channel punjabi
International News USA

BIG NEWS : ਟਰੰਪ ਦੀ ਸਿਹਤ ‘ਚ ਹੋਇਆ ਸੁਧਾਰ, ਜਲਦੀ ਹੀ ਮਿਲੇਗੀ ਹਸਪਤਾਲ ਤੋਂ ਛੁੱਟੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਤੋਂ ਥੋੜਾ ਸਮਾਂ ਪਹਿਲਾਂ ਇਕ ਵੀਡੀਓ ਸੁਨੇਹਾ ਜਾਰੀ ਕਰਦਿਆਂ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਟਰੰਪ ਨੇ ਕਿਹਾ ਕਿ ਉਹ ਹੁਣ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹਨ । ਉਹਨਾਂ ਰੀਡ ਆਰਮੀ ਹਸਪਤਾਲ ਦੇ ਡਾਕਟਰਾਂ, ਨਰਸਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੁਚੱਜੀ ਦੇਖਭਾਲ ਕਰਨ ਹੀ ਉਹ ਚੰਗਾ ਮਹਿਸੂਸ ਕਰ ਰਹੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਰਹਿ ਕੇ ਕੋਵਿਡ ਬਾਰੇ ਕਾਫੀ ਨਵੀਂ ਜਾਣਕਾਰੀ ਹਾਸਲ ਹੋਈ ਹੈ।

ਕੋਰੋਨਾ ਵਾਇਰਸ ਨਾਲ ਇਨਫੈਕਟਿਡ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਹਤ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਐਤਵਾਰ ਨੂੰ ਵ੍ਹਾਈਟ ਹਾਊਸ ਨੇ ਵੀ ਸਾਂਝੀ ਕੀਤੀ । ਟਰੰਪ ਦੀ ਸਿਹਤ ‘ਤੇ ਨਜ਼ਰ ਰੱਖ ਰਹੇ ਇੱਕ ਡਾਕਟਰ ਨੇ ਇਹ ਵੀ ਦੱਸਿਆ ਕਿ ਇਲਾਜ ਦੌਰਾਨ ਟਰੰਪ ਦੇ ਆਕਸੀਜਨ ਦਾ ਪੱਧਰ ਦੋ ਵਾਰ ਡਿੱਗਿਆ। ਹਾਲਾਂਕਿ ਮੈਡੀਕਲ ਟੀਮ ਮੁਤਾਬਕ ਅਮਰੀਕੀ ਰਾਸ਼ਟਰਪਤੀ ਨੂੰ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਜਾਵੇਗੀ।

ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੀਡੋਜ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਬੇਹਦ ਚਿੰਤਨਜਕ ਦੌਰ ਤੋਂ ਲੰਘੇ ਹਨ ਅਤੇ ਅਗਲੇ 24 ਘੰਟੇ ਉਨ੍ਹਾਂ ਦੀ ਸਿਹਤ ਲਈ ਕਾਫੀ ਮਹਤਵਪੂਰਣ ਹੋਣਗੇ। ਤੇਜ਼ ਬੁਖਾਰ ਅਤੇ ਖੂਨ ’ਚ ਘੱਟ ਹੁੰਦੀ ਆਕਸੀਜਨ ਦੇ ਕਾਰਣ ਡਾਕਟਰਾਂ ਨੇ ਟਰੰਪ ਨੂੰ ਹਸਪਤਾਲ ’ਚ ਦਾਖਲ ਹੋਣ ਦੀ ਸਲਾਹ ਦਿੱਤੀ ਸੀ।

ਮੀਡੋਜ ਨੇ ਕਿਹਾ ਸੀ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਬੁਖਾਰ ਨਹੀਂ ਹੈ। ਉਨ੍ਹਾਂ ਦੇ ਸਰੀਰ ’ਚ ਹੁਣ ਆਕਸੀਜਨ ਦੀ ਮਾਤਰਾ ਵੀ ਪਹਿਲਾਂ ਤੋਂ ਜ਼ਿਆਦਾ ਹੋਈ ਹੈ। ਕੱਲ ਸਵੇਰੇ ਅਸੀਂ ਅਸਲ ’ਚ ਚਿੰਤਤ ਸੀ। ਉਨ੍ਹਾਂ ਦਾ ਆਕਸੀਜਨ ਪੱਧਰ ਤੇਜ਼ੀ ਨਾਲ ਡਿੱਗਿਆ ਸੀ। ਇਸ ਦੇ ਬਾਵਜੂਦ ਰਾਸ਼ਟਰਪਤੀ ਖੜ੍ਹੇ ਸਨ ਅਤੇ ਟਹਿਲ ਰਹੇ ਸਨ।

ਹਸਪਤਾਲ ’ਚ ਦਾਖਲ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਕਾਫੀ ਵਧੀਆ ਮਹਿਸੂਸ ਕਰ ਰਿਹਾ ਹਾਂ। ਟਰੰਪ ਨੇ ਟਵਿੱਟਰ ’ਤੇ ਇਕ ਵੀਡੀਓ ਰੀਲੀਜ਼ ਕੀਤੀ ਅਤੇ ਕਿਹਾ ਕਿ ਉਹ ਕੋਰੋਨਾ ਵਾਇਰਸ ਵਿਰੁੱਧ ਲੜਾਈ ’ਚ ਬਿਹਤਰ ਮਹਿਸੂਸ ਕਰ ਰਹੇ ਹਨ ਪਰ ਆਉਣ ਵਾਲੇ ਕੁਝ ਹੀ ਦਿਨਾਂ ’ਚ ਅਸਲੀ ਪ੍ਰੀਖਿਆ ਹੋਵੇਗੀ। ਜ਼ਿਕਰਯੋਗ ਹੈ ਕਿ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਉਹਨਾ ਨੂੰ ਫਿਲਹਾਲ ਵ੍ਹਾਈਟ ਹਾਊਸ ਵਿੱਚ ਹੀ ਕੁਆਰਨਟੀਨ ਕੀਤਾ ਗਿਆ ਹੈ।

Related News

ਗੇਟਿਨਾਉ ਕਿਉਬਿਕ ‘ਚ ਇਕ ਗੈਸ ਸਟੇਸ਼ਨ ਦੇ ਬਾਹਰ ਛੁਰੇਬਾਜ਼ੀ ‘ਚ ਵਿਅਕਤੀ ਦੀ ਮੌਤ, ਦੋਸ਼ੀ ਗ੍ਰਿਫਤਾਰ

Rajneet Kaur

BIG NEWS : ਤਾਲਾਬੰਦੀ ਦੇ ਪਹਿਲੇ ਦਿਨ ਓਂਟਾਰਿਓ ਵਿੱਚ ਯੂ.ਕੇ. ਵਾਲੇ ਕੋਰੋਨਾ ਵਾਇਰਸ ਦੀ ਦਸਤਕ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ

Vivek Sharma

45-59 ਸਾਲ ਦੇ ਯੌਰਕ ਖੇਤਰ ਦੇ ਕੁਝ ਵਸਨੀਕ ਬੁੱਧਵਾਰ ਨੂੰ COVID-19 ਟੀਕਿਆਂ ਦੀ ਬੁਕਿੰਗ ਕਰ ਸਕਦੇ ਹਨ ਸ਼ੁਰੂ

Rajneet Kaur

Leave a Comment