channel punjabi
Canada International News North America

BIG NEWS : ਕੈਨੇਡਾ ਨੇ ਹੁਆਵੇਈ ਕੰਪਨੀ ‘ਤੇ ਪਾਬੰਦੀ ਕਿਉਂ ਨਹੀਂ ਲਗਾਈ ? ਵਿਦੇਸ਼ ਮੰਤਰੀ ਨੇ ਦਿੱਤੀ ਸਫ਼ਾਈ !

ਕੈਨੇਡਾ ਸਰਕਾਰ ਦੇ ਕੁਝ ਫ਼ੈਸਲਿਆਂ ‘ਤੇ ਖੜੇ ਹੋਏ ਸਵਾਲ

ਚੀਨੀ ਕੰਪਨੀ ਹੁਆਵੇਈ ਬਾਰੇ ਟਰੂਡੋ ਸਰਕਾਰ ਦੁਚਿੱਤੀ ‘ਚ !

ਕੀ ਕੈਨੇਡਾ ਸਰਕਾਰ ਦਬਾਅ ਹੇਠ ਹੈ ‌?

ਓਟਾਵਾ : ਕੈਨੇਡਾ ਸਰਕਾਰ ਦੇ ਕੁੱਝ ਫੈਸਲਿਆਂ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ। ਇਨ੍ਹਾਂ ਵਿੱਚੋਂ ਇੱਕ ਮਸਲਾ ਹੈ ਚੀਨੀ ਦੂਰਸੰਚਾਰ ਕੰਪਨੀ ਹੁਆਵੇਈ ‘ਤੇ ਹੁਣ ਤੱਕ ਪਾਬੰਦੀ ਨਹੀਂ ਲਗਾਏ ਜਾਣ ਦਾ । ਇਸ ਸੰਬੰਧ ਵਿੱਚ ਕੈਨੇਡਾ ਦੇ ਮੰਤਰੀ ਨੇ ਆਪਣਾ ਪੱਖ ਸਾਫ਼ ਕੀਤਾ ਹੈ।

ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਫ੍ਰਾਂਸੋਇਸ-ਫਿਲਿਪ ਸ਼ੈਂਪੇਨ ਨੇ ਸਪਸ਼ਟ ਕੀਤਾ ਹੈ ਕਿ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦੀ ਰਿਹਾਈ ਲਈ ਕੈਨੇਡਾ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਊਹਨਾਂ ਉਸ ਖ਼ਬਰ ਨੂੰ ਨਕਾਰ ਦਿੱਤਾ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਚੀਨੀ ਦੂਰਸੰਚਾਰ ਕੰਪਨੀ ਹੁਆਵੇਈ ‘ਤੇ ਪਾਬੰਦੀ ਸਬੰਧੀ ਸਰਕਾਰ ਕਿਸੇ ਦਬਾਅ ਹੇਠ ਦੇਰੀ ਕਰ ਰਹੀ ਹੈ।

ਤਸਵੀਰ: ਫ੍ਰਾਂਸੋਇਸ-ਫਿਲਿਪ ਸ਼ੈਂਪੇਨ,ਵਿਦੇਸ਼ ਮੰਤਰੀ-ਕੈਨੈਡਾ

ਮੰਤਰੀ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਆਸਟਰੇਲੀਆ ਅਤੇ ਸੰਯੁਕਤ ਰਾਜ (US) ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ ਯੁਨਾਈਟਡ ਕਿੰਗਡਮ (ਯੂ.ਕੇ.) ਨੇ ਹੁਆਵੇਈ ਦੇ 5-ਜੀ ਦੂਰਸੰਚਾਰ ਨੈਟਵਰਕ ਤੋਂ ਪਾਬੰਦੀ ਲਗਾ ਦਿੱਤੀ ਹੈ। ਜਦੋਂ ਕਿ ਇਸ ਬਾਰੇ ਕੈਨੇਡਾ ਨੇ ਹਾਲੇ ਤੱਕ ਵੀ ਕੋਈ ਫੈਸਲਾ ਨਹੀਂ ਕੀਤਾ ਹੈ।

ਮਾਹਿਰਾਂ ਨੇ ਸਵਾਲ ਖੜੇ ਕੀਤੇ ਹਨ ਕਿ ਕਨੈਡਾ ਪੰਜ ਅੱਖਾਂ ਦੇ ਉਸ ਖ਼ੁਫ਼ੀਆ ਗੱਠਜੋੜ ਦਾ ਆਖਰੀ ਮੈਂਬਰ ਹੈ, ਜਿਸ ਵਿਚ ਨਿਊਜ਼ੀਲੈਂਡ ਵੀ ਸ਼ਾਮਲ ਹੈ, ਨੇ ਕਿਸੇ ਇੱਕ ਰੂਪ ਵਿੱਚ ਜਾਂ ਕਿਸੇ ਹੋਰ ਰੂਪ ਵਿਚ ਹੁਆਵੇਈ ਉਪਕਰਣਾਂ ਦੀ ਵਰਤੋਂ ‘ਤੇ ਰੋਕ ਜਾਂ ਪਾਬੰਦੀ ਲਗਾਉਣ ਲਈ ਕੁਝ ਕਿਉਂ ਨਹੀਂ ਕੀਤਾ।

