Channel Punjabi
International News USA

BIG NEWS : ਵਾਸ਼ਿੰਗਟਨ ‘ਚ ਹਾਲਾਤ ਤਨਾਅਪੂਰਨ ਕਰਫਿਊ ਕੀਤਾ ਗਿਆ ਲਾਗੂ, 15 ਦਿਨਾਂ ਲਈ ਪਬਲਿਕ ਐਮਰਜੰਸੀ ਦਾ ਐਲਾਨ : ਹਿੰਸਕ ਝੜਪ ‘ਚ ਮਹਿਲਾ ਦੀ ਮੌਤ

ਵਾਸ਼ਿੰਗਟਨ : ਇਸ ਵਾਰ ਅਮਰੀਕਾ ਵਿੱਚ ਸੱਤਾ ਪਰਿਵਰਤਨ ਹਿੰਸਕ ਰੂਪ ਅਖ਼ਤਿਆਰ ਕਰ ਚੁੱਕਾ ਹੈ। ਚੋਣ ਨਤੀਜਿਆਂ ਨੂੰ ਲੈ ਕੇ ਵਾਸ਼ਿੰਗਟਨ ਵਿੱਚ ਟਰੰਪ ਸਮਰਥਕਾਂ ਨੇ ਜ਼ਬਰਦਸਤ ਹੰਗਾਮਾ ਕੀਤਾ, ਜਿਹੜਾ ਬੁੱਧਵਾਰ ਸ਼ਾਮ ਨੂੰ ਹਿੰਸਕ ਝੜਪ ਵਿੱਚ ਬਦਲ ਗਿਆ । ਚੋਣ ਨਤੀਜਿਆਂ ਨੂੰ ਪ੍ਰਮਾਣਿਤ ਕਰਨ ਲਈ ਬੈਠਕ ਦੌਰਾਨ ਡੋਨਾਲਡ ਟਰੰਪ ਦੇ ਭਾਸ਼ਣ ਤੋਂ ਬਾਅਦ ਅਮਰੀਕਾ ਵਿੱਚ ਕੈਪੀਟੋਲ ਕੈਂਪਸ ਦੇ ਬਾਹਰ ਟਰੰਪ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਹਿੰਸਕ ਝੜਪ ਹੋਈ, ਇਸ ਦੌਰਾਨ ਕੈਂਪਸ ਨੂੰ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮਾਂ ਨੇ ਘੇਰ ਲਿਆ । ਇਸ ਝੜਪ ਦੌਰਾਨ ਇੱਕ ਮਹਿਲਾ ਨੂੰ ਗੋਲੀ ਲੱਗੀ, ਜਿਸ ਕਾਰਨ ਉਸਦੀ ਮੌਤ ਹੋ ਗਈ ।

ਵਾਸ਼ਿੰਗਟਨ ਦੀ ਮੇਅਰ ਮੂਰੀਅਲ ਬਾਊਸਰ ਨੇ ਹਾਲਾਤ ਦੀ ਗੰਭੀਰਤਾ ਦੇ ਮੱਦੇਨਜ਼ਰ ਅਹਿਮ ਫੈਸਲਾ ਲਿਆ ਅਤੇ ਵਾਸ਼ਿੰਗਟਨ ਵਿੱਚ ਕਰਫਿਊ ਲਾਗੂ ਕਰ ਦਿੱਤਾ । ਇਹ ਕਰਫਿਊ ਬੁੱਧਵਾਰ ਸ਼ਾਮੀਂ 6 ਵਜੇ ਤੋਂ ਲੈ ਕੇ ਵੀਰਵਾਰ ਸਵੇਰੇ 6 ਵਜੇ ਤੱਕ ਲਾਗੂ ਕੀਤਾ ਗਿਆ ਹੈ।

ਉਧਰ ਆਪਣੇ ਨਵੇਂ ਆਦੇਸ਼ ਵਿੱਚ ਮੇਅਰ ਨੇ ਵਾਸ਼ਿੰਗਟਨ ਵਿਚ 15 ਦਿਨਾਂ ਲਈ ਪਬਲਿਕ ਐਮਰਜੰਸੀ ਲਾਗੂ ਕਰਨ ਦੇ ਹੁਕਮ ਦਿੱਤੇ ਹਨ।

ਇਸ ਵਿਚਾਲੇ Joe Biden ਨੇ ਕੈਪੀਟੋਲ ਬਿਲਡਿੰਗ ‘ਤੇ ਹੋਏ ਹੰਗਾਮੇ ਨੂੰ ਰਾਜਧ੍ਰੋਹ ਕਰਾਰ ਦਿੱਤਾ ਹੈ। ਉਹਨਾਂ ਕਿਹਾ, “ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪੀਲ ਕਰਦਾ ਹਾਂ ਕਿ ਟੀਵੀ ‘ਤੇ ਲਾਈਵ ਆਓ ਅਤੇ ਆਪਣੇ ਸਹੁੰ ਨੂੰ ਪੂਰਾ ਕਰੋ, ਸੰਵਿਧਾਨ ਦੀ ਰੱਖਿਆ ਕਰੋ ਅਤੇ ਇਸ ਘੇਰਾਬੰਦੀ ਨੂੰ ਖ਼ਤਮ ਕਰਨ ਦੀ ਮੰਗ ਕਰਨ ।”

