channel punjabi
Canada International News North America

BIG NEWS : ਕੈਨੇਡਾ ਦੀ ਸਭ ਤੋਂ ਬਜ਼ੁਰਗ ਨਾਗਰਿਕ ਫਿਲਿਸ ਰਿਡਗਵੇ ਨੇ ਉਤਸ਼ਾਹ ਨਾਲ ਲਈ ਵੈਕਸੀਨ ਦੀ ਪਹਿਲੀ ਖ਼ੁਰਾਕ, ਫਿਲਿਸ ਦੀ ਉਮਰ ਹੈ 114 ਸਾਲ !

ਟੋਰਾਂਟੋ : ਕੈਨੇਡਾ ਦੇ ਸਾਰੇ ਹੀ ਸੂਬੇ ਵਿੱਚ ਇਹਨੀਂ ਦਿਨੀਂ ਵੈਕਸੀਨੇਸ਼ਨ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਿੱਥੇ ਕਿਤੇ ਵੀ ਸਿਹਤ ਵਿਭਾਗ ਜਾਂ ਨਿਜੀ ਅਦਾਰਿਆਂ ਵਲੋਂ ਵੈਕਸੀਨ ਦਿੱਤੇ ਜਾਣ ਦਾ ਐਲਾਨ ਹੋ ਰਿਹਾ ਹੈ ਲੋਕ ਬਾਹਾਂ ਚੜ੍ਹਾ ਕੇ ਉਤਸ਼ਾਹਪੂਰਵਕ ਉੱਥੇ ਪਹੁੰਚ ਰਹੇ ਹਨ । ਤਾਂ ਜੋ ਹਸਪਤਾਲ ਜਾਂ ਕਲੀਨਿਕ ਪਹੁੰਚਦੇ ਹੀ ਉਹ ਵੈਕਸੀਨ ਦਾ ਟੀਕਾ ਲਗਵਾ ਸਕਣ। ਇਹ ਗੱਲ ਵੱਖਰੀ ਹੈ ਕਿ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਕਤਾਰਾਂ ਵਿਚ ਖੜੇ ਹੋਣਾ ਪੈਂਦਾ ਹੈ। COVID-19 ਟੀਕਾ ਰੋਲਆਉਟ ਹੁਣ ਸਾਰੇ ਓਂਟਾਰੀਓ ਖੇਤਰ ਵਿੱਚ 80 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਖੁੱਲ੍ਹਾ ਹੈ । ਹੁਣ ਤੱਕ ਵੱਡੀ ਉਮਰ ਦੇ 1.1 ਲੱਖ ਨਾਗਰਿਕਾਂ ਨੂੰ ਵੈਕਸੀਨ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।

ਸ਼ਨੀਵਾਰ ਨੂੰ ਟੋਰਾਂਟੋ ਵਿੱਚ ਇਕ ਬਹੁਤ ਹੀ ਖ਼ਾਸ ਵਿਅਕਤੀ ਟੀਕਾ ਲਗਵਾਉਣ ਲਈ ਲਾਈਨਅਪ ਵਿਚ ਸ਼ਾਮਲ ਹੋਇਆ। ਉਹ ਸਨ 114 ਸਾਲਾ ਫਿਲਿਸ ਰਿਡਗਵੇ। ਉਹ ਕੈਨੇਡਾ ਦੇ ਰਿਕਾਰਡ ਵਿਚ ਸਭ ਤੋਂ ਉਮਰਦਰਾਜ ਜੀਵਿਤ ਵਿਅਕਤੀ ਹੈ। ਜਿਵੇਂ ਹੀ ਫਿਲਿਸ ਕਾਰ ਵਿਚੋਂ ਬਾਹਰ ਆਈ, ਉਹਨਾਂ ਦੇ ਜਜ਼ਬੇ ਅਤੇ ਚਿਹਰੇ ਦੀ ਮੁਸਕੁਰਾਹਟ ਨੇ ਸਾਰੇ ਪਾਸੇ ਮੁਸਕੁਰਾਹਟ ਬਿਖੇਰ ਦਿੱਤੀ।

