channel punjabi
Canada International News

BIG NEWS : ਉਂਟਾਰੀਓ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਮਾਮਲੇ

ਵਿਕਟੋਰੀਆ : ਇਸ ਮਹੀਨੇ ਦੇ ਸ਼ੁਰੂ ਵਿਚ ਬ੍ਰਿਟੇਨ ਵਿਚ ਸਭ ਤੋਂ ਪਹਿਲਾਂ ਲੱਭੇ ਗਏ ਕੋਵਿਡ-19 ਦੇ ਨਵੇਂ ਕਿਸਮ ਦੇ ਵਾਇਰਸ ਤੋਂ ਪੀੜਤ ਕੁਝ ਹੋਰ ਮਾਮਲੇ ਕੈਨੇਡਾ ਵਿੱਚ ਦਰਜ ਕੀਤੇ ਗਏ ਹਨ । ਪਹਿਲਾਂ ਹੀ ਕਰੋਨਾ ਵਾਇਰਸ ਦੀ ਪ੍ਰਕੋਪੀ ਝੱਲ ਰਹੇ ਕੈਨੇਡਾ ਵਾਸਤੇ ਇਹ ਮਾਮਲੇ ਹੋਰ ਵੀ ਚਿੰਤਾ ਵਧਾਉਣ ਵਾਲੇ ਹਨ । ਬ੍ਰਿਟੇਨ ਵਾਲੇ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲਿਆਂ ਵਿੱਚੋਂ ਇੱਕ ਬ੍ਰਿਟਿਸ਼ ਕੋਲੰਬੀਆ ਅਤੇ ਦੂਸਰਾ ਓਂਟਾਰੀਓ ਵਿਚ ਪਾਇਆ ਗਿਆ ਹੈ। ਇਸ ਤਰ੍ਹਾਂ ਨਾਲ ਨਵੇਂ ਕਿਸਮ ਦੇ ਕੋਰੋਨਾ ਵਾਇਰਸ ਦੇ ਕੇਸ ਕੈਨੇਡਾ ਵਿੱਚ ਕੁਲ ਚਾਰ ਹੋ ਗਏ ਹਨ।

ਡੇਰਮਾਰਕ, ਬੈਲਜੀਅਮ, ਫਰਾਂਸ, ਆਸਟਰੇਲੀਆ ਅਤੇ ਨੀਦਰਲੈਂਡਜ਼ ਸਮੇਤ ਕਈ ਹੋਰ ਦੇਸ਼ਾਂ ਵਿਚ ਵੀ ਕੋਰੋਨਾ ਦੇ ਇਸ ਨਵੇਂ ਰੂਪ ਦਾ ਪਤਾ ਲਗਾਇਆ ਗਿਆ ਹੈ। ਇਹ ਰੂਪ ਕੋਰੋਨਾ ਵਾਇਰਸ ਨਾਲੋਂ ਜ਼ਿਆਦਾ ਘਾਤਕ ਦੱਸਿਆ ਜਾ ਰਿਹਾ ਹੈ।

ਬੀ.ਸੀ. ਕੋਰੋਨਾ ਦੇ ਨਵੇਂ ਰੂਪ ਦੇ ਕਿਸੇ ਕੇਸ ਦੀ ਰਿਪੋਰਟ ਕਰਨ ਵਾਲਾ ਨਵਾਂ ਪ੍ਰਾਂਤ ਹੈ। ਐਤਵਾਰ ਦੁਪਹਿਰ ਨੂੰ ਜਾਰੀ ਇੱਕ ਬਿਆਨ ਵਿੱਚ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਕਿਹਾ ਕਿ ਇਸ ਕੇਸ ਵਿੱਚ ਇੱਕ ਵਿਅਕਤੀ ਸ਼ਾਮਲ ਹੈ ਜੋ 15 ਦਸੰਬਰ ਨੂੰ ਬ੍ਰਿਟੇਨ ਤੋਂ ਆਇਆ ਸੀ।

