channel punjabi
International News USA

BIG NEWS : UNITED AIRLINES ਦੇ ਜਹਾਜ਼ ਦੀ ਡੈੱਨਵਰ ਵਿੱਚ ਐਮਰਜੰਸੀ ਲੈਂਡਿੰਗ, ਜਹਾਜ਼ ਦਾ ਮਲਬਾ ਘਰਾਂ ‘ਤੇ ਡਿੱਗਿਆ, ਲੋਕਾਂ ‘ਚ ਦਹਿਸ਼ਤ, ਤਸਵੀਰਾਂ ਦੇਖ ਉੱਡ ਜਾਣਗੇ ਹੋਸ਼ !

ਡੈੱਨਵਰ: ਸ਼ਨੀਵਾਰ ਨੂੰ ਅਮਰੀਕਾ ਦੇ ਡੈੱਨਵਰ ਵਿੱਚ ਯਾਤਰੀ ਜਹਾਜ਼ ਦੇ ਪਾਇਲਟ ਦੀ ਸੂਝ-ਬੂਝ ਨਾਲ ਇੱਕ ਵੱਡਾ ਹਵਾਈ ਹਾਦਸਾ ਵਾਪਰਨ ਤੋਂ ਬਚ ਗਿਆ। ਦਰਅਸਲ ਯੂਨਾਈਟਿਡ ਏਅਰਲਾਇੰਸ ਦਾ ਇਕ ਯਾਤਰੀ ਜਹਾਜ਼ ਡੈੱਨਵਰ ਤੋਂ ਹੋਨੋਲੁਲੂ ਜਾ ਰਿਹਾ ਸੀ। ਜਹਾਜ਼ ਦੇ ਇੰਜਨ ਵਿੱਚ ਅਚਾਨਕ ਆਈ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ । ਇਸ ਦੌਰਾਨ ਦਹਿਸ਼ਤ ਵਾਲਾ ਮਾਹੌਲ ਉਸ ਸਮੇਂ ਬਣ ਗਿਆ ਜਦੋਂ ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਦਾ ਮਲਬਾ ਡੈੱਨਵਰ ਉਪਨਗਰ ਦੇ ਕੁਝ ਮਕਾਨਾਂ ‘ਤੇ ਡਿੱਗ ਗਿਆ । ਲੋਕਾਂ ਨੇ ਮਹਿਸੂਸ ਕੀਤਾ ਕਿ ਜਿਵੇਂ ਛੋਟੇ ਵੱਡੇ ਪੱਥਰਾਂ ਦੀ ਬਾਰਸ਼ ਹੋ ਰਹੀ ਹੋਵੇ। ਚਸ਼ਮਦੀਦਾਂ ਅਨੁਸਾਰ ਇੱਕ ਵੱਡੇ ਆਕਾਰ ਦਾ ਰਿੰਗ ਅਚਾਨਕ ਘਰ ਦੇ ਬਾਹਰ ਆ ਡਿੱਗਾ। ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਦੌਰਾਨ ਕਿਸੇ ਨੂੰ ਵੀ ਸੱਟ ਨਹੀਂ ਵੱਜੀ। ਹਾਲਾਂਕਿ ਇਹ ਦੌਰਾਨ ਪਾਇਲਟ ਨੇ ਵੀ ਡੈੱਨਵਰ ਹਵਾਈ ਅੱਡੇ ਤੇ ਸਫਲਤਾਪੂਰਵਕ ਐਮਰਜੈਂਸੀ ਲੈਂਡਿੰਗ ਕੀਤੀ ।

United Airlines ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਰੂਪ ਨਾਲ ਉਤਰਿਆ ਸੀ ਅਤੇ ਸਵਾਰ ਜਾਂ ਜ਼ਮੀਨ ‘ਤੇ ਕਿਸੇ ਨੂੰ ਜ਼ਖਮੀ ਨਹੀਂ ਕੀਤਾ ।


ਯੂਨਾਈਟਿਡ ਏਅਰਲਾਈਨਜ਼ ਨੇ ਇਕ ਵੱਖਰੇ ਬਿਆਨ ਵਿਚ ਕਿਹਾ ਕਿ ਜਹਾਜ਼ ਵਿਚ 231 ਯਾਤਰੀ ਅਤੇ 10 ਚਾਲਕ ਸਵਾਰ ਸਨ। ਏਅਰ ਲਾਈਨ ਨੇ ਕੋਈ ਹੋਰ ਵੇਰਵਾ ਜਾਰੀ ਨਹੀਂ ਕੀਤਾ ।

ਯੂਐਸ ਦੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ (ਐਫਏਏ) ਨੇ ਇਕ ਬਿਆਨ ਵਿਚ ਕਿਹਾ ਕਿ ਬੋਇੰਗ 777-200 ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਇੰਜਣ ‘ਚ ਖ਼ਰਾਬੀ ਦਾ ਸਾਹਮਣਾ ਕਰਨ ਤੋਂ ਬਾਅਦ ਡੈੱਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਵਾਪਸ ਪਰਤ ਗਿਆ। ਏਜੰਸੀ ਨੇ ਦੱਸਿਆ ਕਿ ਫਲਾਈਟ 328 ਜਦੋਂ ਡੇਨਵਰ ਤੋਂ ਹੋਨੋਲੂਲੂ ਜਾ ਰਹੀ ਸੀ ਤਾਂ ਇਹ ਘਟਨਾ ਵਾਪਰੀ।

ਬਰੂਮਫੀਲਡ ਪੁਲਿਸ ਵਿਭਾਗ ਨੇ ਟਵਿੱਟਰ ‘ਤੇ ਫੋਟੋਆਂ ਪੋਸਟ ਕੀਤੀਆਂ ਜਿਸ ਵਿੱਚ ਡੇਨਵਰ ਤੋਂ ਲਗਭਗ 40 ਕਿਲੋਮੀਟਰ ਉੱਤਰ ਵਿੱਚ ਉਪਨਗਰ ਵਿੱਚ ਇੱਕ ਘਰ ਦੇ ਸਾਹਮਣੇ ਮਲਬੇ ਦੇ ਵੱਡੇ, ਗੋਲੇ ਦੇ ਟੁਕੜੇ ਦਿਖਾਈ ਦਿੱਤੇ।


ਫਿਲਹਾਲ ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਜਹਾਜ਼ ਦੇ ਮਲਬੇ ਨਾਲ ਕੋਈ ਜ਼ਖਮੀ ਤਾਂ ਨਹੀਂ ਹੋਇਆ।

Related News

ਅਮਰੀਕਾ ‘ਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਹਨ ਕਰੀਬ 5 ਲੱਖ ਭਾਰਤੀ, ਖ਼ਰਚ ਕਰਦੇ ਹਨ ਸਾਲਾਨਾ 15.5 ਅਰਬ ਡਾਲਰ !

Vivek Sharma

ਮੈਨੀਟੋਬਾ ਵਾਸੀਆਂ ਨੂੰ 48 ਘੰਟਿਆਂ ਬਾਅਦ ਮਿਲੇਗੀ ਵੱਡੀ ਰਾਹਤ, ਸੂਬੇ ਦੇ ਪ੍ਰੀਮੀਅਰ ਨੇ ਸ਼ੁੱਕਰਵਾਰ ਤੋਂ ਸ਼ਰਤਾਂ ਨਾਲ ਢਿੱਲ ਦੇਣ ਦਾ ਕੀਤਾ ਐਲਾਨ

Vivek Sharma

ਨਸ਼ਾ ਤਸਕਰਾਂ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ

Vivek Sharma

Leave a Comment