channel punjabi
International KISAN ANDOLAN News

BIG NEWS : ਕਿਸਾਨ ਮੋਰਚੇ ਵੱਲੋਂ ਅੰਦੋਲਨ ਦੇ 100 ਦਿਨ ਪੂਰੇ ਹੋਣ ‘ਤੇ KUNDLI-MANESAR-PALWAL ਐਕਸਪ੍ਰੈੱਸ ਵੇਅ ਜਾਮ ਕਰਨ ਦਾ ਐਲਾਨ

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਨੇ ਮੰਗਲਵਾਰ ਨੂੰ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ ।ਮੋਰਚੇ ਨੇ 6 ਮਾਰਚ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਕੇਐੱਮਪੀ ਐਕਸਪ੍ਰੈੱਸ ਵੇਅ, ਜਿਸਨੂੰ ਵੈਸਟਰਨ ਪੈਰੀਫੇਰਿਅਲ ਐਕਸਪ੍ਰੈੱਸ ਵੇਅ ਵੀ ਕਿਹਾ ਜਾਂਦਾ ਹੈ, ਨੂੰ ਜਾਮ ਕਰਨ ਦੀ ਯੋਜਨਾ ਉਲੀਕੀ ਹੈ। KUNDLI-MANESAR-PALWAL ਐਕਸਪ੍ਰੈੱਸ ਵੇਅ ਨੂੰ ਉਸ ਦਿਨ ਸਵੇਰੇ 11 ਵਜੇ ਤੋਂ ਪੰਜ ਘੰਟੇ ਲਈ ਵੱਖ-ਵੱਖ ਥਾਵਾਂ ’ਤੇ ਜਾਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਚੋੋਣਾਂ ਵਾਲੇ ਸੂਬਿਆਂ ’ਚ ਕਿਸਾਨਾਂ ਨੂੰ ਅਪੀਲ ਕਰਨ ਵਾਸਤੇ ਆਪਣੇ ਆਗੂਆਂ ਨੂੰ ਭੇਜੇਗਾ ਕਿ ਉਹ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ।


ਮੋਰਚੇ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਆਗੂ 12 ਮਾਰਚ ਨੂੰ ਕੋਲਕਾਤਾ ’ਚ ਇਕ ਰੈਲੀ ਨੂੰ ਸੰਬੋਧਨ ਕਰ ਕੇ ਕਿਸਾਨਾਂ ਨੂੰ ਭਾਜਪਾ ਦਾ ਵਿਰੋਧ ਕਰਨ ਦੀ ਅਪੀਲ ਕਰਨਗੇ। ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਰਚੇ ਦੀਆਂ ਟੀਮਾਂ ਪੱਛਮੀ ਬੰਗਾਲ ਤੇ ਕੇਰਲ ਸਮੇਤ ਚੋਣਾਂ ਵਾਲੇ ਹੋਰ ਸੂਬਿਆਂ ’ਚ ਜਾ ਕੇ ਭਾਜਪਾ ਨੂੰ ਹਰਾਉਣ ਲਈ ਕਿਸਾਨਾਂ ਨੂੰ ਅਪੀਲ ਕਰਨਗੀਆਂ।

ਸਿੰਘੂ ਬਾਰਡਰ ’ਤੇ ਹੋਏ ਇਕ ਪੱਤਰਕਾਰ ਸੰਮੇਲਨ ’ਚ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਪਾਰਟੀ ਲਈ ਵੋਟਾਂ ਨਹੀਂ ਮੰਗਾਂਗੇ। ਅਸੀਂ ਉਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਦੇਣ ਲਈ ਅਪੀਲ ਕਰਾਂਗੇ, ਜਿਹੜੀ ਭਾਜਪਾ ਨੂੰ ਹਰਾ ਸਕਦੀ ਹੋਵੇ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨ ’ਚ ਨਾਕਾਮ ਰਹੀ ਹੈ।

ਯਾਦਵ ਨੇ ਕਿਹਾ ਕਿ ਮੋਰਚੇ ਦੇ ਆਗੂ ਕਰਨਾਟਕ ’ਚ ਵੀ ਜਾਣਗੇ, ਜਿੱਥੇ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ’ਤੇ ਐੱਮਐੱਸਪੀ ਤੋਂ 1000 ਰੁਪਏ ਘੱਟ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਦਿੱਲੀ ਤੇ ਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਔਰਤਾਂ ਕਿਸਾਨਾਂ ਦੇ ਪ੍ਰਦਰਸ਼ਨਾਂ ਦੀ ਅਗਵਾਈ ਕਰਨਗੀਆਂ।

Related News

ਖ਼ੁਲਾਸਾ : ਕੈਨੇਡੀਅਨ ਫ਼ੌਜ ਨੇ ਚੀਨ ਦੇ ਸੈਨਿਕਾਂ ਨੂੰ ‘ਵਿੰਟਰ-ਯੁੱਧ’ ਲਈ ਦਿੱਤੀ ਸਿਖਲਾਈ !

Vivek Sharma

ਥੋਰਨਹਿਲ ‘ਚ ਹੋਈ ਗੋਲੀਬਾਰੀ, ਇੱਕ ਵਿਅਕਤੀ ਗੰਭੀਰ

Rajneet Kaur

ਟੋਰਾਂਟੋ : ਕੈਨੇਡਾ ਡੇਅ ਸੇਲੀਬ੍ਰੇਸ਼ਨ ਤੋਂ ਰੌਣਕਾਂ ਗਾਇਬ !

Vivek Sharma

Leave a Comment