channel punjabi
Canada International News

BIG NEWS : ਐਡਮਿੰਟਨ ਅਤੇ ਕੈਲਗਰੀ ਸ਼ਹਿਰ ਵਿਚਕਾਰ ਦੌੜੇਗੀ ਹਾਈਪਰਲੂਪ , ਰਫ਼ਤਾਰ ਹੋਵੇਗੀ ਇਕ ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ !

ਕੈਨੇਡਾ ਦਾ ਅਲਬਰਟਾ ਸੁਬਾ ਜਲਦੀ ਹੀ ਰਚੇਗਾ ਇਤਿਹਾਸ

ਐਡਮਿੰਟਨ ਅਤੇ ਕੈਲਗਰੀ ਸ਼ਹਿਰ ਵਿਚਕਾਰ ਦੌੜੇਗੀ ਹਾਈਪਰਲੂਪ ਗੱਡੀ

ਅਲਬਰਟਾ ਸਰਕਾਰ ਦਾ ਟਰਾਂਸਪੋਡ ਕੰਪਨੀ ਨਾਲ ਹੋਇਆ
ਲਿਖਤੀ ਸਮਝੌਤਾ

ਹਾਈਪਰਲੂਪ ਦੀ ਰਫ਼ਤਾਰ ਹੋਵੇਗੀ ਇੱਕ ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ

ਐਡਮਿੰਟਨ : ਕਿਸ ਤਰਾ ਮਹਿਸੂਸ ਹੋਵੇਗਾ ਜੇਕਰ ਜ਼ਮੀਨ ਤੇ ਰਹਿੰਦੇ ਹੋਏ ਤੁਸੀਂ ਇੱਕ ਹਵਾਈ ਜਹਾਜ ਦੀ ਸਪੀਡ ਦੀ ਤਰ੍ਹਾਂ ਆਪਣਾ ਸਫ਼ਰ ਤੈਅ ਕਰੋ। ਇਸਦੀ ਕਲਪਣਾ ਕਰਕੇ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਨੇ। ਇਹ ਕਲਪਨਾ ਹੁਣ ਹਕੀਕਤ ਹੋਣ ਜਾ ਰਹੀ ਹੈ। ਇਸ ਹਕੀਕਤ ਦਾ ਗਵਾਹ ਬਣੇਗਾ ਕੈਨੇਡਾ ਦਾ ਅਲਬਰਟਾ ਸੂਬਾ । ਇਸ਼ਕ ਸਸਪੈਂਸ ਤੋਂ ਪਰਦਾ ਚੁੱਕਦੇ ਹੋਏ ਤੁਹਾਨੂੰ ਦੱਸ ਦਈਏ ਕਿ ਹੁਣ ਐਡਮਿੰਟਨ ਅਤੇ ਕੈਲਗਰੀ ਸ਼ਹਿਰ ਵਿਚਕਾਰ ਹਾਈਪਰਲੂਪ ਗੱਡੀ ਚੱਲੇਗੀ ਜਿਸ ਦੀ ਰਫ਼ਤਾਰ ਇਕ ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਸਬੰਧੀ ਅਲਬਰਟਾ ਸਰਕਾਰ ਦਾ ਟਰਾਂਸਪੋਡ ਕੰਪਨੀ ਨਾਲ ਲਿਖਤੀ ਸਮਝੌਤਾ ਹੋਇਆ ਹੈ। ਟਰਾਂਸਪੋਡ ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਅਜੇ ਇਹ ਤਾਂ ਨਹੀਂ ਦੱਸਿਆ ਗਿਆ ਕਿ ਸਰਕਾਰ ਕਿੰਨੀ ਰਾਸ਼ੀ ਇਸ ਬਿਲੀਅਨ ਡਾਲਰ ਦੇ ਪ੍ਰਾਜੈਕਟ ਵਿਚ ਖ਼ਰਚੇਗੀ ਪਰ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ 38 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਟਰਾਂਸਪੋਡ ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਪ੍ਰਾਜੈਕਟ ’ਚ ਜੇ ਕੋਈ ਰੁਕਾਵਟ ਨਾ ਆਈ ਤਾਂ 2025 ’ਚ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ 2026 ਵਿਚ ਹਾਈਪਰਲੂਪ ਗੱਡੀ ਦੀ ਟੈਸਟਿੰਗ ਦੀ ਸੰਭਾਵਨਾ ਹੈ।

ਮੌਜੂਦਾ ਸਮਝੌਤੇ ਅਨੁਸਾਰ ਅਲਬਰਟਾ ਟ੍ਰਾਂਸਪੋਡ ਪ੍ਰੋਜੈਕਟ ਦੇ ਪੜਾਅ ਇਸ ਤਰੀਕੇ ਨਾਲ ਪੂਰੇ ਕੀਤੇ ਜਾਣਗੇ:

ਸੰਭਾਵਨਾ ਅਧਿਐਨ (2020-2022)

