Channel Punjabi
Canada International News North America

ਬਰੈਂਪਟਨ : ਕੋਵਿਡ-19 ਮਹਾਂਮਾਰੀ ਦੌਰਾਨ ਸਮਾਜ ਸੇਵੀ ਸੰਸਥਾਂ ‘ਕੇਅਰ ਫਾਰ ਕੋਜ਼’ ਲੋੜਵੰਦਾ ਲਈ ਆਈ ਅੱਗੇ

ਬਰੈਂਪਟਨ : ਜਿਥੇ ਕੋਵਿਡ-19 ਦੌਰਾਨ ਵਿਗਿਆਨੀ ਇਸਦੀ ਦਵਾਈ ਦੀ ਖੋਜ ਕਰ ਰਹੇ ਹਨ, ਉਥੇ ਹੀ   ਕੋਵਿਡ-19 ਮਹਾਂਮਾਰੀ ਦੌਰਾਨ ਬਹੁਤ ਸਾਰੀਆ ਸਮਾਜ ਸੇਵੀ ਜਥੇਬੰਦੀਆਂ ਲੋੜਵੰਦਾਂ ਦੀ ਸਹਾਇਤਾ ਕਰ ਰਹੀਆਂ ਹਨ। ਜਿੰਨ੍ਹਾਂ ਵੱਲੋਂ ਗਰੌਸਰੀ, ਫੂਡ ਅਤੇ ਹੋਰ ਜ਼ਰੂਰੀ ਸਮਾਨ ਲੋੜਵੰਦਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ। ਅਜਿਹੀ ਹੀ ਇੱਕ ਸੰਸਥਾ ਹੈ ਕੇਅਰ ਫਾਰ ਕੋਜ਼ ਜਿਸਦੇ ਵਲੰਟੀਅਰਾਂ ਅਤੇ ਪ੍ਰਬੰਧਕਾਂ ਵੱਲੋਂ ਲੋੜਵੰਦ ਲੋਕਾਂ ਤੋਂ ਇਲਾਵਾ ਸ਼ੈਲਟਰਾਂ ਵਿੱਚ ਵੀ ਭੋਜਨ ਪਹੁੰਚਾਇਆ ਜਾਂਦਾ ਹੈ।

 

ਸੰਸਥਾ ਦੇ ਵਲੰਟੀਅਰਾਂ ਦੀ ਹੌਂਸਲਾ ਅਫਜਾਈ ਲਈ ਅਤੇ ਸਹਿਯੋਗ ਦੇਣ ਲਈ ਐਮਪੀ ਸੋਨੀਆ ਸਿੱਧੂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਜਿੰਨ੍ਹਾਂ ਫੂਡ ਅਤੇ ਸਮਾਨ ਦੀ ਪੈਕਿੰਗ ਵਿੱਚ ਸਹਾਇਤਾ ਕੀਤੀ ਅਤੇ ਦੱਸਿਆ ਕਿ ਕੇਅਰ ਫਾਰ ਕੋਜ਼ ਸੰਸਥਾ ਹੁਣ ਤੱਕ 45,000 ਫੂਡ ਪੈਕੇਟ ਅਤੇ 2,000 ਜ਼ਰੂਰੀ ਸਮਾਨ ਦੇ ਪੈਕੇਟ ਲੋੜਵੰਦਾਂ ਤੱਕ ਪਹੁੰਚਾ ਚੁੱਕੀ ਹੈ। ਉਨ੍ਹਾਂ ਆਖਿਆ ਕਿ ਜੇਕਰ ਅਸੀਂ ਲੋੜਵੰਦਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਾਂ ਤਾਂ ਅਜਿਹੀਆਂ ਸੰਸਥਾਵਾਂ ਤੋਂ ਸਿੱਖ ਕੇ ਅਸੀਂ ਬਹੁਤ ਵਧੀਆ ਕੰਮ ਕਰ ਸਕਦੇ ਹਾਂ। ਕਾਬਲੇਗੌਰ ਹੈ ਕਿ ਕੇਅਰ ਫਾਰ ਕੋਜ਼ ਸੰਸਥਾ ਵੱਲੋਂ ਬਰੈਂਪਟਨ, ਮਿਸੀਸਾਗਾ ਤੋਂ ਇਲਾਵਾ ਕਿਚਨਰ ਅਤੇ ਵਾਟਰਲੂ ਇਲਾਕੇ ਵਿੱਚ ਵੀ ਸ਼ੈਲਟਰਾਂ ਵਿੱਚ ਪਹੁੰਚ ਹਰ ਹਫ਼ਤੇ ਫੂਡ ਅਤੇ ਜ਼ਰੂਰੀ ਸਮਾਨ ਦੇ ਪੈਕੇਟ ਵੰਡੇ ਜਾਂਦੇ ਹਨ।

Related News

ਮਿਲਟਨ ਵਿੱਚ 22 ਸਾਲਾ ਵਿਅਕਤੀ ਦੇ ਕਤਲ ਮਾਮਲੇ ‘ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਦੋ ਅਜੇ ਵੀ ਫਰਾਰ

Rajneet Kaur

ਵੈਨਕੂਵਰ ਫਾਇਰ ਫਾਈਟਰਜ਼ ਦੇ ਦੋ ਕਰਮਚਾਰੀ ਕੋਵਿਡ 19 ਪੋਜ਼ਟਿਵ

Rajneet Kaur

ਕੇਂਦਰੀ ਬਰੈਂਪਟਨ ‘ਚ ਇਕ ਘਰ ‘ਚ ਭਿਆਨਕ ਅੱਗ ਲੱਗਣ ਕਾਰਨ ਔਰਤ ਦੀ ਹੋਈ ਮੌਤ

Rajneet Kaur

Leave a Comment

[et_bloom_inline optin_id="optin_3"]