channel punjabi
Canada News North America

BIG NEWS : ਐਸਟ੍ਰਾਜ਼ੈਨੇਕਾ ਵੈਕਸੀਨ ਲਗਵਾਉਣ ਕਾਰਨ ਮਹਿਲਾ ਦੀ ਗਈ ਜਾਨ, ਕਿਊਬਿਕ ਸੂਬੇ ਵਿੱਚ ਪਹਿਲਾ ਮਾਮਲਾ ਆਇਆ ਸਾਹਮਣੇ

ਕਿਊਬਿਕ ਸਿਟੀ : ਐਸਟ੍ਰਾਜੇਨੇਕਾ ਵੈਕਸੀਨ ਕਾਰਨ ਹੋਏ ਸਾਈਡ ਇਫੈਕਟ ਦੇ ਚਲਦਿਆਂ ਕੈਨੇਡਾ ਵਿੱਚ ਇਕ ਮਹਿਲਾ ਦੀ ਜਾਨ ਚਲੀ ਗਈ। ਆਪਣੀ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ ਜਿਹੜਾ ਕਿਊਬਿਕ ਵਿੱਚ ਸਾਹਮਣੇ ਆਇਆ ਹੈ । 54 ਸਾਲਾ ਮਹਿਲਾ ਦੀ ਕੋਵਿਡ-19 ਵੈਕਸੀਨ ਐਸਟ੍ਰਾਜ਼ੈਨੇਕਾ ਲਵਾਉਣ ਤੋਂ ਬਾਅਦ ਮੌਤ ਹੋ ਗਈ। ਕਿਊਬਿਕ ਪਬਲਿਕ ਹੈਲਥ ਡਾਇਰੈਕਟਰ ਹੋਰਾਸ਼ੀਓ ਅਰੂਡਾ ਵੱਲੋਂ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਗਈ।

ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਰੂਡਾ ਨੇ ਆਖਿਆ ਕਿ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਲਗਵਾਉਣ ਤੋਂ ਬਾਅਦ ਇਸ ਮਹਿਲਾ ਦੀ ਥਰੌਂਬੋਸਿਸ ਸੈਰੇਬ੍ਰਲ ਥਰੌਂਬੋਸਿਸ ਕਾਰਨ ਮੌਤ ਹੋ ਗਈ। ਉਨ੍ਹਾਂ ਆਖਿਆ ਕਿ ਇਹ ਬਹੁਤ ਹੀ ਵਿਲੱਖਣ ਮਾਮਲਾ ਹੈ। ਅਸੀਂ ਜਾਣਦੇ ਸੀ ਕਿ ਅਜਿਹਾ ਹੋ ਸਕਦਾ ਹੈ। ਹਰੇਕ 100000 ਡੋਜ਼ਾਂ ਵਿੱਚ ਇੱਕ ਅੱਧਾ ਮਾਮਲਾ ਇਸ ਤਰ੍ਹਾਂ ਦਾ ਨਿਕਲ ਸਕਦਾ ਹੈ । ਅਰੂਡਾ ਨੇ ਆਖਿਆ ਕਿ ਸੂਬੇ ਦਾ ਸਿਹਤ ਵਿਭਾਗ ਵੀ ਜਾਣਦਾ ਹੈ ਕਿ ਰਿਸਕ ਦੇ ਮਾਮਲੇ ਬਹੁਤ ਘੱਟ ਹੁੰਦੇ ਹਨ,ਪਰ ਇਸ ਦੇ ਫਾਇਦੇ ਖਤਰੇ ਨਾਲੋਂ ਕਿਤੇ ਜਿ਼ਆਦਾ ਹਨ।

ਅਰੂਡਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਮਰਨ ਲਈ ਵੈਕਸੀਨੇਸ਼ਨ ਨਹੀਂ ਲਗਵਾਉਂਦਾ। ਅਜਿਹਾ ਮਾਮਲਾ ਵਿਰਲਾ ਹੀ ਹੁੰਦਾ ਹੈ। ਪਰ ਅਸੀਂ ਇਸ ਦੀ ਪੇਸ਼ੀਨਿਗੋਈ ਨਹੀਂ ਕਰ ਸਕਦੇ। ਪਰ ਜਿ਼ਆਦਾਤਰ ਆਬਾਦੀ ਲਈ ਵੈਕਸੀਨੇਸ਼ਨ ਫਾਇਦੇਮੰਦ ਹੈ। ਇਸ ਦੌਰਾਨ ਕਿਊਬਿਕ ਦੇ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਵੈਕਸੀਨੇਸ਼ਨ ਤੋਂ ਬਾਅਦ ਇੱਕ 54 ਸਾਲਾ ਮਹਿਲਾ ਦੀ ਮੌਤ ਹੋ ਗਈ।

Related News

ਕੈਨੇਡਾ ਸਰਕਾਰ ਨੇ ਕੌਮਾਂਤਰੀ ਯਾਤਰੀਆਂ ‘ਤੇ ਲੱਗੀ ਪਾਬੰਦੀ ਨੂੰ ਹੋਰ ਵਧਾਇਆ

Vivek Sharma

ਸੂਬਾਈ ਚੋਣਾਂ: ਮਹਿਲਾ ਉਮੀਦਵਾਰ ਨੂੰ ਧਮਕਾਉਣ ਦੀ ਕੋਸ਼ਿਸ਼, ਮਾਮਲਾ RCMP ਕੋਲ ਪਹੁੰਚਿਆ

Vivek Sharma

ਅਮਰੀਕਾ ਕੀਸਟੋਨ ਪਾਈਪਲਾਈਨ ਰੱਦ ਕਰਨ ਦਾ ਕੈਨੇਡਾ ਨੂੰ ਦੇਵੇ ਮੁਆਵਜ਼ਾ : ਪ੍ਰੀਮੀਅਰ ਜੇਸਨ ਕੈਨੀ

Vivek Sharma

Leave a Comment