channel punjabi
International News

BIG NEWS : ਪਾਕਿਸਤਾਨ ਦਾ ਕਬੂਲਨਾਮਾ, ਹਾਂ ! ਦਾਊਦ ਇਬਰਾਹਿਮ ਪਾਕਿਸਤਾਨ ਵਿੱਚ ਹੈ ਮੌਜੂਦ !

ਆਖਰਕਾਰ ਪਾਕਿਸਤਾਨ ਨੂੰ ਮੰਨਣਾ ਪਿਆ ਦਾਊਦ ਇਬਰਾਹਿਮ ਪਾਕਿਸਤਾਨ ਵਿਚ ਮੌਜੂਦ

ਪਾਕਿਸਤਾਨ ਨੇ ਕਬੂਲਿਆ ਕਰਾਚੀ ‘ਚ ਰਹਿੰਦਾ ਹੈ ਭਾਰਤ ਦਾ ਮੋਸਟ ਵਾਂਟੇਡ ਅਪਰਾਧੀ ਦਾਊਦ ਇਬਰਾਹਿਮ

1993 ਦੇ ਮੁੰਬਈ ਬੰਬ ਧਮਾਕਿਆਂ ਦਾ ਮੁੱਖ ਦੋਸ਼ੀ ਹੈ ਦਾਊਦ ਇਬਰਾਹਿਮ

ਇਸ ਕਬੂਲਨਾਮੇ ਤੋਂ ਬਾਅਦ ਦੁਨੀਆ ਭਰ ‘ਚ ਪਾਕਿਸਤਾਨ ਦੀ ਹੋ ਰਹੀ ਹੈ ਸਖਤ ਮਜੰਮਤ

FATFਦੇ ਐਕਸ਼ਨ ਤੋਂ ਬਚਣ ਲਈ ਹਾਫਿਜ਼, ਮਸੂਦ ‘ਤੇ ਵੀ ਕੀਤੀ ਸਖਤੀ

ਇਸਲਾਮਾਬਾਦ/ਨਵੀਂ ਦਿੱਲੀ : ਭਾਰਤ ਅੰਦਰ ਹੋਣ ਵਾਲੀਆਂ ਅੱਤਵਾਦੀ ਵਾਰਦਾਤਾਂ ਪਿੱਛੇ ਜ਼ਿਆਦਾਤਰ ਪਾਕਿਸਤਾਨੀ ਏਜੰਸੀਆਂ ਦਾ ਹੱਥ ਹੋਣ ਦੀ ਗੱਲ ਕੀਤੀ ਜਾਂਦੀ ਹੈ। ਇਸ ਗੱਲ ਨੂੰ ਬੀਤੇ ਦਿਨ ਪਾਕਿਸਤਾਨ ਨੇ ਖੁਦ ਹੀ ਉਸ ਸਮੇਂ ਤਸਦੀਕ ਕਰ ਦਿੱਤਾ ਜਦੋਂ ਉਸ ਵੱਲੋਂ ਐਲਾਨ ਕੀਤਾ ਗਿਆ ਕਿ ਭਾਰਤ ਦਾ ਮੋਸਟ ਵਾਂਟੇਡ ਅਪਰਾਧੀ ਦਾਊਦ ਇਬਰਾਹਿਮ ਪਾਕਿਸਤਾਨ ਵਿੱਚ ਹੀ ਮੌਜੂਦ ਹੈ ਅਤੇ ਉਹ ਕਰਾਚੀ ਵਿਚ ਰਹਿ ਰਿਹਾ ਹੈ । ਸਾਲ 1993 ਦੇ ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦਾਊਦ ਬਾਰੇ ਕੋਈ ਪੁਖਤਾ ਜਾਣਕਾਰੀ ਪਾਕਿਸਤਾਨ ਵੱਲੋਂ ਸਵੀਕਾਰੀ ਗਈ ਹੈ । ਦੱਸ ਦਈਏ ਕਿ 12 ਮਾਰਚ 1993 ਨੂੰ ਮੁੰਬਈ ਵਿਖੇ ਲੜੀਵਾਰ 12 ਬੰਬ ਧਮਾਕੇ ਹੋਏ ਸਨ ਜਿਸ ਵਿੱਚ 257 ਲੋਕਾਂ ਦੀ ਜਾਨ ਗਈ ਸੀ ਜਦੋਂਕਿ 1400 ਦੇ ਕਰੀਬ ਵਿਅਕਤੀ ਜ਼ਖ਼ਮੀ ਹੋਏ ਸਨ । ਇਨ੍ਹਾਂ ਬੰਬ ਧਮਾਕਿਆਂ ਪਿੱਛੇ ਦਾਊਦ ਅਬਰਾਹਿਮ ਦਾ ਹੱਥ ਦੱਸਿਆ ਜਾਂਦਾ ਹੈ ਅਤੇ ਉਹ ਇਸ ਘਟਨਾ ਤੋਂ ਬਾਅਦ ਅੱਜ ਤਕ ਫਰਾਰ ਹੈ ।

