channel punjabi
International News USA

BIG BREAKING : NASA ਨੇ ‘ਪਰਸੀਵਰੈਂਸ ਰੋਵਰ’ ਨੂੰ ਸਫਲਤਾਪੂਰਵਕ ਮੰਗਲ ਗ੍ਰਹਿ ‘ਤੇ ਉਤਾਰਿਆ, ਪੁਲਾੜ ਖੋਜ ਵਿੱਚ ਜੁੜਿਆ ਨਵਾਂ ਅਧਿਆਇ

ਵਾਸ਼ਿੰਗਟਨ : ਪੁਲਾੜ ਖੋਜ ਲਈ ਇਹ ਇੱਕ ਵੱਡਾ ਅਤੇ ਇਤਿਹਾਸਕ ਦਿਨ ਸੀ । NASA ਟੀਮ ਨੂੰ ਜਿਸ ਇਤਿਹਾਸਕ ਪਲ ਦੀ ਉਡੀਕ ਸੀ ਉਹ ਵੀਰਵਾਰ ਨੂੰ ਸਾਕਾਰ ਹੋਇਆ। ਵੀਰਵਾਰ ਦੁਪਹਿਰ 3:55 ਵਜੇ ET, ਨਾਸਾ ਨੇ ਆਪਣੇ ‘ਰੋਵਰ ਪਰਸੀਵਰੈਂਸ’ ਨੂੰ ਸਫਲਤਾਪੂਰਵਕ ਮੰਗਲ ਗ੍ਰਹਿ ‘ਤੇ ਉਤਾਰਿਆ । ਧਰਤੀ ਤੋਂ ਮੰਗਲ ਤੱਕ ਪਹੁੰਚਣ ਵਿਚ ਇਸ ਰੋਵਰ ਨੂੰ 203 ਦਿਨਾਂ ਦਾ ਸਮਾਂ ਲੱਗਾ ਹੈ। ਇਸ ਦੌਰਾਨ ਇਸ ਨੇ 300 ਮਿਲੀਅਨ ਮੀਲ ਦੀ ਦੂਰੀ ਤੈਅ ਕੀਤੀ। ਇਸ ਨੇ ਲੈਂਡ ਹੋਣ ਤੋਂ ਪਹਿਲਾਂ ਆਪਣੇ ਲਈ ਥਾਂ ਦਾ ਮੁਆਇਨਾ ਵੀ ਕੀਤਾ। ਨਾਸਾ ਦੀ ਟੀਮ ਇਸ ਪੂਰੀ ਪ੍ਰਕਿਰਿਆ ਨੂੰ ਰੋਵਰ ‘ਤੇ ਲੱਗੇ ਕੈਮਰਿਆਂ ਰਾਹੀਂ ਦੇਖ ਰਹੀ ਸੀ।

ਜਿਵੇਂ ਹੀ ‘ਰੋਵਰ’ ਮੰਗਲ ਗ੍ਰਹਿ ਤੇ ਸਫ਼ਲਤਾਪੂਰਵਕ ਲੈਂਡ ਕੀਤਾ, ਨਾਸਾ ਦੀ ਪੂਰੀ ਟੀਮ ਦੇ ਚਿਹਰੇ ਖਿੜ ਉੱਠੇ। ਉਹਨਾਂ ਤਾਲੀਆਂ ਵਜਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।

ਲੈਂਡਿੰਗ ਦਾ LIVE ਦੇਖ ਰਹੇ ਅਮਰੀਕਾ ਦੇ ਰਾਸ਼ਟਰਪਤੀ JOE BIDEN ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ NASA ਨੂੰ ਇਸ ਇਤਿਹਾਸਿਕ ਉਪਲਬੱਧੀ ਲਈ ਵਧਾਈ ਦਿੱਤੀ।


ਰੋਵਰ ਪਰਸੀਵਰੈਂਸ ਪਹਿਲੇ ਤੋਂ ਹੀ ਚਿੱਤਰ ਧਰਤੀ ‘ਤੇ ਭੇਜੇ ਜਾ ਰਹੇ ਹਨ।

ਇਹ ਇਕ ਯਾਦਗਾਰੀ ਲੈਂਡਿੰਗ ਹੈ ਕਿਉਂਕਿ 1960 ਤੋਂ ਬਹੁਤ ਸਾਰੇ ਰੋਵਰ ਰੈੱਡ ਗ੍ਰਹਿ ‘ਤੇ ਸਫਲਤਾਪੂਰਵਕ ਪਹੁੰਚਣ ਵਿਚ ਅਸਫਲ ਰਹੇ ਹਨ। ਅਮਰੀਕਾ ਇਕਲੌਤਾ ਦੇਸ਼ ਹੈ ਜੋ ਰੈੱਡ ਗ੍ਰਹਿ ‘ਤੇ ਪੁਲਾੜ ਯਾਤਰਾ ਕਰਨ ਦੇ ਯੋਗ ਹੋਇਆ ਹੈ।
ਯੂਐਸ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਦੀ ਜਾਣਕਾਰੀ ਅਨੁਸਾਰ 1960 ਤੋਂ, ਮੰਗਲ ਮਿਸ਼ਨ ਲਈ ਭੇਜੇ ਦੁਨੀਆ ਦੇ 45 ਮਿਸ਼ਨਾਂ ਵਿੱਚੋਂ ਅੱਧੇ ਵੱਧ ਸੜ ਗਏ, ਕ੍ਰੈਸ਼ ਹੋ ਗਏ ਜਾਂ ਫਿਰ ਅਸਫਲਤਾ ਵਿੱਚ ਖਤਮ ਹੋ ਗਏ ।

Related News

ਗਿਲਡਫੋਰਡ ਖੇਤਰ ਵਿਚ ਇਕ ਔਰਤ ਨੂੰ ਵਿਅਕਤੀ ਨੇ ਮਾਰਿਆ ਮੁੱਕਾ,ਪੁਲਿਸ ਵਲੋਂ ਵਿਅਕਤੀ ਦੀ ਭਾਲ ਸ਼ੁਰੂ

Rajneet Kaur

ਵੈਨਕੁਵਰ ‘ਚ ਟਰੰਪ ਦੀ ਇੱਕ ਛੋਟੀ ਜਿਹੀ ਰੈਲੀ ਨੂੰ ਕਵਰ ਕਰਦੇ ਹੋਏ ਇੱਕ ਫੋਟੋ ਜਰਨਲਿਸਟ ਉੱਤੇ ਹਮਲਾ

Rajneet Kaur

ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੀ ਸਲਾਹ, ਹਾਲੇ ਨਾ ਆਓ ਕੈਨੇਡਾ !

Vivek Sharma

Leave a Comment