channel punjabi
Canada News North America Sticky

23 ਜੂਨ ਨੂੰ ਰਿਲੀਜ਼ ਹੋਵੇਗੀ ਜੌਨ ਬੋਲਟਨ ਦੀ ਕਿਤਾਬ, ਟਰੰਪ ਦੇ ਕੀਤੇ ਹੈਰਾਨੀਜਨਕ ਖ਼ੁਲਾਸੇ

ਵਾਸ਼ਿੰਗਟਨ: ਜੌਨ ਬੋਲਟਨ ਦੀ ਨਵੀਂ ਬੁੱਕ ਜੋ ਅਜੇ ਕੁਝ ਦਿਨਾਂ ਚ ਰੀਲੀਜ ਹੋਣ ਵਾਲੀ ਹੈ । ਜਿਸਨੇ ਪਹਿਲਾਂ ਹੀ ਹਰ ਥਾਂ ਖਲਬਲੀ ਮਚਾ ਦਿਤੀ ਹੈ। ਖਾਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਖਿਲਾਫ ਇਸ ਬੁੱਕ ਵਿੱਚ ਬਹੁਤ ਸਾਰੇ ਖੁਲਾਸੇ ਕੀਤੇ ਗਏ ਹਨ। ਡੋਨਾਲਡ ਟਰੰਪ ਤੇ ਨਿਸ਼ਾਨਾ ਸਾਧਦਿਆਂ ਬੋਲਟਨ ਕਿਤਾਬ ਕਹਿੰਦੀ ਹੈ ਕਿ ਟਰੰਪ ਟਰੂਡੋ ਨੂੰ ਨਾਪਸੰਦ ਕਰਦੇ ਹਨ। ਵਾਈਟ ਹਾਊਸ ਦੇ ਸਾਬਕਾ ਅਧਿਕਾਰੀ ਜੌਨ ਬੋਲਟਨ ਦੀ ਕਿਤਾਬ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੰਯੂਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਧਾਨ ਮੰਤਰੀ ਟਰੂਡੋ ਨੂੰ ਪਸੰਦ ਨਹੀਂ ਕਰਦੇ ਤੇ ਇੱਕ ਵਾਰ ਨਿੱਜੀ ਤੌਰ ਤੇ ਆਪਣੇ ਸਟਾਫ ਨੂੰ ਉਨਾਂ ਇੱਕ ਇੰਟਰਵਿਊ ਦੌਰਾਨ ਟਰੂਡੋ ਤੇ ਹਮਲਾ ਕਰਨ ਦੀ ਹਦਾਇਤ ਵੀ ਦਿੱਤੀ ਸੀ। ਆਪਣੀ ਰਿਲੀਜ ਹੋਣ ਵਾਲੀ ਕਿਤਾਬ ਵਿੱਚ ਬੋਲਟਨ ਨੇ ਜੀ 7 ਕੰਨਫਰੰਸ ਦੇ ਨੇਤਾਵਾਂ ਦੇ ਬਦਨਾਮ ਹੋਣ ਦਾ ਵੀ ਜਿਕਰ ਕੀਤਾ ਹੈ । ਕਿਤਾਬ ਮੁਤਾਬਕ ਟਰੰਪ ਵਲੋਂ ਸਟੀਲ ਤੇ ਐਲੂਮੀਨੀਅਮ ਦੀ ਦਰਾਮਦ ਤੇ ਵਿਆਪਕ ਟੈਰਿਫ ਲਗਾਉਣ ਦੇ ਟਰੰਪ ਦੇ ਇਸ ਕਦਮ ਨੂੰ ਦੇਖਦਿਆਂ ਮਿਟਿੰਗ ਵਿੱਚ ਤਣਾਅ ਦੀ ਸਥਿਤੀ ਵਿਆਪਕ ਤੌਰ ਤੇ ਜਾਣੀ ਗਈ ਹੈ। ਬੋਲਟਨ ਲਿਖਦਾ ਹੈ ਕਿ ਟਰੰਪ ਅਸਲ ਵਿਚ ਮੈਕਰਾਨ ਜਾਂ ਟਰੂਡੋ ਨੂੰ ਪਸੰਦ ਨਹੀਂ ਕਰਦੇ, ਪਰ ਉਸਨੇ ਉਨਾਂ ਨੂੰ ਬਰਦਾਸ਼ਤ ਕੀਤਾ। ਮਿਟਿੰਗਾਂ ਕਰਦਿਆਂ ਉਨਾਂ ਨਾਲ ਸਿੱਧੇ ਤੌਰ ਤੇ ਮਜ਼ਾਕ ਵੀ ਕੀਤਾ। ਉਨਾਂ ਲਿਖਿਆ ਹੈ ਕਿ ਮੈ ਜਾਣਦਾ ਹਾਂ ਕਿ ਉਹ ਸਮਝ ਗਏ ਸੀ ਕਿ ਉਹ ਕੀ ਕਰ ਰਹੇ ਹਨ, ਪਰ ਉਨਾਂ ਫਿਰ ਵੀ ਸਥਾਈ ਝਗੜੇ ਤੋਂ ਗੁਰੇਜ ਕੀਤਾ। ਬੋਲਟਨ ਇੱਕ ਬਿੰਦੂ ਤੇ ਇਹ ਵੀ ਲਿਖਦੇ ਹਨ ਕਿ ਟਰੰਪ ਦੇ ਤਤਕਾਲੀਨ ਚੀਫ ਸਟਾਫ ਜੌਨ ਕੈਲੀ ਨੇ ਬੋਲਟਨ ਨੂੰ ਲੰਬੇ ਹੇਗਲਿੰਗ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਕਿਹਾ, ਜਿਥੇ ਬੈਠਕ ਵਿੱਚ ਮੁਸ਼ਕਲਾਂ ਜਲਦੀ ਸਪਸ਼ਟ ਹੋ ਗਈਆਂ। ਬੋਲਟਨ ਮੁਤਾਬਕ ਚੀਫ ਆਫ ਸਟਾਫ ਜਦੋਂ ਉਥੋਂ ਤੁਰ ਰਿਹਾ ਸੀ ਉਹ ਕਹਿੰਦਾ ਹੈ ਕਿ ਇਹ ਇੱਕ ਤਬਾਹੀ ਹੈ। ਬੋਲਟਨ ਨੇ ਆਪਣੀ ਕਿਤਾਬ ਵਿੱਚ ਕਾਫੀ ਹੈਰਾਨ ਕਰਨ ਵਾਲੇ ਦੋਸ਼ ਲਗਾਏ ਹਨ। ਦੂਜੇ ਪਾਸੇ ਟਰੰਪ ਪ੍ਰਸ਼ਾਸ਼ਨ ਤੇ ਜਾਨ ਬੋਲਟਨ ਵਿਚ ਜਾਰੀ ਜਵਾਬੀ ਹਮਲੇ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਨੇ ਆਖਿਆ ਕਿ ਇਹ ਦੁਖਦ ਅਤੇ ਖਰਤਨਾਕ ਹੈ ਕਿ ਬੋਲਟਨ ਦੀ ਭੂਮਿਕਾ ਦੇਸ਼ਧ੍ਰੋਹੀ ਦੀ ਰਹੀ ਹੈ ਜਿਸਨੇ ਲੋਕਾਂ ਨਾਲ ਆਪਣੇ ਵਿਸ਼ਵਾਸ਼ ਦਾ ਉਲੰਘਣ ਕਰ ਅਮਰੀਕਾ ਨੂੰ ਤਬਾਹ ਕਰਨ ਦਾ ਕੰਮ ਕੀਤਾ ਹੈ। ਉਨਾਂ ਕਿਹਾ ਕਿ ਕਿਤਾਬ ਦੇ ਕਈ ਹਿਸਿਆਂ ਤੋਂ ਜਾਪ ਰਿਹਾ ਹੈ ਕਿ ਬੋਲਟਨ ਝੂਠ ਫੈਲਾ ਰਹੇ ਹਨ। ਜਿਨਾਂ ਵਿਚ ਕੋਈ ਸਚਾਈ ਨਹੀਂ, ਬੋਲਟਨ ਦੀ ਕਿਤਾਬ ਦਿ ਰੋਮ ਵਹੇਅਰ ਇਹ ਹੈਪੰਡ, ਏ ਵਾਈਟ ਹਾਊਸ ਮੇਮੋਇਰ, ਦੇ ਹਿੱਸੇ ,ਦਿ ਨਿਊਯਾਰਕ ਟਾਈਮਸ,ਦਿ ੲਸ਼ੀੰਗਟਨ ਪੋਸਟ,ਤੇ ਦਿ ਵਾਲ ਸਟਰੀਟ ਜਨਰਲ ਨੇ ਬੁਧਵਾਰ ਨੂੰ ਪ੍ਰਕਾਸ਼ਿਤ ਕੀਤਾ। ਇਸ ਕਿਤਾਬ ਦੀ ਵਿਕਰੀ 23 ਜੂਨ ਤੋਂ ਸ਼ੁਰੂ ਹੋਵੇਗੀ। ਟਰੰਪ ਨੇ ਪਿਛਲੇ ਸਾਲ ਬੋਲਟਨ ਨੂੰ ਇਹ ਆਖ ਕੇ ਰਾਸ਼ਟਰੀ ਸੁਰਖਿਆ ਸਲਾਹਕਾਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਕਿ ਉਨਾਂ ਨੇ ਕੁਝ ਵੱਡੀਆਂ ਗਲਤੀਆਂ ਕੀਤੀਆਂ ਹਨ। ਬੋਲਟਨ ਨੇ ਆਪਣੀ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ ਟਰੰਪ ਨੇ ਦੋਬਾਰਾ ਰਾਸ਼ਟਪਰਪਤੀ ਬਣਨ ਲਈ ਇੱਕ ਜੀ-20 ਸੰਮੇਲਨ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਮਦਦ ਦਾ ਜਿਕਰ ਕੀਤਾ ਸੀ। ਟਰੰਪ ਪ੍ਰਾਸ਼ਸ਼ਨ ਫਿਲਹਾਲ ਇਸ ਤੇ ਲਗਾਤਾਰ ਟਵਿਟ ਕਰਕੇ ਇਸ ਕਿਤਾਬ ਦੇ ਹਿਸਿਆਂ ਨੂੰ ਝੂਠ ਦਾ ਪੁਲਿੰਦਾ ਦਸ ਰਿਹਾ ਹੈ। ਫਿਲਹਾਲ ਇਸ ਕਿਤਾਬ ਦੇ ਰੀਲੀਜ ਹੋਣ ਤੇ ਇਸਦਾ ਅਸਰ ਕਿਥੇਂ ਤੱਕ ਪਵੇਗਾ ਇਸ ਸਬੰਧੀ ਹੁਣ ਸਮਾਂ ਹੀ ਦੱਸੇਗਾ। ਪਰ ਬੋਲਟਨ ਦੀ ਕਿਤਾਬ ਨੇ ਟਰੰਪ ਤੇ ਟਰੂਡੋ ਨੂੰ ਆਹਮੋ ਸਾਹਮਣੇ ਜ਼ਰੂਰ ਖੜਾ ਕਰ ਦਿੱਤਾ ਹੈ। ਜਿਸ ਦੇ ਨਤੀਜਿਆਂ ਤੇ ਕੋਈ ਟਿਪਣੀ ਕਰਨਾ ਅਜੇ ਜਲਦਬਾਜੀ ਹੋਵੇਗੀ।