ਪਾਕਿਸਤਾਨ ਦੇ ਦਾਊਦ ਬਾਰੇ ਕਬੂਲਨਾਮੇ ਨੇ ਭਾਰਤੀ ਖੁਫੀਆ ਏਜੰਸੀਆਂ ਦੀ ਜਾਣਕਾਰੀ ਨੂੰ ਸਹੀ ਕਰ ਦਿੱਤਾ ਹੈ, ਜਿਹੜੀ ਸਾਲ 1993 ਤੋਂ ਹੁਣ ਤੱਕ ਲਗਾਤਾਰ ਦਿੱਤੀ ਜਾਂਦੀ ਰਹੀ ਹੈ ਕਿ ਦਾਊਦ ਇਬਰਾਹੀਮ ਪਾਕਿਸਤਾਨ ਵਿਚ ਮੌਜੂਦ ਹੈ ਅਤੇ ਉਹ ਲਗਾਤਾਰ ਆਪਣੇ ਠਿਕਾਣੇ ਬਦਲਦਾ ਰਹਿੰਦਾ ਹੈ ।
ਭਾਰਤ ਲਗਾਤਾਰ ਇਹ ਦਾਵਾ ਕਰਦਾ ਆਇਆ ਹੈ ਕਿ ਦਾਊਦ ਅਬਰਾਹਿਮ ਪਾਕਿਸਤਾਨ ਵਿਚ ਲੁਕਿਆ ਹੋਇਆ ਹੈ ਜਿਸ ਨੂੰ ਪਾਕਿਸਤਾਨ ਲਗਾਤਾਰ ਨਕਾਰਦਾ ਰਿਹਾ ਹੈ।

ਪਰ ਹੁਣ ਇਹ ਸੰਬੰਧ ਵਿੱਚ ਪਾਕਿਸਤਾਨ ਦੇ ਖੁਲਾਸੇ ਨੇ ਪਾਕਿਸਤਾਨ ਦੇ ਅਕਸ ‘ਤੇ ਇੱਕ ਹੋਰ ਵੱਡਾ ਧੱਬਾ ਲਗਾ ਦਿੱਤਾ ਹੈ । ਇਹ ਗੱਲ ਵੱਖਰੀ ਹੈ ਕਿ ਬੇਸ਼ਰਮੀ ਦੀ ਮੋਟੀ ਚਾਦਰ ਲਪੇਟੀ ਬੈਠੇ ਪਾਕਿਸਤਾਨ ਦੀ ਹੁਕਮਰਾਨਾਂ ਤੇ ਇਸ ਦਾ ਕੋਈ ਅਸਰ ਨਹੀਂ ਪੈਣਾ।

ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਇਹ ਕਬੂਲਨਾਮਾ
ਅੱਤਵਾਦੀ ਫੰਡਾਂ ਦੀ ਨਿਗਰਾਨੀ ਕਰਨ ਵਾਲੀ ਏਜੰਸੀ ਐਫਏਟੀਐਫ ਦੀ ਸਲੇਟੀ ਸੂਚੀ ਵਿਚੋਂ ਬਾਹਰ ਨਿਕਲਣ ਲਈ ਇਕ ਨਵੀਂ ਕੋਸ਼ਿਸ਼ ਅਧੀਨ ਕੀਤਾ ਗਿਆ ਹੈ । ਪਾਕਿਸਤਾਨ ਨੇ 88 ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਮਾਲਕਾਂ ‘ਤੇ ਹੋਰ ਅਖੌਤੀ ਸਖਤ ਵਿੱਤੀ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਵਿਚ ਹਾਫਿਜ਼ ਸਈਦ, ਮਸੂਦ ਅਜ਼ਹਰ ਅਤੇ ਦਾਊਦ ਇਬਰਾਹਿਮ ਸ਼ਾਮਲ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਤਕ ਪਾਕਿਸਤਾਨ ਦਾਊਦ ਇਬਰਾਹਿਮ ਦੀ ਮੌਜੂਦਗੀ ਤੋਂ ਇਨਕਾਰ ਕਰਦਾ ਆਇਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਨੇ ਖੁੱਲ੍ਹ ਕੇ ਮੰਨਿਆ ਕਿ ਦਾਊਦ ਉਸ ਦੇ ਨਾਲ ਹੈ।

ਇਹ ਯਕੀਨੀ ਹੈ ਕਿ ਐਫਏਟੀਐਫ ਦੁਆਰਾ ਕਾਲੀ ਸੂਚੀਕਰਨ ਦੀ ਸੰਭਾਵਨਾ ਤੋਂ ਡਰਦੇ ਪਾਕਿਸਤਾਨ ਨੇ ਇਹ ਕਾਰਵਾਈ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਨੇ 88 ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਅਤੇ ਹਾਫਿਜ਼, ਮਸੂਦ ਅਤੇ ਦਾਊਦ ਵਰਗੇ ਅੱਤਵਾਦੀ ਅਦਾਰਿਆਂ ਦੀ ਸਾਰੀ ਜਾਇਦਾਦ ਜ਼ਬਤ ਕਰਨ ਅਤੇ ਬੈਂਕ ਖਾਤਿਆਂ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ 18 ਅਗਸਤ ਨੂੰ ਦੋ ਨੋਟੀਫਿਕੇਸ਼ਨ ਜਾਰੀ ਕਰਦਿਆਂ 26/11 ਦੇ ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਅਤੇ ਜਮਾਤ-ਉਦ-ਦਾਵਾ ਦੇ ਮਾਸਟਰ ਮਾਈਂਡ ਹਾਫਿਜ਼ ਸਈਦ, ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਅਤੇ ਅੰਡਰਵਰਲਡ ਡਾਨ ਇਬਰਾਹਿਮ ਨੇ ਪਾਬੰਦੀਆਂ ਦਾ ਐਲਾਨ ਕੀਤਾ ਸੀ।

ਭਾਰਤ ਵਾਰ-ਵਾਰ ਇਹ ਕਹਿੰਦਾ ਆ ਰਿਹਾ ਹੈ ਕਿ 1993 ਦੇ ਮੁੰਬਈ ਧਮਾਕਿਆਂ ਦਾ ਦੋਸ਼ੀ, ਦਾਊਦ ਪਾਕਿਸਤਾਨ ਵਿਚ ਲੁਕਿਆ ਹੋਇਆ ਹੈ, ਪਰ ਪਾਕਿਸਤਾਨੀ ਸ਼ਾਸਕਾਂ ਨੇ ਇਸ ‘ਤੇ ਵਿਸ਼ਵਾਸ ਨਹੀਂ ਕੀਤਾ। ਹੁਣ ਜਦੋਂ ਪਾਕਿਸਤਾਨ ਨੇ ਦਾਊਦ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕਰਨ ਅਤੇ ਬੈਂਕ ਖਾਤਿਆਂ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਭਾਰਤ ਦਾ ਦਾਅਵਾ ਸੌ ਫ਼ੀਸਦੀ ਸਹੀ ਸੀ ਕਿ ਦਾਊਦ ਪਾਕਿਸਤਾਨ ਵਿਚ ਬੈਠਾ ਹੈ। 1993 ਦੇ ਮੁੰਬਈ ਧਮਾਕਿਆਂ ਦਾ ਦੋਸ਼ੀ ਦਾਊਦ ਇਬਰਾਹਿਮ ਭਾਰਤ ਦਾ ਸਭ ਤੋਂ ਲੋੜੀਂਦਾ ਅੱਤਵਾਦੀ ਹੈ।

