channel punjabi
International News

BIG NEWS : ਅਸਤੀਫ਼ਾ ਮੰਜ਼ੂਰ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ ਧਮਾਕਾ , AG ਅਤੁਲ ਨੰਦਾ ਅਤੇ ਸੀਨੀਅਰ ਵਕੀਲ H.S. ਫੂਲਕਾ ਬਾਰੇ ਵੱਡੇ ਖੁਲਾਸੇ

ਚੰਡੀਗੜ੍ਹ : ਕੋਟਕਪੂਰਾ ਗੋਲ਼ੀਕਾਂਡ ‘ਚ ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਰਹੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੱਡਾ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜੂਦ ਕੋਟਕਪੂਰਾ ਗੋਲ਼ੀਕਾਂਡ ਵਰਗੇ ਸੰਵੇਦਨਸ਼ੀਲ ਮੁੱਦੇ ‘ਤੇ ਐਡਵੋਕੇਟ ਜਨਰਲ (AG) ਅਤੁਲ ਨੰਦਾ ਇੱਕ ਵਾਰ ਵੀ ਪੇਸ਼ ਨਹੀਂ ਹੋਏ ਬਲਕਿ ਹਰ ਪੇਸ਼ੀ ਤੋਂ ਪਹਿਲਾਂ ਮੈਡੀਕਲ ਲੀਵ ‘ਤੇ ਚਲੇ ਜਾਂਦੇ ਸਨ । ਮੁੱਖ ਮੰਤਰੀ ਵੱਲੋਂ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਪਹਿਲੀ ਵਾਰੀ ਖੁੱਲ੍ਹ ਕੇ ਬੋਲਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਦੋ ਸਾਲ ਮਿਹਨਤ ਤੋਂ ਬਾਅਦ ਸਾਡੀ ਟੀਮ ਨੇ ਜਿਹੜਾ ਚਲਾਨ ਪੇਸ਼ ਕੀਤਾ, ਉਸ ਦੇ ਤੱਥਾਂ ‘ਚ ਖਾਮੀਆਂ ਕੱਢਣ ਦੀ ਬਜਾਏ ਬਚਾਅ ਪੱਖ ਦੇ ਵਕੀਲ ਚਲਾਨ ‘ਤੇ ਹੀ ਅਫ਼ਸਰ ਦੇ ਦਸਤਖ਼ਤ ਨੂੰ ਲੈ ਕੇ ਬਹਿਸ ਕਰ ਰਹੇ ਹਨ। ਕੁੰਵਰ ਨੇ ਕਿਹਾ, ਮੈਂ ਆਪਣੇ ਵਕੀਲਾਂ ਨੂੰ ਕਿਹਾ ਕਿ ਉਹ ਮੈਨੂੰ ਤੱਥਾਂ ‘ਤੇ ਬਹਿਸ ਕਰਨ ਦਾ ਇਕ ਮੌਕਾ ਦਿਵਾ ਦੇਣ ਪਰ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਪੂਰੇ ਸਮੇਂ ਉਹ ਮੇਰੇ ਨਾਲ ਹੀ ਇਸ ਤਰ੍ਹਾਂ ਬਹਿਸ ਕਰਦੇ ਰਹੇ ਜਿਵੇਂ ਮੈਨੂੰ ‘ਟਾਰਚਰ’ ਕਰ ਰਹੇ ਹੋਣ।

ਕੁੰਵਰ ਵਿਜੇ ਪ੍ਰਤਾਪ ਨੇ ਸਰਕਾਰ ਦੀ ਲੀਗਲ ਟੀਮ ‘ਤੇ ਹੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਮੈਨੂੰ ਤਾਂ ਲੱਗਾ ਹੀ ਨਹੀਂ ਕਿ ਇਹ ਸਾਡੇ ਵੱਲੋਂ ਲੜ ਰਹੇ ਹਨ। ਇਨ੍ਹਾਂ ਦੀ ਅਸਮਾਨ ਛੂੰਦੀਆਂ ਫੀਸਾਂ, ਇਨ੍ਹਾਂ ਦੇ ਵੱਡੇ-ਵੱਡੇ ਹੋਟਲਾਂ ‘ਚ ਠਹਿਰਣ ਦੇ ਨਖਰੇ ਦੇਖ ਕੇ ਹੀ ਸਾਨੂੰ ਲੱਗਾ ਸੀ ਕਿ ਇਹ ਟੀਮ ਸਾਡੇ ਵੱਲੋਂ ਨਹੀਂ ਲੜ ਰਹੀ।

