channel punjabi
Canada International News North America

BIG NEWS : ਲਾਪਤਾ ਹੋਈਆਂ ਦੋਹਾਂ ਕੁੜੀਆਂ ਨੂੰ ਪੁਲਿਸ ਨੇ ਸੁਰੱਖਿਅਤ ਭਾਲਿਆ ।

ਲਾਪਤਾ ਹੋਈਆਂ 2 ਨਾਬਾਲਿਗ ਕੁੜੀਆਂ ਦਾ ਮਾਮਲਾ

ਦੋਹਾਂ ਕੁੜੀਆਂ ਨੂੰ ਬਰਬਰੀ ਪੁਲਿਸ ਨੇ ਸੁਰੱਖਿਅਤ ਭਾਲ ਲਿਆ

ਪੁਲਿਸ ਨੇ ਟਵਿੱਟਰ ਅਕਾਊਂਟ ਰਾਹੀਂ ਜਾਣਕਾਰੀ ਕੀਤੀ ਸਾਂਝੀ

ਵੈਨਕੁਵਰ : ਕੈਨੇਡਾ ਦੇ ਸ਼ਹਿਰ ਬਰਨਬੀ ਵਿਚ 14 ਸਾਲਦੀਆਂ ਲਾਪਤਾ ਹੋਈਆਂ ਦੋ ਸਹੇਲੀਆਂ ਨੂੰ ਪੁਲਿਸ ਨੇ ਭਾਲ ਲਿਆ ਹੈ। ਇਹ ਦੋਵੇਂ ਕੁੜੀਆਂ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਠੀਕ-ਠਾਕ ਹਨ । ਇਸ ਸੰਬੰਧ ਵਿੱਚ ਬਰਨਬੀ ਪੁਲਿਸ ਨੇ ਟਵਿਟਰ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ ।

ਬਰਨਬੀ ਆਰਸੀਐਮਪੀ ਨੇ ਬੁੱਧਵਾਰ ਰਾਤ ਟਵਿੱਟਰ ‘ਤੇ ਕਿਹਾ, “ਸਾਨੂੰ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਦੋ 14 ਸਾਲਾ ਲੜਕੀਆਂ ਜੋ ਅੱਜ ਲਾਪਤਾ ਹੋ ਗਈਆਂ ਸਨ ਉਹਨਾਂ ਨੂੰ ਭਾਲ ਲਿਆ ਗਿਆ ਹੈ ।” ਇਸਦੇ ਨਾਲ ਹੀ ਉਨਾਂ ਲਿਖਿਆ “ਤੁਹਾਡੇ ਸਾਰਿਆਂ ਦਾ ਧੰਨਵਾਦ ਜਿਹਨਾਂ ਨੇ ਇਸ ਸਬੰਧੀ ਜਾਣਕਾਰੀ ਸਾਡੀ ਸਹਾਇਤਾ ਲਈ ਮੀਡੀਆ ਅਤੇ ਜਨਤਾ ਨਾਲ ਸਾਂਝਾ ਕੀਤੀ।”

ਇਥੇ ਦੱਸਣਯੋਗ ਹੈ ਕਿ ਮੰਗਲਵਾਰ ਰਾਤ ਤੋਂ ਹੀ ਪੁਲਿਸ ਨੂੰ ਭਾਜੜਾਂ ਪਾਈਆਂ ਹੋਈਆਂ ਸਨ । ਦਰਅਸਲ ਮੈਟਰੋਟਾਉਨ ਮਾਲ ਤੋਂ ਮੰਗਲਵਾਰ ਰਾਤ ਨੂੰ 2 ਲੜਕੀਆਂ ਦੇ ਅਚਾਨਕ ਲਾਪਤਾ ਹੋਣ ਤੋਂ ਬਾਅਦ ਹੜਕੰਪ ਮਚ ਗਿਆ । ਦੋਵੇਂ ਕੁੜੀਆਂ ਏਸ਼ਿਆਈ ਮੂਲ ਦੀਆਂ ਹਨ । ਕੇਸਾਬ ਅਤੇ ਫਾਹਿਮੀ ਨਾਮਕ ਦੋਵੇਂ ਕੁੜੀਆਂ ਦੇ ਅਚਾਨਕ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ, ਇਹਨਾਂ ਕੁੜੀਆਂ ਦੀ ਭਾਲ ਕੀਤੀ, ਉਨ੍ਹਾਂ ਦੇ ਪਰਿਵਾਰਕ ਮੈਂਬਰ ਨਾਲ ਲਗਾਤਾਰ ਸੰਪਰਕ ਵਿੱਚ ਰਹੇ ।

ਪੁਲਿਸ ਦਾ ਕਹਿਣਾ ਹੈ ਕਿ ਕੁੜੀਆਂ ਦੇ ਲਾਪਤਾ ਹੋਣ ਬਾਰੇ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਲੰਬੇ ਸਮੇਂ ਤੋਂ ਸੰਪਰਕ ਤੋਂ ਬਾਹਰ ਰਹਿਣਾ, ਉਨ੍ਹਾਂ ਕੁੜੀਆਂ ਦੇ ਚਰਿੱਤਰ ਦਾ ਹਿੱਸਾ ਨਹੀਂ ਕਿਉਂਕਿ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ।

ਫ਼ਿਲਹਾਲ ਬੁੱਧਵਾਰ ਨੂੰ ਪੁਲਿਸ ਨੇ ਇਨ੍ਹਾਂ ਦੋਹਾਂ ਦੀ ਭਾਲ ਕਰ ਲਈ ਅਤੇ ਇਸ ਦੀ ਸੂਚਨਾ ਸਾਂਝੀ ਕਰਦਿਆਂ ਦੱਸਿਆ ਕਿ ਦੋਵੇਂ ਸੁਰੱਖਿਅਤ ਹਨ ।

Related News

KISAN ANDOLAN: ਕੇਂਦਰ ਅਤੇ ਕਿਸਾਨਾਂ ਵਿਚਾਲੇ 10ਵੇਂ ਗੇੜ ਦੀ ਗੱਲਬਾਤ ਵੀ ਰਹੀ ਬੇਸਿੱਟਾ, ਸਰਕਾਰ ਨੇ ਤਿਆਰ ਕੀਤਾ ਨਵਾਂ ਫ਼ਾਰਮੂਲਾ

Vivek Sharma

ਅਮਰੀਕਾ : ਸਿਨਸਿਆਟੀ ‘ਚ ਤਿੰਨ ਵੱਖ-ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ, 17 ਲੋਕ ਜ਼ਖਮੀ

Rajneet Kaur

ਅਲਬਰਟਾ ‘ਚ ਕੋਵਿਡ-19 ਦੀ ਸਥਿਤੀ ਗੰਭੀਰ, ਸੂਬਾ ਸਰਕਾਰ ਨੇ ਰੈੱਡ ਕਰਾਸ ਅਤੇ ਫੈਡਰਲ ਸਰਕਾਰ ਤੋਂ ਮੰਗੀ ਮਦਦ

Vivek Sharma

Leave a Comment