channel punjabi
Canada International News North America

BIG NEWS : ਕੋਲੰਬੀਆ ਆਈਸਲੈਂਡ ਖੇਤਰ ‘ਚ ਵੱਡਾ ਹਾਦਸਾ

ਹਾਦਸਾ !

ਕੋਲੰਬੀਆ ਆਈਸਲੈਂਡ ਖੇਤਰ ‘ਚ ਵਾਪਰਿਆ ਹਾਦਸਾ

17 ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ

ਬਚਾਅ ਅਤੇ ਰਾਹਤ ਕਾਰਜ ਜਾਰੀ

ਐਲਬਰਟਾ: ਵੱਡੀ ਖਬਰ ਕੋਲੰਬੀਆ ਆਈਸਲੈਂਡ ਖੇਤਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਵਾਹਨ ਪਲਟਣ ਕਾਰਨ ਰਾਹਤ ਅਤੇ ਬਚਾਅ ਕਾਰਜ ਜਾਰੀ ਕੀਤੇ ਗਏ ਹਨ। ਆਰਸੀਐਮਪੀ ਵੱਲੋਂ ਉਪਲਬਧ ਕਰਵਾਈ ਗਈ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਇੱਕ ਕੋਚ ਵਾਹਨ ਜੈਸਪਰ ਨੈਸ਼ਨਲ ਪਾਰਕ, ਕੋਲੰਬੀਆ ਆਈਸਫੀਲਡ ਡਿਸਕਵਰੀ ਸੈਂਟਰ ਨੇੜੇ ਹਾਈਵੇਅ-93 ‘ਤੇ ਅਚਾਨਕ ਪਲਟ ਗਿਆ।

ਤਸਵੀਰ : ਹਾਦਸੇ ਦਾ ਸ਼ਿਕਾਰ ਹੋਇਆ ਵਾਹਨ

ਹਾਦਸੇ ਦੇ ਸਮੇਂ ਇਸ ਵਿੱਚ 17 ਵਿਅਕਤੀ ਸਵਾਰ ਸਨ ਅਤੇ ਪੁਲਿਸ ਦੇ ਅਨੁਸਾਰ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸੱਟਾਂ ਕਿਸ ਹੱਦ ਤਕ ਗੰਭੀਰ ਹਨ, ਇਸਦੇ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ।

ਉਧਰ ਘਟਨਾ ਤੋਂ ਬਾਅਦ ਏਅਰ ਐਂਬੂਲੈਂਸ ਅਤੇ ਸੜਕੀ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਹੈ। ਏਅਰ ਐਂਬੂਲੈਂਸ ਦੇ ਹੈਲੀਕਾਪਟਰ ਘਟਨਾ ਵਾਲੀ ਥਾਂ ‘ਤੇ ਚੱਕਰ ਲਗਾਉਂਦੇ ਵੇਖੇ ਗਏ ਹਨ।

ਤਸਵੀਰਾਂ : ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਏਅਰ ਐਂਬੂਲੈਂਸ ਅਤੇ ਸੜਕੀ ਐਂਬੂਲੈਂਸ

ਆਰਸੀਐਮਪੀ ਨੇ ਕਿਹਾ ਕਿ ਕਈ ਅੱਗ ਬੁਝਾਉਣ ਵਾਲੇ ਅਤੇ ਈਐਮਐਸ ਚਾਲਕਾਂ ਦੇ ਨਾਲ ਨਾਲ ਇਕ ਹੈਲੀਕਾਪਟਰ ਨੂੰ ਵੀ ਘਟਨਾ ਸਥਾਨ ‘ਤੇ ਬੁਲਾਇਆ ਗਿਆ ਹੈ। ਸਟਾਰਸ ਏਅਰ ਐਂਬੂਲੈਂਸ ਨੇ ਕਿਹਾ ਕਿ ਕੈਲਗਰੀ, ਐਡਮਿੰਟਨ ਅਤੇ ਗ੍ਰੈਂਡ ਪ੍ਰੈਰੀ ਦੇ ਇਸਦੇ ਤਿੰਨੋਂ ਬੇਸ ਇਸ ਘਟਨਾ ਤੋਂ ਬਾਅਦ ਤੁਰੰਤ ਹਰਕਤ ਵਿਚ ਆ ਚੁੱਕੇ ਹਨ।

ਲੋਕਾਂ ਨੂੰ ਘਟਨਾ ਵਾਲੀ ਥਾਂ ‘ਤੇ ਐਮਰਜੈਂਸੀ ਸੇਵਾਵਾਂ ਦੀ ਪਹੁੰਚ ਦੇਣ ਲਈ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।

ਆਰਸੀਐਮਪੀ ਨੇ ਕਿਹਾ ਕਿ ਜਾਂਚ ਫਿਲਹਾਲ ਮੁੱਢਲੇ ਪੜਾਅ ਵਿਚ ਹੈ ਅਤੇ ਅਪਡੇਟਸ ਉਪਲਬਧ ਹੋਣ ‘ਤੇ ਹੋਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ।

Related News

ਕੈਨੇਡਾ ਅਤੇ ਯੂ.ਐੱਸ. ਨੂੰ ਬਰਫੀਲੇ ਤੂਫਾਨ ਕਾਰਨ ਫਾਈਜ਼ਰ ਕੋਵਿਡ 19 ਟੀਕੇ ਲਈ 24 ਤੋਂ 36 ਘੰਟੇ ਦੀ ਦੇਰੀ ਦਾ ਕਰਨਾ ਪੈ ਸਕਦੈ ਸਾਹਮਣਾ

Rajneet Kaur

ਅਮਰੀਕਾ ਤੋਂ ਉੱਘੇ ਆਗੂ ਗੁਰਿੰਦਰ ਸਿੰਘ ਖਾਲਸਾ ਨੇ ਦਿੱਲੀ ਦੇ ਸਿੰਘੂ ਸਰਹੱਦ ‘ਤੇ ਪਹੁੰਚ ਕੇ ਕਿਸਾਨ ਅੰਦੋਲਨ ਦੀ ਕੀਤੀ ਹਮਾਇਤ

Rajneet Kaur

ਫੈਡਰਲ ਸਰਕਾਰ ਵੱਲੋਂ ਕੋਵਿਡ 19 ਦੌਰਾਨ ਇੰਮਪਲੋਇਮੈਂਟ ਇਨਸ਼ੋਰੇਂਸ ਬੈਨੀਫਿਟ ਲਈ ਬੇਰੁਜ਼ਗਾਰੀ ਦਰ 13 ਫੀਸਦੀ ਕੀਤੀ ਗਈ ਤੈਅ

Rajneet Kaur

Leave a Comment