ਟਰੰਪ ਨੇ ਸੰਸਦ ਦੇ ਸਾਂਝੇ ਇਜਲਾਸ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਕਿਹਾ ਕਿ ਉਹ ਚੋਣਾਂ ਵਿੱਚ ਹਾਰ ਨੂੰ ਸਵੀਕਾਰ ਨਹੀਂ ਕਰਨਗੇ । ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਵਿੱਚ ਗੜਬੜੀ ਹੋਈ ਹੈ ਅਤੇ ਇਹ ਗੜਬੜੀ ਉਨ੍ਹਾਂ ਦੇ ਡੈਮੋਕਰੇਟਿਕ ਵਿਰੋਧੀ Joe Biden ਲਈ ਕੀਤੀ ਗਈ, ਜੋ ਨਵੇਂ ਚੁਣੇ ਗਏ ਰਾਸ਼ਟਰਪਤੀ ਹਨ । ਟਰੰਪ ਨੇ ਇੱਕ ਘੰਟੇ ਤੋਂ ਵੱਧ ਦੇ ਆਪਣੇ ਭਾਸ਼ਣ ਵਿੱਚ ਦਾਅਵਾ ਕੀਤਾ ਕਿ ਉਸ ਨੇ ਇਸ ਚੋਣ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਹਾਲਾਂਕਿ ਬਾਅਦ ਵਿਚ ਹਾਲਾਤ ਵਿਗੜਨ ਤੋਂ ਬਾਅਦ ਹੋਈ ਝੜਪ ਦੇ ਮੱਦੇਨਜ਼ਰ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ ਅਤੇ ਘਰ ਜਾਣ ਲਈ ਕਿਹਾ ।

ਜ਼ਿਕਰਯੋਗ ਹੈ ਕਿ ਇਸ ਝੜਪ ਤੋਂ ਬਾਅਦ ਵਾਸ਼ਿੰਗਟਨ ਡੀਸੀ ਵਿੱਚ ਕਰਫਿਊ ਲਗਾਇਆ ਗਿਆ ਹੈ ਅਤੇ ਕੈਪੀਟੋਲ ਨੂੰ ਬੰਦ ਕਰ ਦਿੱਤਾ ਗਿਆ ਹੈ।
WASHINGTON UPDATE :
ਹੁਣ ਤੋਂ ਥੋੜ੍ਹਾ ਸਮਾਂ ਪਹਿਲਾਂ ਵਾਸ਼ਿੰਗਟਨ ਦੀ ਮੇਅਰ ਮੂਰੀਅਲ ਬਾਊਸਰ ਨੇ ਹਾਲਾਤ ਦੀ ਜਾਣਕਾਰੀ Live ਹੋ ਕੇ ਆਮ ਲੋਕਾਂ ਨਾਲ ਸਾਂਝੀ ਕੀਤੀ।

Related News

ਹੈਲਥ ਕੈਨੇਡਾ ਨੇ ਡਾਲਾਰਾਮਾ ਸਟੋਰ ‘ਚ ਵੇਚੇ ਜਾਅਲੀ ਹੈਂਡ ਸੈਨੀਟਾਈਜ਼ਰ ਨੂੰ ਮੰਗਵਾਇਆ ਵਾਪਸ,ਜਾਂਚ ਸ਼ੁਰੂ

Rajneet Kaur

ਟੋਰਾਂਟੋ: ਪੁਲਿਸ ਸਰਵਿਸਿਜ਼ ਬੋਰਡ ਵੱਲੋਂ ਸਿਟੀ ਦੇ ਅਧਿਕਾਰੀਆਂ ਲਈ 2,350 ਬਾਡੀ ਕੈਮਰੇ ਖਰੀਦਣ ਦੀ ਦਿੱਤੀ ਮਨਜ਼ੂਰੀ

Rajneet Kaur

ਅਮਰੀਕਾ ‘ਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਡਾਕਟਰਾਂ ਨੇ ਗ੍ਰੀਨ ਕਾਰਡ ਲਈ ਅਮਰੀਕੀ ਸੰਸਦ ਕੈਪੀਟਲ ਹਿਲ ਦੇ ਸਾਹਮਣੇ ਕੀਤਾ ਪ੍ਰਦਰਸ਼ਨ

Rajneet Kaur

Leave a Comment

[et_bloom_inline optin_id="optin_3"]