ਇਸ ਮੌਕੇ ਫਿਲਿਸ ਨਾਲ ਉਨ੍ਹਾਂ ਦੀ ਪੋਤੀ, ਬਾਰਬਰਾ ਰਿਡਗਵੇ ਸੀ, ਜਿਹੜੀ ਰਾਹਤ ਭਰੀਆਂ ਨਜ਼ਰਾਂ ਨਾਲ ਆਪਣੀ ਦਾਦੀ ਨੂੰ ਵੇਖ ਰਹੀ ਸੀ। ਬਾਰਬਰਾ ਨੇ ਕਿਹਾ, ‘ਮੈਂ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੂੰ ਅਸਲ ਵਿੱਚ ਇੰਨਾ ਖੁਸ਼ ਅਤੇ ਉਤਸ਼ਾਹਿਤ ਨਹੀਂ ਵੇਖਿਆ।’ ਪੋਤੀ ਅਨੁਸਾਰ ਉਸਦੀ ਦਾਦੀ ਵੈਕਸੀਨ ਲਈ ਇਸ ਤਰ੍ਹਾਂ ਉਤਸ਼ਾਹਤ ਸੀ ਜਿਵੇਂ ਕੋਈ ਨੌਜਵਾਨ ਨਾਗਰਿਕ।

1907 ਵਿੱਚ ਪੈਦਾ ਹੋਈ ਫਿਲਿਸ ਰਿਡਗਵੇ ਨੇ ਚਾਰ ਦਿਨ ਪਹਿਲਾਂ ਹੀ 10 ਮਾਰਚ ਨੂੰ ਆਪਣਾ 114 ਵਾਂ ਜਨਮਦਿਨ ਮਨਾਇਆ ਹੈ। ਫਿਲਿਸ ਦੀ ਪਰਿਵਾਰਕ ਚਿਕਿਤਸਕ ਡਾ. ਲੈਸਲੀ ਬੀਅਰਸ ਉਹਨਾਂ ਨੂੰ ਟੀਕੇ ਲਈ ‘ਸੰਨੀਬਰੂਕ ਹੈਲਥ ਸਾਇੰਸਿਜ਼ ਸੈਂਟਰ’ ਲੈ ਕੇ ਆਏ, ਜਿੱਥੇ ਪਹਿਲਾਂ ਹੀ ਫਿਲਿਸ ਲਈ ‘ਹੈਪੀ ਬਰਥਡੇ ਬੈਲੂਨ’ ਲਗਾਇਆ ਗਿਆ ਸੀ ।ਬੀਅਰਸ ਦੇ ਕੇਂਦਰ ਵਿਚ ਹਸਪਤਾਲ ਦੀ ਸਹੂਲਤ ਹੈ ਅਤੇ ਉਹ ਆਪਣੇ ਮਰੀਜ਼ ਨੂੰ ਸ਼ਾਟ ਦੇਣ ਵਿਚ ਸਮਰੱਥ ਸੀ।

ਫਿਲਿਸ ਨੂੰ Pfizer BioNTech ਦੀ ਵੈਕਸੀਨ ਦੇਣ ਤੋਂ ਬਾਅਦ ਡਾ. ਬੀਅਰਸ ਨੇ ਕਿਹਾ,’ਮੈਂ ਪੂਰੀ ਤਰ੍ਹਾਂ ਧੰਨਵਾਦੀ ਹਾਂ ਅਤੇ ਖੁਸ਼ ਹਾਂ ਕਿ ਅਸੀਂ ਅੱਜ ਇਹ ਕਰਨ ਦੇ ਯੋਗ ਹੋ ਗਏ ਅਤੇ ਵੈਕਸੀਨ ਦਾ ਟੀਕਾ ਉਹਨਾਂ ਦੀ ਬਾਂਹ ਵਿੱਚ ਲਗਾ ਸਕੇ।

