channel punjabi
International KISAN ANDOLAN News

BIG NEWS : ਸੁਪਰੀਮ ਕੋਰਟ ਨੇ ਕੇਂਦਰ ਨੂੰ ਪਾਈ ਸਖ਼ਤ ਝਾੜ: ਖੇਤੀ ਕਾਨੂੰਨਾਂ ‘ਤੇ ਰੋਕ ਲਗਾਓ ਨਹੀਂ ਤਾਂ ਅਸੀਂ ਲਗਾ ਦਿਆਂਗੇ : ਸੁਪਰੀਮ ਕੋਰਟ

ਨਵੀਂ ਦਿੱਲੀ : ਵੱਡੀ ਖਬਰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਮਾਣਯੋਗ ਸੁਪਰੀਮ ਕੋਰਟ ਵਿੱਚ ਕਿਸਾਨ ਅੰਦੋਲਨ ਨਾਲ ਜੁੜੀਆਂ ਸਾਰੀਆਂ ਅਰਜ਼ੀਆਂ ਉੱਤੇ ਸੁਣਵਾਈ ਜਾਰੀ ਹੈ । ਸੁਣਵਾਈ ਸ਼ੁਰੂ ਕਰਨ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬੂਰੀ ਤਰ੍ਹਾਂ ਨਾਲ ਝਾੜਾਂ ਪਾਈਆਂ ਹਨ । ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਸਰਕਾਰ ਇਹਨਾਂ ਕਾਨੂੰਨਾਂ ਨੂੰ ਲੈ ਕੇ ਕਿਵੇਂ ਡੀਲ ਕਰ ਰਹੀ ਹੈ । ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਨੂੰ ਝਾੜ ਪਾਉਂਦੇ ਹੋਏ ਕਿਹਾ ਜੇਕਰ ਤੁਹਾਡੇ ਕੋਲ ਸਮਝ ਹੈ ਤਾਂ ਇਹਨਾਂ ਕਾਨੂੰਨਾਂ ‘ਤੇ ਅਮਲ ਨਾ ਕਰੋ।

“ਮਾਣਯੋਗ ਸੁਪਰੀਮ ਕੋਰਟ ਨੇ ਇਥੋਂ ਤੱਕ ਕਹਿ ਦਿੱਤਾ ਕਿ ਕੇਂਦਰ ਸਰਕਾਰ ਜਾਂ ਤਾਂ ਇਨ੍ਹਾਂ ਕਾਨੂੰਨਾਂ ‘ਤੇ ਆਪ ਹੀ ਰੋਕ ਲਗਾ ਦੇਵੇ ਨਹੀਂ ਤਾਂ ਅਸੀਂ ਰੋਕ ਲਗਾ ਦਿਆਂਗੇ ।”

ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਕਿਸਾਨ ਆਪਣਾ ਧਰਨਾ ਜਾਰੀ ਰੱਖਣ। ਧਰਨੇ ਦੀ ਮਨਾਹੀ ਨਹੀਂ ਹੈ ਪਰ ਧਰਨੇ ਵਾਲੀ ਜਗ੍ਹਾ ਜ਼ਰੂਰ ਬਦਲੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।

ਮੁੱਖ ਮੈਜਿਸਟ੍ਰੇਟ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਨਾਲ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਅਸੀਂ ਇਸ ਤੋਂ ਖੁਸ਼ ਨਹੀਂ ਹਾਂ। CJI ਨੇ ਕਿਹਾ ਕਿ ਇਸ ਅੰਦੋਲਨ ਦੌਰਾਨ ਕੁਝ ਲੋਕਾਂ ਨੇ ਆਤਮਹੱਤਿਆ ਵੀ ਕੀਤੀ ਹੈ, ਬਜ਼ੁਰਗ ਅਤੇ ਮਹਿਲਾਵਾਂ ਇਸ ਦਾ ਹਿੱਸਾ ਹਨ। ਇਹ ਆਖ਼ਰਕਾਰ ਕਿਉਂ ਹੋ ਰਿਹਾ ਹੈ? ਅਜੇ ਤਕ ਇਕ ਵੀ ਪਟੀਸ਼ਨ ਦਾਇਰ ਨਹੀਂ ਕੀਤੀ ਗਈ ਹੈ, ਜੋ ਕਹੇ ਕਿ ਖੇਤੀ ਕਾਨੂੰਨ ਵਧੀਆ ਹਨ।

ਮਾਣਯੋਗ ਸੁਪਰੀਮ ਕੋਰਟ ਵਿਚ ਸੁਣਵਾਈ ਹੁਣ ਵੀ ਜਾਰੀ ਹੈ, ਸੁਪਰੀਮ ਕੋਰਟ ਸਾਫ਼ ਕਰ ਚੁੱਕਾ ਹੈ ਕਿ ਸਾਰੀਆਂ ਅਰਜ਼ੀਆਂ ਉੱਤੇ ਸੁਣਵਾਈ ਅੱਜ ਹੀ ਹੋਵੇਗੀ।

ਵੇਖਿਆ ਜਾਵੇ ਤਾਂ ਸੁਪਰੀਮ ਕੋਰਟ ਦਾ ਫੈਸਲਾ ਇੱਕ ਤਰਾਂ ਨਾਲ ਕਿਸਾਨਾਂ ਦੇ ਹੱਕ ਵਿਚ ਆਇਆ ਹੈ, ਪਰ ਫਿਲਹਾਲ ਕੁਝ ਸਮੇਂ ਤੱਕ ਹੋਰ ਉਡੀਕ ਕਰਨੀ ਹੋਵੇਗੀ, ਜਦੋਂ ਤਕ ਸੁਪਰੀਮ ਕੋਰਟ ਸਾਰੀਆਂ ਅਰਜ਼ੀਆਂ ਉੱਤੇ ਆਪਣਾ ਫੈਸਲਾ ਸੁਣਾ ਨਹੀਂ ਦਿੰਦਾ।

Related News

ਸਰੀ ਆਰਸੀਐਮਪੀ ਨੇ ਸਾੜ-ਫੂਕ ਕਰਨ ਦੇ ਦੋਸ਼ਾਂ ਅਧੀਨ ਇੱਕ ਬਜ਼ੁਰਗ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ !

Vivek Sharma

ਅਮਰੀਕਾ ਕੀਸਟੋਨ ਪਾਈਪਲਾਈਨ ਰੱਦ ਕਰਨ ਦਾ ਕੈਨੇਡਾ ਨੂੰ ਦੇਵੇ ਮੁਆਵਜ਼ਾ : ਪ੍ਰੀਮੀਅਰ ਜੇਸਨ ਕੈਨੀ

Vivek Sharma

ਹੈਂਡਰੀ ਐਵੇਨਿਉ ਦੇ ਇੱਕ ਘਰ ‘ਚ ਲੱਗੀ, ਲਗਭਗ 1 ਮਿਲੀਅਨ ਦਾ ਹੋਇਆ ਨੁਕਸਾਨ

Rajneet Kaur

Leave a Comment