ਇਕ ਨਿਜੀ ਮੀਡੀਆ ਅਦਾਰੇ ਵੱਲੋਂ ਕੀਤੀ ਇੰਟਰਵੀਉ ਵਿੱਚ ਮੰਤਰੀ ਫ੍ਰਾਂਸੋਇਸ-ਫਿਲਿਪ ਨੇ ਇਸ ਮਸਲੇ ਤੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਹੁਆਵੇਈ ਦੇ 5 ਜੀ ਬਾਰੇ ਫੈਸਲਾ ਇੱਕ ਪ੍ਰਕਿਰਿਆ ਅਧੀਨ ਹੀ ਲਿਆ ਜਾਵੇਗਾ।

ਮੰਤਰੀ ਨੇ ਕਿਹਾ ਕਿ “ਅਸੀਂ ਰਾਸ਼ਟਰੀ ਸੁਰੱਖਿਆ ਅਤੇ ਕੈਨੇਡੀਅਨਾਂ ਦੇ ਸਰਬੋਤਮ ਹਿਤਾਂ ਦੀ ਰਾਖੀ ਲਈ ਵਚਨਬੱਧ ਹਾਂ ਅਤੇ ਦੂਜਾ ਉਹਨਾਂ ਦੋ ਕੈਨੇਡੀਅਨਾਂ ਦੀ ਵਕਾਲਤ ਜਾਰੀ ਰੱਖਾਂਗੇ ਜਿਨ੍ਹਾਂ ਨੂੰ ਚੀਨ ‘ਚ ਮਨਮਰਜ਼ੀ ਨਾਲ ਨਜ਼ਰਬੰਦ ਕੀਤਾ ਗਿਆ ਹੈ,”

ਇਥੇ ਦੱਸਣਯੋਗ ਹੈ ਕਿ ਚੀਨ ਨੇ ਕੋਵਰੀਗ ਅਤੇ ਸਪੈਵਰ ਨੂੰ ਦਸੰਬਰ 2018 ਵਿਚ ਨਜ਼ਰਬੰਦ ਕੀਤਾ ਸੀ, ਚੀਨ ਨੇ ਦੋਹਾਂ ਵਿਅਕਤੀਆਂ ‘ਤੇ ਜੂਨ 2020 ਵਿਚ ਰਸਮੀ ਤੌਰ’ ਤੇ ਕਥਿਤ ਤੌਰ ‘ਤੇ ਜਾਸੂਸੀ ਕਰਨ ਦਾ ਦੋਸ਼ ਲਗਾਇਆ।

ਫਿਲਹਾਲ ਹੁਆਵੇਈ ਦੀ ਕਾਰਜਕਾਰੀ ਅਧਿਕਾਰੀ ਮੇਂਗ ਵਾਨਜ਼ੂ ਦੀ ਗ੍ਰਿਫਤਾਰੀ ਦੇ ਬਾਅਦ ਤੋਂ ਹੀ ਚੀਨ ਅਤੇ ਕੈਨੇਡਾ ਵਿਚਾਲੇ ਸੰਬੰਧ ਵਿਗੜੇ ਹੋਏ ਹਨ।

Related News

ਕੈਨੇਡਾ ਵਿਚ ਕੋਰੋਨਾ ਪ੍ਰਭਾਵਿਤਾਂ ਦੇ ਸਿਹਤਯਾਬ ਹੋਣ ਦੀ ਦਰ ਕਰੀਬ 88 ਫ਼ੀਸਦੀ , ਐਤਵਾਰ ਨੂੰ 400 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ

Vivek Sharma

ਲਗਾਤਾਰ ਤੀਜੇ ਦਿਨ 4000 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਕੀਤੇ ਗਏ ਦਰਜ, ਪ੍ਰਧਾਨਮੰਤਰੀ ਟਰੂਡੋ ਨੇ ਪ੍ਰੀਮੀਅਰਜ਼ ਅਤੇ ਮੇਅਰਾਂ ਨੂੰ ਕੀਤੀ ਹਦਾਇਤ

Vivek Sharma

Quebec City mosque shooter: ਕੈਨੇਡਾ ਦੀ ਅਦਾਲਤ ਨੇ ਦੋਸ਼ੀ ਦੀ ਘਟਾਈ ਸਜ਼ਾ

Rajneet Kaur

Leave a Comment