channel punjabi
Canada International News

BIG BREAKING : ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ‘ਤੇ ਸਰੀ ਵਿਖੇ ਕਾਰਵਾਈ ਹੋਈ ਸ਼ੁਰੂ

ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ‘ਤੇ ਕਾਰਵਾਈ ਹੋਈ ਸ਼ੁਰੂ

ਬਿਨਾਂ ਆਗਿਆ ਲਏ ਛਪਵਾਏ ਗਏ ਪਾਵਨ ਸਰੂਪਾਂ ਦਾ ਸਥਾਨ ਕੀਤਾ ਗਿਆ ਤਬਦੀਲ

ਪੂਰਨ ਗੁਰ ਮਰਿਆਦਾ ਅਨੁਸਾਰ ਪਾਵਨ ਸਰੂਪਾਂ ਨੂੰ ਲੈ ਜਾਇਆ ਗਿਆ

ਸੰਗਤ ਕਰਦੀ ਰਹੀ ਸਤਿਨਾਮ ਵਾਹਿਗੁਰੂ ਦਾ ਜਾਪ

ਸਰੀ : ਇਸ ਵੇਲੇ ਦੀ ਵੱਡੀ ਖ਼ਬਰ ਸਰੀ ਤੋਂ ਸਾਹਮਣੇ ਆ ਰਹੀ ਹੈ । ਇੱਥੇ ਪੰਜ ਸਿੰਘ ਸਾਹਿਬਾਨ ਵੱਲੋਂ ਸੁਣਾਏ ਗਏ ਅਹਿਮ ਫੈਸਲੇ ‘ਤੇ ਅਮਲ ਹੋਣਾ ਸ਼ੁਰੂ ਹੋ ਗਿਆ ਹੈ ।

ਬੀਤੇ ਦਿਨ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਸਰੀ-ਕੈਨੇਡਾ ਵਿਖੇ ਪਾਵਨ ਸਰੂਪਾਂ ਦੀ ਛਪਾਈ ਦੇ ਮਾਮਲੇ ‘ਤੇ ਜਿਹੜਾ ਫੈਸਲਾ ਸੁਣਾਇਆ ਸੀ ਉਸ ‘ਤੇ ਅਮਲ ਕਰਦੇ ਹੋਏ ਕਾਰਵਾਈ ਪੂਰੀ ਮਰਿਆਦਾ ਅਨੁਸਾਰ ਕੀਤੀ ਗਈ।

ਅੱਜ ਉਨ੍ਹਾਂ ਪਾਵਨ ਸਰੂਪਾਂ ਨੂੰ ਪੂਰੀ ਗੁਰੂ ਮਰਿਆਦਾ ਅਨੁਸਾਰ
ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਭੈਲਟਾ-ਸਰੀ, ਬੀਸੀ ਕੈਨੇਡਾ ਵਿਖੇ ਲੈ ਜਾਇਆ ਜਾ ਰਿਹਾ ਹੈ, ਜਿਹੜੇ
ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਸਰੀ,ਬੀਸੀ (ਕੈਨੇਡਾ) ਨੇ ਆਪਣੀ ਨਿੱਜੀ ਸੰਸਥਾ ਸਤਿਨਾਮ ਰਿਲੀਜਸ ਸੁਸਾਇਟੀ ਵੱਲੋਂ ਐਸਜੀਪੀਸੀ ਤੋਂ ਬਿਨਾਂ ਆਗਿਆ ਲਏ ਛਾਪੇ ਸਨ।

ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਸੇਵਾਦਾਰ ਹਾਜ਼ਰ ਰਹੇ, ਜਿਨ੍ਹਾਂ ਵੱਲੋਂ ਪਾਵਨ ਸਰੂਪਾਂ ਦਾ ਸਥਾਨ ਤਬਦੀਲ ਕੀਤਾ ਜਾ ਰਿਹਾ ਹੈ । ਹੁਣ ਤੱਕ 20 ਤੋਂ 25 ਪਾਵਨ ਸਰੂਪ ਗੱਡੀਆਂ ਵਿਚ ਪੂਰੀ ਮਰਿਆਦਾ ਅਨੁਸਾਰ ਗੁ. ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ,ਭੈਲਟਾ ਲਈ ਰਵਾਨਾ ਕੀਤੇ ਗਏ ਹਨ।

ਇਸ ਮੌਕੇ ਵੱਡੀ ਗਿਣਤੀ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਰਹੀ।

ਸਤਿਨਾਮ ਰਿਲੀਜਸ ਸੁਸਾਇਟੀ ਵੱਲੋਂ ਬਿਨਾਂ ਆਗਿਆ ਲਏ ਕਿੰਨੇ ਪਾਵਨ ਸਰੂਪ ਛਾਪੇ ਗਏ ਨੇ, ਇਸ ਬਾਰੇ ਹਾਲੇ ਤੱਕ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦੀ ਗਿਣਤੀ 30 ਤੋਂ ਜਿਆਦਾ ਹੋ ਸਕਦੀ ਹੈ ।

(ਵਿਵੇਕ ਸ਼ਰਮਾ)

Related News

ਓਨਟਾਰੀਓ ਵਿੱਚ ਕੋਵਿਡ -19 ਦੇ 1500 ਤੋਂ ਵੱਧ ਨਵੇਂ ਕੇਸ ਆਏ ਸਾਹਮਣੇ

Rajneet Kaur

ਅਮੇਰਿਕਾ ਤੇ ਜਾਪਾਨ ਵਿਚਾਲੇ ਹੋਣ ਵਾਲੀ ਗੱਲਬਾਤ ਦਾ ਮੁੱਖ ਮੁੱਦਾ ਹੋਵੇਗਾ ਤਾਇਵਾਨ ਤੇ ਚੀਨ ‘ਚ ਮਨੁੱਖੀ ਅਧਿਕਾਰਾਂ ਦਾ ਘਾਣ

Vivek Sharma

ਕੈਨੇਡਾ ਸਰਕਾਰ ਦੇ ਰੈਫਰੈਂਡਮ ਵਾਲੇ ਫ਼ੈਸਲੇ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਸਵਾਗਤ

Vivek Sharma

Leave a Comment