ਰਿਪੋਰਟ ਦੇ ਅਨੁਸਾਰ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐਸਸੀ) ਨੇ ਹਾਲ ਹੀ ਵਿੱਚ ਪਾਕਿਸਤਾਨ ਨੂੰ ਇਨ੍ਹਾਂ ਅੱਤਵਾਦੀਆਂ ਉੱਤੇ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਸੀ।
ਪਾਕਿਸਤਾਨੀ ਅਖਬਾਰ ‘ਦਿ ਨਿਊਜ਼’ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਨਿਊਜ਼ ਏਜੰਸੀ ਪੀਟੀਆਈ ਨੇ ਦੱਸਿਆ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਹਾਲ ਹੀ ਵਿੱਚ ਇੱਕ ਸੂਚੀ ਪਾਕਿਸਤਾਨੀ ਸਰਕਾਰ ਨੂੰ ਸੌਂਪੀ ਸੀ, ਜਿਸ ਤੋਂ ਬਾਅਦ 88 ਅੱਤਵਾਦੀਆਂ ਅਤੇ ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਹ ਪਾਕਿਸਤਾਨ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਵਿਚ ਜਮਾਤ-ਉਦ-ਦਾਵਾ, ਜੈਸ਼-ਏ-ਮੁਹੰਮਦ, ਤਾਲਿਬਾਨ, ਦਾਸ਼, ਹੱਕਾਨੀ ਸਮੂਹ, ਅਲ ਕਾਇਦਾ ਅਤੇ ਹੋਰ ਸੰਗਠਨ ਸ਼ਾਮਲ ਹਨ। ਜਿਵੇਂ ਕਿ ਆਦੇਸ਼ ਵਿਚ ਕਿਹਾ ਗਿਆ ਹੈ, ਇਨ੍ਹਾਂ ਸੰਗਠਨਾਂ ਅਤੇ ਅੱਤਵਾਦੀ ਅਦਾਰਿਆਂ ਦੀਆਂ ਸਾਰੀਆਂ ਚੱਲ ਅਤੇ ਅਚੱਲ ਜਾਇਦਾਦਾਂ ਜ਼ਬਤ ਕਰ ਲਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਸੀਲ ਕਰ ਦੇਣਾ ਚਾਹੀਦਾ ਹੈ। ਫ਼ਿਲਹਾਲ ਇਹ ਵੇਖਣਾ ਬਾਕੀ ਹੈ ਕਿ ਪਾਕਿਸਤਾਨੀ ਸਰਕਾਰ ਇਸ ਨੂੰ ਕਿੰਨੀ ਕੁ ਲਾਗੂ ਕਰਦੀ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਪਾਕਿਸਤਾਨ ਇਸ ਵੇਲੇ ਜ਼ਬਰਦਸਤ ਆਰਥਿਕ ਸੰਕਟ ਵਿੱਚ ਚੱਲ ਰਿਹਾ ਹੈ,ਐਫਏਟੀਐਫ ਦੀਆਂ ਹੋਰ ਪਾਬੰਦੀਆਂ ਤੋਂ ਬਚਣ ਵਾਸਤੇ ਪਾਕਿਸਤਾਨ ਸਰਕਾਰ ਨੇ ਸੈਨੇਟ ਤੇ ਕੌਮੀ ਅਸੈਂਬਲੀ ਵਿਚ ਵੀ ਕਾਨੂੰਨ ਪਾਸ ਕੀਤਾ ਹੈ ਕਿ ਐੱਫਏਟੀਐੱਫ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਲਈ ਸਰਕਾਰ ਹਰ ਢੁਕਵੀਂ ਕਾਰਵਾਈ ਕਰੇਗੀ। ਪਾਕਿਸਤਾਨ ਨੇ ਦੇਸ਼ ਵਿਚ ਪੈਰ ਪਸਾਰ ਰਹੇ ਅਲਕਾਇਦਾ ‘ਤੇ ਵੀ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਸਭ ਵਿਚਾਲੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਦਾਊਦ ਬਾਰੇ ਪੁਖਤਾ ਜਾਣਕਾਰੀ ਸੀ ਤਾਂ ਦੁਨੀਆ ਦਾ ਥਾਣੇਦਾਰ ਕਹੇ ਜਾਣ ਵਾਲੇ ਅਮਰੀਕਾ ਨੇ ਇਸ ਸਬੰਧ ਵਿੱਚ ਕਾਰਵਾਈ ਕਿਉਂ ਨਹੀਂ ਕੀਤੀ । ਕਿਉਂ ਦੁਨੀਆ ਦੇ ਬਾਕੀ ਦੇਸ਼ਾਂ ਨੇ ਭਾਰਤ ਸਰਕਾਰ ਦੀ ਅਪੀਲ ਨੂੰ ਨਹੀਂ ਮੰਨਿਆ ! ਕੀ ਅਮਰੀਕਾ ਨੇ ਪਾਕਿਸਤਾਨ ਨੂੰ ਬਚਾਉਣ ਲਈ 27 ਸਾਲਾਂ ਤਕ ਅੱਖਾਂ ਬੰਦ ਰੱਖੀਆਂ । ਅਜਿਹੇ ਕਈ ਹੋਰ ਵੀ ਸਵਾਲ ਨੇ ਜਿਹੜੇ ਹੁਣ ਲਗਾਤਾਰ ਪੁੱਛੇ ਜਾਣਗੇ ।