ਫਿਲਿਸ ਅਜੇ ਵੀ ਆਪਣੇ ਘਰ ਰਹਿੰਦੀ ਹੈ, ਇਸ ਲਈ ਟੀਕਾ ਰੋਲਆਉਟ ਦਾ ਇਹ ਮੌਜੂਦਾ ਪੜਾਅ ਉਹਨਾਂ ਲਈ ਕੋਵਿਡ-19 ਦਾ ਟੀਕਾ ਲਗਵਾਉਣ ਦਾ ਪਹਿਲ ਅਧਾਰਿਤ ਮੌਕਾ ਸੀ। ਹਸਪਤਾਲ ਛੱਡਦੇ ਸਮੇਂ ਉਹਨਾਂ ਸਾਰੀ ਪ੍ਰਕਿਰਿਆ ਨੂੰ ਪੰਜ-ਸਿਤਾਰਾ ਦਰਜਾ ਦਿੱਤਾ । ਫਿਲਿਸ ਨੇ ਕਿਹਾ, “ਮੈਂ ਖੁਸ਼ ਹਾਂ, ਇਹ ਬਹੁਤ ਵਧੀਆ ਸੀ!”

ਸੰਨੀਬਰੂਕ ਹੈਲਥ ਸਾਇੰਸਿਜ਼ ਸੈਂਟਰ ਵਲੋਂ ਟਵਿਟਰ ‘ਤੇ ਸਾਂਝੀ ਕੀਤੀ ਗਈ ਇਸ ਜਾਣਕਾਰੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਿਟਵੀਟ ਕੀਤਾ । ਇਸਦੇ ਨਾਲ ਹੀ ਟਰੂਡੋ ਨੇ ਫਿਰਿਆ ਰਿਡਗਵੇ ਨੂੰ 114ਵੇਂ ਜਨਮ ਦਿਨ ਲਈ ਸੁਭ ਕਾਮਨਾਵਾਂ ਵੀ ਦਿੱਤੀਆਂ।


ਫਿਲਿਸ ਉਸ ਸਮੇਂ ਲਗਭਗ 10 ਸਾਲ ਦੀ ਹੋਣੀ, ਜਦੋਂ 1918 ਦੌਰਾਨ ਦੁਨੀਆ ਭਰ ਵਿੱਚ ਸਪੈਨਿਸ਼ ਫਲੂ ਮਹਾਂਮਾਰੀ ਫੈਲੀ ਸੀ। ਉਹ ਇਸ ਘਟਨਾ ਨੂੰ ਯਾਦ ਤਾਂ ਕਰਦੀ ਹੈ ਪਰ ਮੰਨਦੀ ਹੈ ਕਿ ਉਸ ਲਈ ਵੇਰਵਾ ਦੱਸਣਾ ਥੋੜਾ ਧੁੰਦਲਾ ਹੈ। ਫਿਲਿਸ ਨੇ ਕਿਹਾ, “ਉਸ ਸਮੇਂ ਇਹ ਸਾਡੇ ‘ਤੇ ਬਹੁਤ ਪ੍ਰਭਾਵ ਨਹੀਂ ਪਾ ਰਿਹਾ ਸੀ, ਜਾਂ ਹੋ ਸਕਦਾ ਮੈਂ ਸੱਚਮੁੱਚ ਯਾਦ ਰੱਖਣ ਵਾਸਤੇ ਉਸ ਸਮੇਂ ਬਹੁਤ ਛੋਟੀ ਸੀ।”

