channel punjabi
Canada International News North America

BIG NEWS : ਕੈਨੇਡਾ ਨੇ ਕੈਨੇਡਾ-ਅਮਰੀਕਾ ਸਰਹੱਦ ਨੂੰ ਹੁਣ 21 ਫ਼ਰਵਰੀ ਤਕ ਬੰਦ ਰੱਖਣ ਦਾ ਕੀਤਾ ਫ਼ੈਸਲਾ : PM ਟਰੂਡੋ ਨੇ ਕੀਤਾ ਐਲਾਨ

ਓਟਾਵਾ : ਨਾਵਲ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਕੈਨੇਡਾ ਸਰਕਾਰ ਨੇ ਕੈਨੇਡਾ-ਅਮਰੀਕਾ ਸਰਹੱਦ ਨੂੰ ਅੱਗੇ ਵੀ ਬੰਦ ਰੱਖਣ ਦਾ ਹੀ ਫੈਸਲਾ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਹ ਵਿਸਥਾਰ ਇਕ ਮਹੱਤਵਪੂਰਨ ਫੈਸਲਾ ਹੈ, ਜੋ ਸਰਹੱਦ ਦੇ ਦੋਵੇਂ ਪਾਸਿਆਂ ਦੇ ਲੋਕਾਂ ਨੂੰ ਸੁਰੱਖਿਅਤ ਰੱਖੇਗਾ।’

ਟਰੂਡੋ ਨੇ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ ਕਿ ਕੈਨੇਡਾ-ਅਮਰੀਕਾ ਸਰਹੱਦ ਨੂੰ ਇੱਕ ਹੋਰ ਮਹੀਨੇ ਦੇ ਲਈ ਵਧਾਇਆ ਜਾਵੇਗਾ ਭਾਵ ਹੁਣ 21 ਫਰਵਰੀ ਤੱਕ ਦੋਹਾਂ ਦੇਸ਼ਾਂ ਦੀ ਸਰਹੱਦ ਪਹਿਲਾਂ ਦੀ ਤਰਾਂ ਬੰਦ ਰਹੇਗੀ। ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਟਰੂਡੋ ਨੇ ਕਿਹਾ,’ਇਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਾਡਾ ਧਿਆਨ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਰੱਖਿਆ ਵੱਲ ਹੀ ਕੇਂਦਰਿਤ ਹੈ।”

ਜ਼ਿਕਰਯੋਗ ਹੈ ਕਿ ਸਾਂਝੀਆਂ ਪਾਬੰਦੀਆਂ ਪਿਛਲੇ ਸਾਲ ਤੋਂ ਲਾਗੂ ਹਨ ਅਤੇ ਦੋਵਾਂ ਦੇਸ਼ਾਂ ਦੀ ਇਸ ‘ਤੇ ਆਪਸੀ ਸਹਿਮਤੀ ਹੈ। ਬੀਤੇ ਸਾਲ ਦੇ ਮਾਰਚ ਮਹੀਨੇ ਤੋਂ ਕੈਨੇਡਾ ਅਤੇ ਅਮਰੀਕਾ ਵਿਚਾਲੇ ਦੀ ਅੰਤਰਰਾਸ਼ਟਰੀ ਸਰਹੱਦ ਨੂੰ ਬੰਦ ਰੱਖਿਆ ਗਿਆ ਹੈ। ਸਿਰਫ ਐਮਰਜੈਂਸੀ ਵਾਲੀਆਂ ਅਤੇ ਹੋਰ ਜ਼ਰੂਰੀ ਵਸਤਾਂ ਨੂੰ ਹੀ ਇਧਰੋਂ-ਉਧਰ ਆਣ-ਜਾਣ ਦਿੱਤਾ ਜਾ ਰਿਹਾ ਹੈ। ਪਾਬੰਦੀਆਂ, ਜੋ ਕਿ ਵਪਾਰ ਜਾਂ ਹਵਾਈ ਯਾਤਰਾ ਨੂੰ ਕਵਰ ਨਹੀਂ ਕਰਦੀਆਂ, ਇਸਨੂੰ ਪਹਿਲਾਂ ਵੀ ਕਈ ਵਾਰ ਅੱਗੇ ਵਧਾਇਆ ਗਿਆ ਹੈ।

ਹਵਾਈ ਯਾਤਰੀ, ਜਿਨ੍ਹਾਂ ਨੂੰ ਕੈਨੇਡਾ ਵਿੱਚ ਜਾਣ ਦੀ ਆਗਿਆ ਹੈ ਉਨ੍ਹਾਂ ਨੂੰ 14 ਦਿਨਾਂ ਲਈ ਅਲੱਗ ਰੱਖਣ (ਕੁਆਰੰਟੀਨ) ਦੀ ਸ਼ਰਤ ਹੈ, ਅਜਿਹਾ ਨਹੀਂ ਕਰਨ ਵਾਲਿਆਂ ਤੇ ਭਾਰੀ ਜੁਰਮਾਨੇ ਲਗਾਏ ਜਾਂਦੇ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਾਬੰਦੀਆਂ ਵਿੱਚ ਵਿਸਤਾਰ ਦਾ ਫ਼ੈਸਲਾ ਉਦੋਂ ਆਇਆ ਹੈ ਜਦੋਂ ਕੈਨੇਡਾ ਆਪਣੇ ਮੁਹਰਲੇ ਮੋਰਚੇ ਦੇ ਕਰਮਚਾਰੀਆਂ ਅਤੇ ਕਮਜ਼ੋਰ ਲੋਕਾਂ ਨੂੰ ਟੀਕਾ ਲਗਾਉਣ ਦੀ ਤਿਆਰੀ ਵਿੱਚ ਹੈ । ਫੈਡਰਲ ਸਰਕਾਰ ਦੇ ਅਨੁਸਾਰ, ਹੁਣ ਤੱਕ ਦੇਸ਼ ਭਰ ਵਿੱਚ ਫ਼ਾਈਜ਼ਰ ਅਤੇ ਮਾਡਰਨ ਟੀਕੇ ਦੀਆਂ 5 ਲੱਖ 48 ਹਜ਼ਾਰ 950 ਵੈਕਸੀਨਾਂ ਵੰਡੀਆਂ ਜਾ ਚੁੱਕੀਆਂ ਹਨ ।

Related News

BIG NEWS : ਪੰਜਾਬ ਸਰਕਾਰ ਨੇ ਰੋਜ਼ਾਨਾ ਕਰਫ਼ਿਊ ਦਾ ਸਮਾਂ ਬਦਲਿਆ, ਹੁਣ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫ਼ਿਊ

Vivek Sharma

ਕੋਵਿਡ 19 ਦੇ 19 ਕੇਸ ਅਸਿਮਪਟੋਮੈਟਿਕ ਟੈਸਟਿੰਗ ਤੋਂ ਬਾਅਦ ਥੌਰਨ ਕਲਿਫ ਪਾਰਕ ਪਬਲਿਕ ਸਕੂਲ ‘ਚੋਂ ਸਾਹਮਣੇ ਆਏ

Rajneet Kaur

ਕੈਨੇਡੀਅਨ ਫ਼ੌਜੀ ਵੀ ਹੋਏ ਕੋਰੋਨਾ ਦੇ ਸ਼ਿਕਾਰ, ਇਕਾਂਤਵਾਸ ਵਿੱਚ ਭੇਜਿਆ ਗਿਆ

Vivek Sharma

Leave a Comment