channel punjabi
Canada International News North America

ਹੈਮਿਲਟਨ : ਅਪਾਰਟਮੈਂਟ ‘ਚ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ, ਇੱਕ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ‘ਚ ਕੀਤਾ ਗਿਆ ਚਾਰਜ

ਹੈਮਿਲਟਨ :  ਹੈਮਿਲਟਨ ਦੇ ਇੱਕ ਅਪਾਰਟਮੈਂਟ ਵਿੱਚ ਛੁਰੇਬਾਜ਼ੀ ਦੀ ਵਾਪਰੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਈਨ ਤੇ ਮੇਨ ਸਟਰੀਟਸ ਲਾਗੇ ਬੋਲਡ ਸਟਰੀਟ ਉੱਤੇ ਸਥਿਤ ਇੱਕ ਘਰ ਵਿੱਚ ਰਾਤੀਂ 1:30 ਵਜੇ ਬੁਲਾਇਆ ਗਿਆ | ਘਰ ਵਿੱਚ ਕੁੱਝ ਗੜਬੜੀ ਦੀ ਰਿਪੋਰਟ ਮਿਲੀ ਸੀ | ਜਾਂਚਕਾਰਾਂ ਅਨੁਸਾਰ ਮੌਕੇ ਉੱਤੇ ਪਹੁੰਚੇ ਅਧਿਕਾਰੀਆਂ ਨੂੰ ਲੜਾਈ ਅਤੇ ਖੂਨ ਖਰਾਬੇ ਦੇ ਸੰਕੇਤ ਤਾਂ ਮਿਲੇ ਪਰ ਘਰ ਵਿੱਚ ਕੋਈ ਨਹੀਂ ਮਿਲਿਆ।

ਦਸ ਮਿੰਟ ਬਾਅਦ ਹੀ ਇੱਕ ਵਿਅਕਤੀ ਢਿੱਡ ਵਿੱਚ ਹੋਏ ਜ਼ਖ਼ਮਾਂ ਦਾ ਇਲਾਜ ਕਰਵਾਉਣ ਲਈ ਹਸਪਤਾਲ ਪਹੁੰਚ ਗਿਆ। ਉਸ ਵਿਅਕਤੀ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਉਸ ਦੇ ਦੋਸਤ ਨੇ ਝਗੜੇ ਦੌਰਾਨ ਉਸ ਦੇ ਛੁਰਾ ਮਾਰ ਦਿੱਤਾ | ਉਸਨੇ ਕਿਹਾ ਕਿ ਉਸ ਉੱਤੇ ਹਮਲਾ ਕਰਨ ਵਾਲਾ ਵਿਅਕਤੀ ਵੀ ਉਸੇ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ । ਮੌਕੇ ਉੱਤੇ ਮਿਲੇ ਸਬੂਤਾਂ ਦੀ ਜਾਂਚ ਤੋਂ ਬਾਅਦ ਦੂਜੇ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਮਸ਼ਕੂਕ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ | ਮਸ਼ਕੂਕ ਦੀ ਪਛਾਣ ਹੈਮਿਲਟਨ ਵਾਸੀ 31 ਸਾਲਾ ਐਰਨ ਰੋਜੇਕ ਵਜੋਂ ਹੋਈ | ਇਸ ਸਮੇਂ ਉਹ ਪੁਲਿਸ ਹਿਰਾਸਤ ਵਿੱਚ ਹੀ ਹੈ।

Related News

ਕੈਨੇਡਾ ਅਤੇ ਅਮਰੀਕਾ 2030 ਤੱਕ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ 40 ਤੋਂ 52 ਫ਼ੀਸਦੀ ਘਟਾਉਣ ਲਈ ਹੋਏ ਸਹਿਮਤ

Vivek Sharma

ਕਿਸਾਨਾਂ ਦੇ ਹੱਕ ਵਿੱਚ ਸਾਲਟ ਸਟੇਟ ਮੈਰੀ ਵਿਖੇ ਵਿਸ਼ਾਲ ਰੈਲੀ

Vivek Sharma

ਮਾਸਕ ਲਾਜ਼ਮੀ ਕਰਨ ‘ਤੇ ਓਕਾਨਾਗਨ ਦੇ ਲੋਕਾਂ ਦੀ ਮਿਲੀ-ਜੁਲੀ ਪ੍ਰਤਿਕ੍ਰਿਆ, ਜ਼ਿਆਦਾਤਰ ਨੇ ਦੱਸਿਆ ਸਹੀ ਫ਼ੈਸਲਾ

Vivek Sharma

Leave a Comment