channel punjabi
International News USA

BIG BREAKING : ਜੋ ਬਿਡੇਨ ਜਿੱਤ ਦੇ ਬੇਹੱਦ ਕਰੀਬ, ਹਾਸਲ ਕੀਤੀਆਂ 264 ਇਲੈਕਟੋਰਲ ਵੋਟਾਂ, ਰਾਸ਼ਟਰਪਤੀ ਦਾ ਅਹੁਦਾ 6 ਕਦਮਾਂ ਦੇ ਫ਼ਾਸਲੇ ‘ਤੇ

ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ‘ਚ ਉਲਟਫੇਰ ਦਾ ਦੌਰ ਬਰਕਰਾਰ ਹੈ। ਵੋਟਾਂ ਦੀ ਗਿਣਤੀ ਜਾਰੀ ਹੈ, ਇਸ ਵਿਚਾਲੇ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਰਾਸ਼ਟਰਪਤੀ ਦੇ ਅਹੁਦੇ ਤੋਂ 6 ਕਦਮ ਦੂਰ ਹਨ। ਦਰਅਸਲ ਇਸ ਸਮੇਂ ਜੋ ਬਿਡੇਨ ਆਪਣੇ ਵਿਰੋਧੀ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਤੋਂ 50 ਵੋਟਾਂ ਦੀ ਲੀਡ ਲੈ ਚੁੱਕੇ ਹਨ । ਮੌਜੂਦਾ ਸਮੇਂ ਵਿੱਚ ਬਿਡੇਨ 264 ਇਲੈਕਟੋਰਲ ਵੋਟਾਂ ਹਾਸਲ ਕਰ ਚੁੱਕੇ ਹਨ, ਜਦੋਂ ਕਿ ਟਰੰਪ ਹੁਣ ਤੱਕ 214 ਵੋਟ ਹੀ ਹਾਸਿਲ ਕਰ ਸਕੇ ਹਨ। ਜੋ ਬਿਡੇਨ ਰਾਸ਼ਟਰਪਤੀ ਅਹੁਦੇ ਲਈ ਜ਼ਰੂਰੀ 270 ਦੇ ਜਾਦੂਈ ਅੰਕੜੇ ਤੋਂ ਸਿਰਫ਼ 6 ਕਦਮ ਹੀ ਪਿੱਛੇ ਹਨ। ਜੋ ਬਿਡੇਨ ਨੇ ਇਸ ਵਾਰ ਅਮਰੀਕਾ ਦੀ ਸਿਆਸਤ ਵਿਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ।

ਹੁਣੇ-ਹੁਣੇ
ਜਿੱਤ ਦੇ ਕਰੀਬ ਪਹੁੰਚੇ ਜੋ ਬਿਡੇਨ ਨੇ ਟਵੀਟ ਕਰ ਕੇ ਆਪਣੇ ਸਮਰਥਕਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ।

ਆਖਿਰੀ ਨਤੀਜੇ ਆਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ, ਕਿਉਂਕਿ ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਹੈ।

ਮੌਜੂਦਾ ਨਤੀਜਿਆਂ ਤੋਂ ਇੱਕ ਗੱਲ ਸਾਫ ਹੈ ਕਿ ਅਮਰੀਕਾ ਦੀ ਜਨਤਾ ਇਸ ਵਾਰ ਬਦਲਾਅ ਦਾ ਮਨ ਬਣਾ ਚੁੱਕੀ ਸੀ। ਡੋਨਾਲਡ ਟਰੰਪ ਦਾ ਲਗਾਤਾਰ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਦਾ ਸੁਪਨਾ ਸਾਕਾਰ ਹੁੰਦਾ ਦਿਖਾਈ ਨਹੀਂ ਦੇ ਰਿਹਾ।

ਉਧਰ ਨਿਊਯਾਰਕ ਦੀਆਂ ਸੜਕਾਂ ‘ਤੇ ਬਿਡੇਨ ਅਤੇ ਕਮਲਾ ਹੈਰਿਸ ਦੇ ਸਮਰਥਕਾਂ ਵੱਲੋਂ ਜਸ਼ਨ ਮਨਾਉਣਾ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ।

Related News

ਅਮਰੀਕਾ: ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿਚ ਭਾਰਤੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ,ਨਵੇਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਕੀਤੀ ਮੰਗ

Rajneet Kaur

ਕੈਨੇਡਾ: ਲੁਧਿਆਣੇ ਦਾ ਜੰਮਪਲ ਰਾਜ ਚੌਹਾਨ ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਵੱਜੋਂ ਹੋਇਆ ਨਾਮਜ਼ਦ

Rajneet Kaur

23 ਸਾਲਾ ਪੰਕਜ ਗਰਗ ਦੀ ਕੈਨੇਡਾ ‘ਚ ਬਿਮਾਰੀ ਨਾਲ ਹੋਈ ਮੌਤ

Rajneet Kaur

Leave a Comment