ਇੱਕ ਹੋਰ ਗੱਲ ਧਿਆਨ ਦੇਣ ਵਾਲੀ ਹੈ ਕਿ ਪਾਕਿਸਤਾਨ ਦੇ ਇਸ ਕਬੂਲਨਾਮੇ ਦਾ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਤੇ ਵੀ ਅਸਰ ਜ਼ਰੂਰ ਪਵੇਗਾ, ਕਿਉਂਕਿ ਰਾਸ਼ਟਰਪਤੀ ਚੋਣਾਂ ਵਿਚ ਦੋਹਾਂ ਪ੍ਰਮੁੱਖ ਪਾਰਟੀਆਂ ਵੱਲੋਂ ਭਾਰਤ ਨਾਲ ਚੰਗੇ ਸਬੰਧ ਰੱਖਣ ਦਾ ਹਵਾਲਾ ਦੇ ਕੇ ਅਮਰੀਕਾ ਵਿੱਚ ਵੱਸਦੇ ਭਾਰਤੀਆਂ ਤੋਂ ਹਮਾਇਤ ਮੰਗੀ ਜਾ ਰਹੀ ਹੈ । ਅਜਿਹੇ ਵਿੱਚ ਅਮਰੀਕਾ ਵਿਚ ਭਾਰਤੀ ਮੂਲ ਦੋ ਵੋਟਰਾਂ ਦੀ ਭੂਮਿਕਾ ਬੇਹੱਦ ਅਹਿਮ ਰਹੇਗੀ।
(ਵਿਵੇਕ ਸ਼ਰਮਾ)

Related News

KISAN ANDOLAN: ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਉਂਟਾਰੀਓ ਵਿਧਾਨ ਸਭਾ ‘ਚ ਦਿੱਤੀ ਗਈ ਸ਼ਰਧਾਂਜਲੀ, ਮੌਣ ਧਾਰਿਆ

Vivek Sharma

ਭਾਰਤ ਨੇ ਕੈਨੇਡਾ ਨੂੰ ਕਿਹਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਖੇਤੀ ਕਾਨੂੰਨਾਂ ਬਾਰੇ ਕੀਤੀ ਗਈ ਬਿਆਨਬਾਜ਼ੀ ਵਿਗਾੜ ਸਕਦੀ ਹੈ ਦੋਹਾਂ ਦੇਸ਼ਾਂ ਦੇ ਆਪਸੀ ਸਬੰਧ

Rajneet Kaur

ਹਾਦਸੇ ਲਈ ਜ਼ਿੰਮੇਵਾਰ ਪੰਜਾਬੀ ਡਰਾਈਵਰ ਨੂੰ ਕੈਨੇਡਾ ਸਰਕਾਰ ਕਰ ਸਕਦੀ ਹੈ ਡਿਪੋਰਟ

Vivek Sharma

Leave a Comment