channel punjabi
International News

#BLACKOUT IN PAKISTAN: ਪਾਕਿਸਤਾਨ ਵਿੱਚ ਅਚਾਨਕ ਹੋਇਆ ‘ਬਲੈਕ ਆਊਟ’, ਵੱਡੇ ਸ਼ਹਿਰ ਹਨ੍ਹੇਰੇ ਵਿੱਚ ਡੁੱਬੇ

ਇਸਲਾਮਾਬਾਦ: ਪਾਕਿਸਤਾਨ ‘ਚ ਸ਼ਨਿੱਚਰਵਾਰ ਦੀ ਰਾਤ ਜ਼ਬਰਦਸਤ ਅਫ਼ਰਾਤਫ਼ਰੀ ਦਾ ਮਾਹੌਲ ਬਣਿਆ ਰਿਹਾ । ਪੂਰਾ ਪਾਕਿਸਤਾਨ ਹਨ੍ਹੇਰੇ ਵਿੱਚ ਡੁੱਬ ਗਿਆ। ਪਾਕਿਸਤਾਨ ਦਾ ਕੋਈ ਅਜਿਹਾ ਕਸਬਾ, ਕੋਈ ਅਜਿਹਾ ਸ਼ਹਿਰ ਨਹੀਂ ਸੀ ਜਿੱਥੇ ਬਿਜਲੀ ਨਾ ਗਈ ਹੋਵੇ। ਇਹ ਸਭ ਪਾਵਰ ਸਿਸਟਮ ਦੇ ਫੇਲ੍ਹ ਹੋਣ ਕਾਰਨ ਹੋਇਆ। ਹਾਲਤ ਇਹ ਹੈ ਕਿ ਹੁਣ ਵੀ ਪਾਕਿਸਤਾਨ ਦੇ ਜ਼ਿਆਦਾਤਰ ਇਲਾਕਿਆਂ ‘ਚ ਬਿਜਲੀ ਬਹਾਲ ਨਹੀਂ ਹੋ ਸਕੀ ਹੈ।

ਰਾਤ ਸਮੇਂ ਅਚਾਨਕ ਬੱਤੀ ਗੁੱਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਲੋਕ ਇਸ ਗੱਲ ਤੋਂ ਘਬਰਾਏ ਹੋਏ ਸਨ ਕਿ ਕਿਤੇ ਭਾਰਤ ਪਾਕਿਸਤਾਨ ਵਿੱਚ ਜੰਗ ਤਾਂ ਨਹੀਂ ਛਿੜ ਗਈ। ਕੋਈ ਇਸ ਨੂੰ ਭਾਰਤੀ ਹਵਾਈ ਫੌਜ ਦਾ ਹਮਲਾ ਦੱਸ ਰਿਹਾ ਸੀ ਤੇ ਕੋਈ ਸਾਇਬਰ ਅਟੈਕ। ਜਿਵੇਂ ਹੀ ਪੂਰੇ ਪਾਕਿਸਤਾਨ ‘ਚ ਬਿਜਲੀ ਗੁੱਲ ਹੋਣ ਦੀ ਖਬਰ ਫੈਲੀ ਤਾਂ ਟਵਿਟਰ ਤੇ #blackout ਟ੍ਰੈਂਡ ਕਰਨ ਲੱਗਾ। ਇਸ ਦਰਮਿਆਨ ਪਾਕਿਸਤਾਨ ਦੇ ਟੀਵੀ ਚੈਨਲਾਂ ‘ਤੇ ਵੀ ਪਾਵਰ ਬਲੈਕਆਊਟ ਦੀਆਂ ਖਬਰਾਂ ਚੱਲਣ ਲੱਗੀਆਂ। ਤਮਾਮ ਥਾਵਾਂ ਤੋਂ ਰਿਪੋਰਟਰਾਂ ਵਲੋਂ ਆਪਣੇ ਖੇਤਰ ਵਿਚ ਪੈਦਾ ਹੋਏ ਹਾਲਾਤ ਦੀਆਂ ਖਬਰਾਂ ਬ੍ਰੇਕਿੰਗ ਨਿਊਜ਼ ਦੇ ਤੌਰ ਤੇ ਚਲਾਈਆਂ ਗਈਆਂ ।

ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਸਾਰੇ ਵੱਡੇ ਸ਼ਹਿਰ ਕਰਾਚੀ, ਇਸਲਾਮਾਬਾਦ, ਲਾਹੌਰ, ਪੇਸ਼ਾਵਰ, ਰਾਵਲਪਿੰਡੀ ਹਰ ਥਾਂ ਤੇ ਬਿਜਲੀ ਗੁੱਲ ਹੋ ਗਈ। ਇਸ ਦੌਰਾਨ ਪਾਕਿਸਤਾਨ ਦੇ ਊਰਜਾ ਮੰਤਰਾਲੇ ਵੱਲੋਂ ਟਵਿਟਰ ‘ਤੇ ਇਕ ਬਿਆਨ ਵੀ ਜਾਰੀ ਕੀਤਾ ਗਿਆ।

ਮੰਤਰਾਲੇ ਨੇ ਕਿਹਾ, ਰਾਤ 11 ਵੱਜ ਕੇ 41 ਮਿੰਟ ‘ਤੇ ਪਾਵਰ ਟਰਾਂਸਮਿਸ਼ਨ ਸਿਸਟਮ ਦੀ ਫਰੀਕੁਐਂਸੀ ‘ਚ ਅਚਾਨਕ 50 ਤੋਂ 0 ਦੀ ਗਿਰਾਵਟ ਆਉਣ ਨਾਲ ਪੂਰੇ ਦੇਸ਼ ‘ਚ ਬਲੈਕਆਊਟ ਹੋ ਗਿਆ। ਵਜ੍ਹਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਨੂੰ ਸੰਜਮ ਰੱਖਣ ਲਈ ਕਿਹਾ ਗਿਆ ਹੈ । ਸੂਤਰਾਂ ਅਨੁਸਾਰ ਪਾਕਿਸਤਾਨ ਵਿੱਚ ਚਰਚੇ ਇਹ ਵੀ ਹਨ ਕਿ ਇਸ ਪਿੱਛੇ ਭਾਰਤੀ ਸਾਈਬਰ ਟੀਮ ਦਾ ਹੱਥ ਹੋ ਸਕਦਾ ਹੈ, ਹੁਣ ਕਿ ਇਸ ਬਾਰੇ ਹਾਲੇ ਤੱਕ ਪੁਸ਼ਟੀ ਨਹੀਂ ਹੋ ਸਕੀ।
ਪਾਕਿਸਤਾਨ ਦੇ ਸੋਸ਼ਲ ਮੀਡੀਆ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਚੱਲ ਰਹੀਆਂ ਹਨ। ਲੋਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨਿਸ਼ਾਨੇ ‘ਤੇ ਲਿਆ ਕੇ ਤਿੱਖੇ ਵਿਅੰਗ ਕੱਸ ਰਹੇ ਹਨ।

Related News

ਪਾਕਿਸਤਾਨ ਨੇ ਫਿਰ ਮਾਰੀ ਗੁਲਾਟੀ, ਭਾਰਤ ਨਾਲ ਮੁੜ ਵਪਾਰ ਸ਼ੁਰੂ ਕਰਨ ਦੇ ਫ਼ੈਸਲੇ ਨੂੰ ਕੀਤਾ ਰੱਦ : ਕੁਰੈਸ਼ੀ ਨੇ ਕਿਹਾ 2019 ਦਾ ਫ਼ੈਸਲਾ ਪਲਟੇ ਭਾਰਤ ਸਰਕਾਰ

Vivek Sharma

ਜਸਟਿਨ ਟਰੂਡੋ ਨੇ ਰਾਸ਼ਟਰਪਤੀ ਟਰੰਪ ਨਾਲ ਕੀਤੀ ਗੱਲਬਾਤ, ਕਰੋਨਾ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਸਬੰਧੀ ਹੋਈ ਚਰਚਾ

Vivek Sharma

ਮੌਸਮ ਵਿਭਾਗ ਨੇ ਗ੍ਰੇਟਰ ਟੋਰਾਂਟੋ ਖੇਤਰ ਵਿਚ 25 ਸੈਂਟੀਮੀਟਰ ਤੱਕ ਬਰਫਬਾਰੀ ਦੀ ਚਿਤਾਵਨੀ ਕੀਤੀ ਜਾਰੀ

Rajneet Kaur

Leave a Comment