channel punjabi
Canada International News North America

BIG NEWS : ਗੱਦੀ ਸੰਭਾਲਣ ਤੋਂ ਪਹਿਲਾਂ ਹੀ JOE BIDEN ਤੋਂ ਪ੍ਰੀਮੀਅਰ ਡੱਗ ਫੋਰਡ ਨੇ ਓਂਟਾਰੀਓ ਲਈ ਮੰਗੀ ਮਦਦ ! ਪੁਰਾਣੇ ਰਿਸ਼ਤਿਆਂ ਦਾ ਦਿੱਤਾ ਹਵਾਲਾ !

ਟੋਰਾਂਟੋ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਹਾਲੇ ਆਪਣੀ ਪਾਰੀ ਸ਼ੁਰੂ ਨਹੀਂ ਕੀਤੀ ਪਰ ਕੈਨੇਡਾ ਦੇ ਸੂਬੇ ਓਂਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਯੂਐਸ ਦੇ ਨਵੇਂ ਰਾਸ਼ਟਰਪਤੀ Joe Biden ਤੋਂ ਮਦਦ ਮੰਗੀ ਹੈ । ਪ੍ਰੀਮੀਅਰ ਫੋਰਡ ਨੇ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਵਿੱਚ ਕੋਰੋਨਾ ਵੈਕਸੀਨ ਖੁਰਾਕਾਂ ਦੀ ਘਾਟ ਦੇ ਵਿਚਕਾਰ ਫਾਈਜ਼ਰ ਕੋਵਿਡ-19 ਦੇ ਹੋਰ ਟੀਕੇ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇ ।

ਫੋਰਡ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਅਪੀਲ ਉਸ ਸਮੇਂ ਕੀਤੀ ਜਦੋਂ ਫੈਡਰਲ ਸਰਕਾਰ ਵੱਲੋਂ ਘੋਸ਼ਣਾ ਕੀਤੀ ਗਈ ਕਿ ਅਗਲੇ ਹਫ਼ਤੇ ਕੈਨੇਡਾ ਨੂੰ ‘ਜ਼ੀਰੋ ਫਾਈਜ਼ਰ ਡੋਜ਼’ ਦਿੱਤੀ ਜਾਵੇਗੀ, ਭਾਵ ਫਾਈਜ਼ਰ ਟੀਕੇ ਦੀ ਸਪਲਾਈ ਨਹੀਂ ਹੋਵੇਗੀ।

ਫੋਰਡ ਨੇ ਅਪੀਲ ਕਰਦਿਆਂ ਕਿਹਾ, ‘ਮੇਰੇ ਅਮਰੀਕੀ ਦੋਸਤੋ, ਸਾਡੀ ਮਦਦ ਕਰੋ। ਸਾਨੂੰ ਇਕ ਵਾਰ ਫਿਰ ਮਦਦ ਦੀ ਜ਼ਰੂਰਤ ਹੈ, ਜਿਵੇਂ ਕਿ ਅਸੀਂ (ਨਿੱਜੀ ਸੁਰੱਖਿਆ ਉਪਕਰਣ) ਨਾਲ ਕੀਤਾ ਸੀ। ਤੁਹਾਡੇ ਕੋਲ ਨਵਾਂ ਰਾਸ਼ਟਰਪਤੀ ਹੈ, ਕੋਈ ਹੋਰ ਬਹਾਨਾ ਨਹੀਂ। ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ ਅਤੇ ਅਸੀਂ ਤੁਹਾਡੇ ਸਮਰਥਨ ਦੀ ਉਮੀਦ ਕਰਦੇ ਹਾਂ। ਇਹ ਰਾਸ਼ਟਰਪਤੀ BIDEN ਨੂੰ ਸਿੱਧਾ ਸੰਦੇਸ਼ ਹੈ ਕਿ ਆਪਣੇ ਗੁਆਂਢੀ ਦੀ ਮਦਦ ਕਰੋ। ਤੁਸੀਂ ਚਾਹੁੰਦੇ ਹੋ ਕਿ ਅਸੀਂ ਸਾਰਿਆਂ ਦੇ ਨਾਲ ਚੱਲੀਏ?ਸਾਡੀ ਮਦਦ ਕਰੋ। ”

ਫੋਰਡ ਨੇ ਅਮਰੀਕਾ ਨਾਲ ਓਂਟਾਰੀਓ ਦੇ ਪੁਰਾਣੇ ਰਿਸ਼ਤਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ਦੇ ਓਂਟਾਰੀਓ
ਨਾਲ ਬਹੁਤ ਨੇੜਲੇ ਵਪਾਰਕ ਸੰਬੰਧ ਹਨ ਅਤੇ ਕਿਹਾ ਕਿ ਕੈਨੇਡਾ ਦਾ ਏਇਕਲੌਤਾ ਸੂਬਾ ਹੀ ਦੁਨੀਆ ਵਿਚ ਦੇਸ਼ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।

ਫੋਰਡ ਨੇ ਕਿਹਾ,’ਵਧੀਆ ਸੰਬੰਧ ਬਣਾਉਣ ਵਾਸਤੇ ਸਭ ਤੋਂ ਘੱਟ ਚੀਜ਼ ਜੋ ਤੁਸੀਂ ਕਰ ਸਕਦੇ ਹੋ ਕਲਾਮਜ਼ੂ ਵਿੱਚ ਜਿੱਥੇ ਫਾਈਜ਼ਰ ਪਲਾਂਟ ਹੈ, ਸਾਨੂੰ ਇੱਕ ਮਿਲੀਅਨ ਟੀਕੇ ਦਿਓ।”

“ਤੁਹਾਡੇ ਕੋਲ ਉਥੇ ਇਕ ਸੌ ਮਿਲੀਅਨ ਹੈ। ਆਪਣੇ ਮਹਾਨ ਗੁਆਂਢੀ ਨੂੰ ਦਿਓ, ਜੋ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਵੇ। ”

ਦੱਸ ਦਈਏ ਕਿ Biden ਭਲਕੇ (ਬੁੱਧਵਾਰ) ਨੂੰ 46 ਵੇਂ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।

Related News

ਕੈਨੇਡਾ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਘਟਣ ਲਗੇ, ਟੀਕਾਕਰਨ ਸਹੀ ਦਿਸ਼ਾ ‘ਚ : ਡਾ. ਥੈਰੇਸਾ ਟਾਮ

Vivek Sharma

ਓਨਟਾਰੀਓ ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਕਾਕਸ ਤੋਂ ਬਾਹਰ ਕੀਤੇ ਜਾਣ ਦੀਆਂ ਕੋਸਿ਼ਸ਼ਾਂ ਨੂੰ ਰੋਕਣ ਲਈ ਕਰਨਗੇ ਸੰਘਰਸ਼:ਐਮਪੀ ਡੈਰੇਕ ਸਲੋਨ

Rajneet Kaur

SPECIAL NEWS : ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਵੱਡੀ ਮਿਸਾਲ, ਲੱਖਾਂ ਡਾਲਰ ਖ਼ਰਚ ਕਰਕੇ ਤਿਆਰ ਕੀਤਾ ਬਹੁਮੰਤਵੀ SPORTS STADIUM

Vivek Sharma

Leave a Comment