channel punjabi
International News USA

BIG BREAKING: ਸਹੁੰ ਚੁੱਕ ਸਮਾਗਮ ਲਈ Joe Biden ਅਤੇ Kamla Harris ਪੁੱਜੇ ਕੈਪਿਟਲ ਹਿਲ

ਵਾਸ਼ਿੰਗਟਨ : ਅਮਰੀਕੀ ਦੇ ਨਵੇਂ ਰਾਸ਼ਟਰਪਤੀ Joe Biden ਹੁਣ ਤੋਂ ਥੋੜਾ ਸਮਾਂ ਬਾਅਦ ਦੇਸ਼ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਉਹ ਆਪਣੀ ਪਤਨੀ Jil Biden ਨਾਲ ਕੈਪਿਟਲ ਹਿੱਲ ਪਹੁੰਚ ਚੁੱਕੇ ਹਨ। ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧ ਰੱਖਣ ਵਾਲੇ Joe Biden ਨੇ ਬੀਤੇ ਸਾਲ ਨਵੰਬਰ ਮਹੀਨੇ ਵਿੱਚ ਹੋਈਆਂ ਚੋਣਾਂ ਦੌਰਾਨ ਡੋਨਾਲਡ ਟਰੰਪ ਨੂੰ ਵੱਡੇ ਫ਼ਰਕ ਨਾਲ ਮਾਤ ਦਿੱਤੀ ਸੀ । ਡੈਮੋਕਰੇਟ ਪਾਰਟੀ ਵੱਲੋਂ Joe Biden ਨੇ ਰਾਸ਼ਟਰਪਤੀ ਅਤੇ ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਵਜੋਂ ਚੋਣ ਜਿੱਤ ਅਮਰੀਕਾ ਦੇ ਇਤਿਹਾਸ ਵਿੱਚ ਨਵੀਂ ਇਬਾਰਤ ਲਿਖ ਦਿੱਤੀ।

Joe Biden ਜਿਨ੍ਹਾਂ ਦੀ ਉਮਰ ਇਸ ਵੇਲੇ 78 ਸਾਲ ਹੈ, ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਵੱਧ ਉਮਰ ਵਾਲੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ । ਉਪਰਾਸ਼ਟਰਪਤੀ ਚੁਣੀ ਗਈ ਭਾਰਤੀ ਮੂਲ ਦੀ ਕਮਲਾ ਹੈਰਿਸ ਜਿਨ੍ਹਾਂ ਦੀ ਉਮਰ 56 ਸਾਲ ਹੈ, ਉਹ ਵੀ ਨਵਾਂ ਇਤਿਹਾਸ ਸਿਰਜ ਰਹੇ ਹਨ । ਕਮਲਾ ਹੈਰਿਸ ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਉਪ-ਰਾਸ਼ਟਰਪਤੀ ਵਜੋਂ ਸਹੁੰ ਚੁੱਕ ਰਹੇ ਹਨ।

ਇਸ 59ਵੇਂ ਸਹੁੰ ਚੁੱਕ ਸਮਾਗਮ ਲਈ ਸੁਰੱਖਿਆ ਦੇ ਜ਼ਬਰਦਸਤ ਇੰਤਜ਼ਾਮ ਕੀਤੇ ਗਏ ਹਨ। ਇਸ ਸਮਾਗਮ ਦਾ ਥੀਮ ‘American United’ ਯਾਨੀ ਅਮਰੀਕੀਆਂ ਦਾ ਏਕਾ ਰੱਖਿਆ ਗਿਆ ਹੈ।

Joe Biden ਨੂੰ ਚੀਫ ਜਸਟਿਸ ਜੌਨ ਰੋਬਟਸ ਰਸਮੀ ਤੌਰ ਤੇ ਸਹੁੰ ਚੁੱਕਾਉਣਗੇ। ਉੱਪ ਰਾਸ਼ਟਰਪਤੀ Kamla Harris ਨੂੰ ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਤੋਮੇਅਰ ਵਲੋਂ ਸਹੁੰ ਚੁੱਕਾਈ ਜਾਏਗੀ।

Joe Biden ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੈਪਟਨ ਹਿੱਲ ਪਹੁੰਚ ਚੁੱਕੇ ਹਨ। ਦੋਹਾਂ ਸਦਨਾਂ ਦੇ ਆਗੂਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ। Joe Biden ਦੇ ਨਾਲ ਉਨ੍ਹਾਂ ਦੀ ਪਾਰਟੀ ਦੇ ਕੁਝ ਆਗੂ ਹੀ ਹਨ ।

ਇਸ ਮੌਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਵੀ ਪਹੁੰਚੇ ਹੋਏ ਹਨ।

ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਆਪਣੀ ਪਤਨੀ ਹਿਲੇਰੀ ਕਲਿੰਟਨ ਨਾਲ ਪਹੁੰਚੇ ਹਨ।

ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਵੀ ਪਤਨੀ ਲਾਰਾ ਬੁਸ਼ ਨਾਲ ਪਹੁੰਚੇ ਨੇ।

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹਨ।

Related News

Sachin Tendulkar Corona Positive: ਸਾਬਕਾ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਕੋਰੋਨਾ ਪਾਜ਼ੀਟਿਵ

Rajneet Kaur

ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ, ਕੈਨੇਡਾ ਤੋਂ ਲੰਡਨ ਤੱਕ ਗੱਡੇ ਝੰਡੇ

Vivek Sharma

ਅਲਬਰਟਾ ਦੇ ਸਿਹਤ ਮੰਤਰੀ ਟਾਈਲਰ ਸ਼ੈਂਡਰੋ ਨੇ ਵੀਰਵਾਰ ਨੂੰ ਫੈਡਰਲ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਵੈਕਸੀਨੇਸ਼ਨ ਬਾਰੇ ਕੀਤੀ ਗੱਲਬਾਤ

Rajneet Kaur

Leave a Comment