ਕੁੰਵਰ ਨੇ ਕਿਹਾ, ਸਭ ਤੋਂ ਖ਼ਾਸ ਗੱਲ ਇਹ ਕਿ ਜਦੋਂ ਹਾਈ ਕੋਰਟ ਦਾ ਫ਼ੈਸਲਾ ਆਇਆ ਤਾਂ ਏ.ਜੀ. ਨੇ ਇਸਨੂੰ ਬੜੀ ਖ਼ੁਸ਼ੀ ਨਾਲ ਸੁਣਾਇਆ । ਇਸੇ ਤੋਂ ਤੁਸੀਂ ਅੰਦਾਜ਼ ਲਾ ਸਕਦੇ ਹੋ ਕਿ ਉਹ ਕਿਸ ਗੰਭੀਰਤਾ ਨਾਲ ਇਹ ਕੇਸ ਲੜ ਰਹੇ ਸਨ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਜਿੱਥੋਂ ਤਕ ਚਲਾਨ ‘ਚ ਐੱਸਆਈਟੀ ਦੇ ਇਕ ਹੀ ਮੈਂਬਰ ਦੇ ਦਸਤਖ਼ਤ ਦਾ ਸਵਾਲ ਹੈ ਤਾਂ ਮੈਂ ਸਾਫ਼ ਕਰ ਦਿਆਂ ਕਿ ਅਦਾਲਤ ‘ਚ ਜਿਹੜਾ ਵੀ ਚਲਾਨ ਪੇਸ਼ ਹੁੰਦਾ ਹੈ, ਉਸ ਵਿਚ ਇਕ ਹੀ ਅਫਸਰ ਦਸਤਖ਼ਤ ਕਰਦਾ ਹੈ। ਬਹਿਬਲ ਕਲਾਂ ਮਾਮਲੇ ‘ਚ ਜਿਹੜਾ ਚਲਾਨ ਆਈਪੀਐੱਸ ਅਫ਼ਸਰ ਸਤਿੰਦਰ ਸਿੰਘ ਨੇ ਪੇਸ਼ ਕੀਤਾ, ਉਸ ‘ਤੇ ਇਨ੍ਹਾਂ ਲੋਕਾਂ ਨੇ ਸਵਾਲ ਕਿਉਂ ਨਹੀਂ ਉਠਾਇਆ । ਕੀ ਉਸ ‘ਤੇ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਮੈਂਬਰ ਦੇ ਦਸਤਖ਼ਤ ਹਨ।

ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਹੁਣ ਇਸ ਕੇਸ ਨੂੰ ਕਾਨੂੰਨੀ ਰੂਪ ਨਾਲ ਇਕ ਵਕੀਲ ਦੇ ਰੂਪ ‘ਚ ਲੜਨਗੇ। ਹਾਈ ਕੋਰਟ ਨੇ ਜਿਹੜਾ ਆਦੇਸ਼ ਦਿੱਤਾ ਹੈ, ਉਹ ਉੁਸ ਦਾ ਸਹਿਯੋਗ ਨਹੀਂ ਕਰਨਗੇ ਕਿਉਂਕਿ ਅਜਿਹਾ ਕਰਨ ਤੋਂ ਹੀ ਮੈਨੂੰ ਰੋਕ ਦਿੱਤਾ ਗਿਆ ਹੈ