ਖੋਜ ਅਤੇ ਵਿਕਾਸ ਦਾ ਪੜਾਅ 2020-2024 ਤੱਕ ਨਿਰਧਾਰਿਤ ਕੀਤਾ ਗਿਆ ਹੈ।

ਟੈਸਟ ਟਰੈਕ ਨਿਰਮਾਣ ਅਤੇ ਉੱਚ-ਸਪੀਡ ਟੈਸਟ ਦਾ ਕੰਮ 2022-2027 ਸਮੇਂ ਦੌਰਾਨ ਪੂਰਾ ਕੀਤਾ ਜਾਵੇਗਾ ।

ਐਡਮਿੰਟਨ ਅਤੇ ਕੈਲਗਰੀ ਦੇ ਵਿਚਕਾਰ ਇੱਕ ਪੂਰੀ ਅੰਤਰ-ਸਿਟੀ ਲਾਈਨ ਦਾ ਨਿਰਮਾਣ 2025 ਵਿੱਚ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਅਲਬਰਟਾ ਦੇ ਆਵਾਜਾਈ ਮੰਤਰੀ ਰਿਕ ਮੈਕਿਵਰ ਨੇ ਕਿਹਾ, “ਅਲਬਰਟਾ ਦੀ ਸਰਕਾਰ ਨੌਕਰੀ ਪੈਦਾ ਕਰਨ ਅਤੇ ਨਵੀਨਤਾ ਲਈ ਨਵੇਂ ਅਤੇ ਦਿਲਚਸਪ ਮੌਕਿਆਂ ਦਾ ਸਮਰਥਨ ਕਰ ਰਹੀ ਹੈ। “ਟ੍ਰਾਂਸਪੋਡ ਦੇ ਸੰਭਾਵਨਾ ਅਧਿਐਨ ਦਾ ਸਮਰਥਨ ਕਰਦਿਆਂ, ਅਲਬਰਟਾ ਟ੍ਰਾਂਸਪੋਰਟੇਸ਼ਨ ਐਡਮਿੰਟਨ ਅਤੇ ਕੈਲਗਰੀ ਦੇ ਵਿਚਕਾਰ ਇੱਕ ਅੰਤਰ-ਸ਼ਹਿਰ ਟ੍ਰਾਂਸ ਪੋਡ ਲਾਈਨ ਦੀ ਖੋਜ, ਵਿਕਾਸ, ਜਾਂਚ ਅਤੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੀ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕਰੇਗੀ । ਅਸੀਂ ਇਹ ਕੰਮ ਵੇਖਣ ਦੀ ਉਮੀਦ ਕਰਦੇ ਹਾਂ ਕਿ ਅਲਬਰਟਾ ਨੂੰ ਚੀਜ਼ਾਂ ਅਤੇ ਲੋਕਾਂ ਦੀ ਆਵਾਜਾਈ ਵਿਚ ਸਭ ਤੋਂ ਅੱਗੇ ਰੱਖਿਆ ਜਾਵੇ।

ਆਪਣੀ ਤਰ੍ਹਾਂ ਦੇ ਪਹਿਲੇ ਹਾਈਪਰਲੂਪ ਦੇ ਮੁਕੰਮਲ ਹੋਣ ਨਾਲ ਅਲਬਰਟਾ ਉਨੰਤ ਟਰਾਂਸਪੋਟ ਦੇ ਅਤਿ ਆਧੁਨਿਕ ਸਾਧਨਾਂ ਨੂੰ ਅਪਣਾਉਣ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਬਣ ਜਾਵੇਗਾ।

Related News

ਚੀਨ ਦੀ ਸਮੁੰਦਰੀ ਦਾਦਾਗਿਰੀ ਖ਼ਿਲਾਫ਼ ਅਮਰੀਕਾ ਦਾ ਸਖ਼ਤ ਰੁਖ਼, ਫ਼ਿਲਿਪੀੰਸ ਦੀ ਹਮਾਇਤ ਕਰਨ ਦਾ ਖੁੱਲ੍ਹ ਕੇ ਕੀਤਾ ਐਲਾਨ

Vivek Sharma

BOEING 737 MAX ਦੋ ਸਾਲਾਂ ਬਾਅਦ ਮੁੜ ਤੋਂ ਆਸਮਾਨ ‘ਚ ਭਰਨਗੇ ਉਡਾਣ, ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਤੋਂ ਮਿਲੀ ਮਨਜ਼ੂਰੀ

Vivek Sharma

BIG BREAKING : JOE BIDEN ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਚੁੱਕੀ ਸਹੁੰ, KAMLA HARRIS ਬਣੀ ਦੇਸ਼ ਦੀ ਪਹਿਲੀ ਮਹਿਲਾ ਉਪ-ਰਾਸ਼ਟਰਪਤੀ

Vivek Sharma

Leave a Comment