ਫਿਲਿਸ ਦੀ ਪੋਤੀ ਬਾਰਬਰਾ ਨੇ ਕਿਹਾ ਕਿ ਉਹ ਖੁਸ਼ ਹੈ ਕਿ ਪਰਿਵਾਰਕ ਦੇ ਸਭ ਤੋਂ ਬਜ਼ੁਰਗ ਮੈਂਬਰ ਨੂੰ ਕੋਵਿਡ-19 ਤੋਂ ਹਿਫ਼ਾਜ਼ਤ ਲਈ ਵੈਕਸੀਨ ਦਿੱਤੀ ਜਾ ਚੁੱਕੀ ਹੈ। ਹੁਣ ਉਹਨਾਂ ਨੂੰ ਇੰਤਜ਼ਾਰ ਰਹੇਗਾ ਕਿ ਕਦੋਂ ਦਾਦੀ ਫਿਲਿਸ ਨੂੰ ਦੂਜੀ ਖੁਰਾਕ ਮਿਲਦੀ ਹੈ ਅਤੇ ਜ਼ਿੰਦਗੀ ਆਮ ਵਾਂਗ ਵਾਪਸ ਆ ਜਾਵੇਗੀ । ਬਾਰਬਰਾ ਨੇ ਆਪਣੇ ਦਿਲ ਦੀ ਗੱਲ ਦੱਸਦਿਆਂ ਕਿਹਾ, “ਇਹ ਹਮੇਸ਼ਾਂ ਅਜੀਬ ਹੁੰਦਾ ਹੈ ਜਦੋਂ ਮੈਂ ਦਾਦੀ ਨੂੰ ਮਿਲਣ ਜਾਂਦੀ ਹਾਂ ਅਤੇ ਦੂਰੋਂ ਹੀ ਕਹਿਣ ਪੈਂਦਾ ਹੈ, ‘ਅਲਵਿਦਾ ਦਾਦੀ!’ ਕਿਉਂਕਿ ਕੋਰੋਨਾ ਤੋਂ ਬਚਾਅ ਲਈ ਕੋਈ ਵੀ ਘਰ ਤੋਂ ਬਾਹਰ ਗਿਆ ਮੈਂਬਰ ਉਨ੍ਹਾਂ ਦੇ ਜ਼ਿਆਦਾ ਨਜ਼ਦੀਕ ਨਹੀਂ ਜਾਂਦਾ ਤਾਂ ਜੋ ਉਹਨਾਂ ਨੂੰ ਵਾਇਰਸ ਤੋਂ ਦੂਰ ਰੱਖਿਆ ਜਾ ਸਕੇ। ਬਾਰਬਰਾ ਨੇ ਕਿਹਾ ਕਿ ਉਸਨੂੰ ਦਾਦੀ ਨਾਲ ਲੰਮੇ ਸਮੇਂ ਲਈ ‘ਪਿਆਰ ਵਾਲੀ ਜੱਫ਼ੀ’ ਪਾਉਣਾ ਪਸੰਦ ਹੈ ਅਤੇ ਹੁਣ ਉਹ ਅਜਿਹਾ ਕਰ ਸਕੇਗੀ।

Related News

ਸਿੱਧੂ ਹੈ ਕਿ ਮਾਨਤਾ ਨਹੀਂ! ਨਵਜੋਤ ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਘੇਰਿਆ

Vivek Sharma

GHAZIPUR BORDER LIVE : ਰਾਤੋਂ-ਰਾਤ ਪਲਟੀ ਬਾਜ਼ੀ, ਗਾਜੀਪੁਰ ਬਾਰਡਰ ‘ਤੇ ਮੁੜ ਪਹੁੰਚਣ ਲੱਗੇ ਕਿਸਾਨ, ਅੰਦੋਲਨ ‘ਚ ਮੁੜ ਪਈ ਜਾਨ

Vivek Sharma

ਕੈਨੇਡਾ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਘਟਣ ਲਗੇ, ਟੀਕਾਕਰਨ ਸਹੀ ਦਿਸ਼ਾ ‘ਚ : ਡਾ. ਥੈਰੇਸਾ ਟਾਮ

Vivek Sharma

Leave a Comment