Related News

ਅੱਗ ਲੱਗਣ ਕਾਰਨ ਬੰਦ ਕੀਤੇ ਵਾਲਮਾਰਟ ਸਟੋਰਾਂ ‘ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਖੁੰਝੀਆਂ ਸ਼ਿਫਟਾਂ ਲਈ ਭੁਗਤਾਨ ਕੀਤਾ ਜਾਵੇਗਾ: ਕੰਪਨੀ

Rajneet Kaur

ਓਨਟਾਰੀਓ ‘ਚ ਪੰਜ ਗੱਡੀਆਂ ਦੀ ਆਪਸ ‘ਚ ਟੱਕਰ, 65 ਸਾਲਾ ਮਹਿਲਾ ਦੀ ਮੌਕੇ ‘ਤੇ ਮੌਤ

Rajneet Kaur

ਟੀਕੇ ਨੂੰ ਲੈ ਕੇ ਬਹੁਤ ਖੁਸ਼ ਹਾਂ ਪਰ ਕੋਰੋਨਾ ਵੈਕਸੀਨ ਲਗਵਾਉਣ ਦੀ ਪਹਿਲ ਵਧੇਰੇ ਜ਼ਰੂਰਤਮੰਦ ਲੋਕਾਂ ਨੂੰ: PM Justin Trudeau

Rajneet Kaur

Leave a Comment