ਕੈਨੇਡਾ ਵਿਆਪਕ ਯਾਤਰਾ ਪਾਬੰਦੀ ਅਧੀਨ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵੱਲੋਂ ਵੀ 6 ਜਨਵਰੀ, 2021 ਤੱਕ ਯੂਕੇ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਤੇ ਪਾਬੰਦੀ ਜਾਰੀ ਹੈ । ਸਰਕਾਰ ਵਲੋਂ ਸਾਰੇ ਬ੍ਰਿਟਿਸ਼ ਕੋਲੰਬੀਆ ਨੂੰ ਅਪੀਲ ਕੀਤੀ ਗਈ ਹੈ ਕਿ ਉਹ ‘ ਲੋਕਾਂ ਅਤੇ ਕਮਿਊਨਿਟੀਆਂ ਨੂੰ ਸੁਰੱਖਿਅਤ ਰੱਖਣ ਲਈ ਸਾਰੀਆਂ ਗੈਰ ਜ਼ਰੂਰੀ ਯਾਤਰਾਵਾਂ ਤੋਂ ਪਰਹੇਜ਼ ਕਰਦੇ ਰਹਿਣ।’

ਓਨਟਾਰੀਓ ਦੀ ਸਹਿਯੋਗੀ ਚੀਫ ਮੈਡੀਕਲ ਅਫਸਰ ਹੈਲਥ, ਡਾ. ਬਾਰਬਾਰਾ ਯਾਫੀ ਨੇ ਓਂਟਾਰੀਓ ਵਿੱਚ ਹਫਤੇ ਦੇ ਅੰਤ ਵਿੱਚ ਦੋ ਵੱਖ-ਵੱਖ ਬਿਆਨਾਂ ਵਿੱਚ ਤਿੰਨ ਕੇਸਾਂ ਦਾ ਐਲਾਨ ਕੀਤਾ ਹੈ। ਪਹਿਲੀ ਨਿਊਜ਼ ਰੀਲੀਜ਼ ਵਿਚ ਸ਼ਨੀਵਾਰ ਨੂੰ ਕਿਹਾ ਗਿਆ ਸੀ ਕਿ ਕੋਵਿਡ -19 ਦੇ ਨਵੇਂ ਸਟ੍ਰੇਨ ਦੀ ਪਛਾਣ ਟੋਰਾਂਟੋ ਤੋਂ ਪੂਰਬ ਵੱਲ ਦੁਰਹਮ ਖੇਤਰ ਦੇ ਇਕ ਜੋੜੇ ਵਿਚ ਹੋਈ ਸੀ। ਐਤਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਇਕ ਹੋਰ ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਤੀਜਾ ਮਾਮਲਾ ਓਟਾਵਾ ਵਿਖੇ ਇਕ ਅਜਿਹੇ ਵਿਅਕਤੀ ਵਿਚ ਸਾਹਮਣੇ ਆਇਆ ਹੈ ਜਿਸ ਨੇ ਹਾਲ ਹੀ ਵਿਚ ਯੂ ਕੇ ਤੋਂ ਯਾਤਰਾ ਕੀਤੀ ਸੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਵੇਂ ਰੂਪ ਦੇ ਪਹਿਲੇ ਦੋ ਮਾਮਲਿਆਂ ਵਿਚ ਨਵੇਂ ਲਿੰਕ ਮਿਲੇ ਹਨ।

Related News

ਬੀ.ਸੀ ‘ਚ ਕੋਵਿਡ 19 ਦੇ 521 ਕੇਸ ਆਏ ਸਾਹਮਣੇ ਅਤੇ 7 ਲੋਕਾਂ ਦੀ ਮੌਤ ਦੀ ਪੁਸ਼ਟੀ

Rajneet Kaur

ਵੈਨਕੂਵਰ ‘ਚ ਮਾਹਿਰਾਂ ਵਲੋਂ ਦੋ ਹਫ਼ਤਿਆਂ ਦੇ ਇਕਾਂਤਵਾਸ ਨੂੰ ਲਾਗੂ ਕਰਨ ਦੀ ਸਿਫਾਰਿਸ਼

Vivek Sharma

ਅਮਰੀਕਾ ਦੇ ਇੰਡੀਆਨਾਪੋਲਿਸ ’ਚ ਫਾਇਰਿੰਗ, 9 ਲੋਕਾਂ ਦੀ ਮੌਤ,

Vivek Sharma

Leave a Comment