆਂ ਕੀਤੀਆਂ, ਤੇ ਲੋਕਾਂ ਦਾ ਇਕੱਠ ਕੀਤਾ। ਜਸਟਿਸ ਆਫ ਪੀਸ ਵੱਲੋਂ 13 ਲੋਕਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ। 24 ਤੋਂ 27 ਜੁਲਾਈ ਵਿਚਕਾਰ 4 ਹਾਊਸ ਪਾਰਟੀਆਂ ਦਾ ਆਯੋਜਨ ਕੀਤਾ ਗਿਆ ਸੀ।

ਬਾਇਲਾਅ ਅਫਸਰਾਂ ਵੱਲੋਂ ਸ਼ੁਰੂਆਤ ‘ਚ 880 ਡਾਲਰ ਦੇ ਜੁਰਮਾਨੇ ਲਾਏ ਗਏ ਸਨ ਪਰ ਇਨ੍ਹਾਂ ਨੂੰ ਵਾਪਸ ਲੈ ਲਿਆ ਗਿਆ ਹੈ ਤਾਂ ਜੋ ਨਿਯਮ ਤੋਂੜਨ ਵਾਲਿਆਂ ਨੂੰ ਵਧ ਜੁਰਮਾਨਾ ਕੀਤਾ ਜਾ ਸਕੇ।  ਦਸ ਦਈਏ ਕੁਝ ਪਾਰਟੀ ਕਰਨ ਵਾਲਿਆਂ ਨੂੰ ਪੁਲਿਸ ਨੇ ਫੜਿਆ ਹੈ ਤੇ ਉਨ੍ਹਾਂ ‘ਤੇ 1 ਲੱਖ ਦਾ ਜੁਰਮਾਨਾ ਲਗਾਇਆ ਹੈ।

ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਉਨ ਨੇ ਕਿਹਾ ਕਿ ਉਨ੍ਹਾਂ ਦੇ ਸਟਾਫ ਨੇ ਅਦਾਲਤ ਨੂੰ ਯਕੀਨ ਦਵਾਇਆ ਕਿ 13 ਲੋਕ ਸਖਤ ਜੁਰਮਾਨੇ ਲਈ ਗੰਭੀਰ ਹਨ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜੇਕਰ ਕਿਸੇ ਨੇ ਜਨਤਕ ਸਿਹਤ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਅਤੇ ਪੂਰੇ ਸ਼ਹਿਰ ਨੂੰ ਜੋਖਮ ‘ਚ ਪਾਇਆ, ਤਾਂ ਅਜਿਹੀ ਲਾਪਰਵਾਹੀ ਵਾਲੇ ਵਿਵਹਾਰ ਤੇ ਕਾਨੂੰਨੀ ਵਿੱਤੀ ਨਤੀਜੇ ਹੋ ਸਕਦੇ ਹਨ। ਇਸ ਭਾਰੀ ਜੁਰਮਾਨੇ ‘ਚ 13 ਲੋਕਾਂ ਦੇ ਨਾਮ ਸ਼ਾਮਲ ਹਨ।

ਬਰੈਂਪਟਨ ਦੇ ਬਾਇਲਾਅ ਐਂਫੋਰਸਮੈਂਟ ਮੈਨੇਜਰ ਜੇ.ਪੀ ਮੌਰਿਸ ਨੇ ਦੱਸਆਿ ਕਿ ਕਈ ਲੋਕਾਂ ਨੇ ਕਿਰਾਏ ਤੇ ਘਰ ਲੈ ਕੇ ਪਾਰਟੀਆਂ ਕੀਤੀਆਂ, ਜਿਸ ਕਾਰਨ ਬਹੁਤੇ ਲੋਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ  ਨਿਯਮ ਅਨੁਸਾਰ ਸਿਰਫ 10 ਲੋਕਾਂ ਨੂੰ ਇੱਕਠੇ ਹੋਣ ਦੀ ਇਜਾਜ਼ਤ ਸੀ ਪਰ 100 ਤੋਂ ਵੱਧ ਲੋਕ ਇੱਕਠੇ ਹੋ ਕੇ ਪਾਰਟੀਆਂ ਕਰ ਰਹੇ ਸਨ।

ਦਸ ਦਈੇਏ ਇਨ੍ਹਾਂ ਇਕੱਠਾਂ ਕਰਕੇ ਹੀ  ਕਈ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਬਰੈਂਪਟਨ ‘ਚ ਕੋਵਿਡ 19 ਦੇ 7,764 ਕੇਸ ਸਾਹਮਣੇ ਆ ਚੁੱਕੇ ਹਨ। ਜਿੰਨ੍ਹਾਂ ‘ਚੋਂ 327 ਲੋਕਾਂ ਦੀ ਮੌਤ ਹੋ ਚੁੱਕੀ ਹੈ।

Related News

ਆਪਣੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਨੂੰ ਲੈ ਕੇ ਸੁਰਖੀਆਂ ‘ਚ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ

Vivek Sharma

ਓਂਟਾਰੀਓ ਦੇ ਬੀਚਾਂ ‘ਤੇ ਲੱਗੀ ਭੀੜ ਦੇਖ ਘਬਰਾਏ ਪ੍ਰੀਮੀਅਰ ਡੱਗ ਫੋਰਡ

team punjabi

Etobicoke ‘ਚ ਇੱਕਲੇ ਵਾਹਨ ਹਾਦਸੇ ‘ਚ 3 ਲੋਕ ਗੰਭੀਰ ਜ਼ਖਮੀ

Rajneet Kaur

Leave a Comment