ਕੁੰਵਰ ਨੇ ਇਕ ਹੋਰ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਬੇਅਦਬੀ ਮਾਮਲੇ ‘ਚ ਸਭ ਤੋਂ ਜ਼ਿਆਦਾ ਗੰਭੀਰਤਾ ਦਿਖਾਉਣ ਵਾਲੇ ਐੱਚ.ਐੱਸ. ਫੂਲਕਾ ਨੇ ਇਸ ਕੇਸ ਨੂੰ ਲੜਨ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਹ ਸੁਪਰੀਮ ਕੋਰਟ ਤੋਂ ਘੱਟ ਨਹੀਂ ਲੜਦੇ। ਕੁੰਵਰ ਵਿਜੇ ਪ੍ਰਤਾਪ ਸਿੰਘ ਅਨੁਸਾਰ, ‘ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਸੁਪਰੀਮ ਕੋਰਟ, ਹਾਈ ਕੋਰਟ ਜਾਂ ਫਰੀਦਕੋਟ ਦਾ ਮਾਮਲਾ ਨਹੀਂ, ਸ੍ਰੀ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੈ। ਮੈਂ ਉਨ੍ਹਾਂ ਨੂੰ ਇਸ ਕੇਸ ਦਾ ਪੂਰਾ ਰਿਕਾਰਡ ਵੀ ਦਿਖਾਇਆ ਪਰ ਉਨ੍ਹਾਂ ਦੇ ਜਵਾਬ ਨੇ ਮੇਰੀ ਸਾਰੀ ਉਮੀਦ ਤੋੜ ਦਿੱਤੀ।’ ਉਹਨਾਂ ਕਿਹਾ ਕਿ ਫੂਲਕਾ ਨੇ ਕੇਸ ਲਈ ਜਿਸ ਵਕੀਲ ਦੀ ਡਿਊਟੀ ਲਾਈ, ਉਸਨੇ ਤਾਂ ਕੋਈ ਗੰਭੀਰਤਾ ਹੀ ਨਹੀਂ ਦਿਖਾਈ।

https://fb.watch/4-6cuJmZwD/

ਉਧਰ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖੁਲਾਸੇ ਤੋਂ ਬਾਅਦ H.S. ਫੂਲਕਾ ਨੇ ਕਿਹਾ ਕਿ ਵਕੀਲ ਰਾਜਵਿੰਦਰ ਸਿੰਘ ਬੈਂਸ ਕੇਸ ਪ੍ਰਤੀ ਗੰਭੀਰ ਹਨ। ਉਨ੍ਹਾਂ ਕਿਹਾ ਕਿ ਮੈਂ ਇਸ ਕੇਸ ਦੇ ਪੀੜਤਾਂ ਨੂੰ ਪੁੱਛਿਆ ਸੀ ਕਿ ਉਹ ਵਕੀਲ ਕਿਉਂ ਬਦਲਣਾ ਚਾਹੁੰਦੇ ਹਨ। ਇਸ ‘ਤੇ ਉਨ੍ਹਾਂ ਕਿਹਾ ਕਿ ਅਸੀਂ ਨਹੀਂ ਬਦਲਣਾ ਚਾਹੁੰਦੇ ਬਲਕਿ ਕੁੰਵਰ ਵਿਜੇ ਪ੍ਰਤਾਪ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੀੜਤਾਂ ਵੱਲੋਂ ਲੜ ਰਹੇ ਰਾਜਵਿੰਦਰ ਸਿੰਘ ਬੈਂਸ ਬਹੁਤ ਗੰਭੀਰ ਵਕੀਲ ਹਨ ਤੇ ਉਨ੍ਹਾਂ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਚੰਗਾ ਰਿਕਾਰਡ ਹੈ। ਕਿਉਂਕਿ ਇਸ ਮਾਮਲੇ ਦੇ ਮੁਲਜ਼ਮ ਪਹਿਲਾਂ ਹੀ ਇਹ ਦੋਸ਼ ਲਾ ਰਹੇ ਹਨ ਕਿ ਇਹ ਸਿਆਸੀ ਕੇਸ ਹੈ ਤੇ ਜੇਕਰ ਮੈਂ ਲੜਦਾ ਤਾਂ ਤੈਅ ਹੀ ਹੋ ਜਾਂਦਾ ਕਿ ਇਸ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ ।

Related News

ਪੱਛਮੀ ਵੈਨਕੂਵਰ ‘ਚ ਦੋ ਛੋਟੇ ਬੱਚਿਆ ਦੀ ਮਾਂ ਨੂੰ ਕਿਡਨੀ ਦੀ ਸਖਤ ਲੋੜ, ਮਦਦ ਦੀ ਕੀਤੀ ਅਪੀਲ

Rajneet Kaur

ਟੀਪੀਏਆਰ ਕਲੱਬ ਨੇ ‘ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ 2020’ ਦੇ ਆਖ਼ਰੀ ਪੜਾਅ ਨੂੰ ਸਫ਼ਲਤਾ ਪੂਰਵਕ ਕੀਤਾ ਪੂਰਾ

Rajneet Kaur

ਟੋਰਾਂਟੋ ਤੀਜੇ ਪੜਾਅ ‘ਚ ਜਲਦ ਹੋ ਸਕਦੈ ਦਾਖਲ

Rajneet Kaur

Leave a Comment