channel punjabi
International KISAN ANDOLAN News

BIG BREAKING : ਗਾਜੀਪੁਰ ਬਾਰਡਰ ਨੂੰ ਖਾਲ਼ੀ ਕਰਵਾਉਣ ਲਈ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ, ਨੈਸ਼ਨਲ ਹਾਈਵੇਅ ਕੀਤਾ ਸੀਲ, ਧਾਰਾ 144 ਲਾਗੂ

ਗਾਜੀਪੁਰ : ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਦਿੱਲੀ-ਗਾਜੀਪੁਰ ਬਾਰਡਰ ‘ਤੇ ਧਰਨਾ ਦੇ ਰਹੇ ਕਿਸਾਨਾਂ ਖ਼ਿਲਾਫ਼ ਪੁਲਿਸ ਨੇ ਹੁਣ ਸਖਤੀ ਵਰਤਣ ਦਾ ਫੈਸਲਾ ਕਰ ਲਿਆ ਹੈ। ਗਾਜੀਪੁਰ ਬਾਰਡਰ ਨੂੰ ਖਾਲੀ ਕਰਵਾਉਣ ਲਈ ਰਾਤ ਸਮੇਂ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਗਾਜੀਪੁਰ ਵਾਲੇ ਨੈਸ਼ਨਲ ਹਾਈਵੇਅ ਨੂੰ ਪੁਲਿਸ ਨੇ ਬੰਦ ਕਰ ਦਿੱਤਾ ਹੈ। ਇਸ ਸਮੇਂ ਹਾਈਵੇ ਤੇ ਕੋਈ ਵੀ ਵਾਹਨ ਨਜ਼ਰ ਨਹੀਂ ਆ ਰਿਹਾ, ਸਿਰਫ ਪੁਲਿਸ ਹੀ ਦਿਖਾਈ ਦੇ ਰਹੀ ਹੈ। ਪੁਲਿਸ ਨੇ ਬੈਰੀਕੇਡਾਂ ‘ਤੇ ਧਾਰਾ 144 ਲਾਗੂ ਕੀਤੇ ਜਾਣ ਦੇ ਪੋਸਟਰ ਚਿਪਕਾ ਦਿੱਤੇ ਹਨ ।

ਇਸ ਤੋਂ ਪਹਿਲਾਂ ਦੇਰ ਸ਼ਾਮ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਟਿਕੈਤ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਨਾਕਾਮ ਰਹੇ। ਉਧਰ ਪੁਲਿਸ ਵੱਲੋਂ ਗਾਜੀਪੁਰ ਵਿਖੇ ਕਿਸਾਨਾਂ ਦੇ ਧਰਨੇ ਵਾਲੀ ਜਗ੍ਹਾ ਦਾ ਬਿਜਲੀ ਅਤੇ ਪਾਣੀ ਬੰਦ ਕਰ ਦਿੱਤਾ ਸੀ।

ਵੀਰਵਾਰ ਨੂੰ ਦਿਨ ਵੇਲੇ ਪੁਲਿਸ ਨੇ ਨੀਮ ਫ਼ੌਜੀ ਦਸਤਿਆਂ ਨਾਲ ਅੰਦੋਲਨ ਵਾਲੀ ਥਾਂ ’ਤੇ ਫਲੈਗ ਮਾਰਚ ਕਰ ਕੇ ਦਬਾਅ ਵੀ ਬਣਾਇਆ। ਇਸ ’ਤੇ ਉੱਥੇ ਦੇਰ ਸ਼ਾਮ ਤੋਂ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕੋਈ ਕਿਸਾਨ ਆਪਣੀ ਥਾਂ ਤੋਂ ਨਹੀਂ ਜਾਵੇਗਾ। ਟਿਕੈਤ ਨੇ ਯੂਪੀ ਗੇਟ ’ਤੇ ਹੀ ਭੁੱਖ ਹੜਤਾਲ ਦੀ ਚਿਤਾਵਨੀ ਦਿੱਤੀ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਉਹ ਰੋਅ ਵੀ ਪਏ। ਕਿਹਾ ਕਿ ਅੰਦੋਲਨ ਖ਼ਤਮ ਨਹੀਂ ਹੋਵੇਗਾ ਜਦਕਿ ਇਸਦੇ ਉਲਟ ਮੁਜ਼ੱਫਰਨਗਰ ’ਚ ਬੀਕੇਯੂ ਦੇ ਪ੍ਰਧਾਨ ਨਰੇਸ਼ ਟਿਕੈਤ (ਰਮੇਸ਼ ਟਿਕੈਤ ਦੇ ਭਰਾ) ਨੇ ਕਿਹਾ ਕਿ ਜਥੇਬੰਦੀ ਦਾ ਮੁਖੀ ਹੋਣ ਦੇ ਨਾਤੇ ਯੂਪੀ ਗੇਟ ਬਾਰਡਰ ’ਤੇ ਚੱਲ ਰਹੇ ਧਰਨੇ ਨੂੰ ਖ਼ਤਮ ਕਰਨ ਲਈ ਕਿਹਾ ਗਿਆ ਹੈ। ਇਸ ਬਾਰੇ ਉੱਥੇ ਧਰਨਾ ਦੇ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਹੈ। ਸਥਾਨਕ ਲੋਕ ਵੀ ਇਹੀ ਚਾਹੁੰਦੇ ਹਨ।

ਇੱਕ ਪਾਸੇ ਪ੍ਰਸ਼ਾਸਨ ਜਿੱਥੇ ਗਾਜ਼ੀਪੁਰ ਬਾਰਡਰ ਨੂੰ ਖਾਲੀ ਕਰਾਉਣ ਵਿੱਚ ਲੱਗਾ ਹੋਇਆ ਹੈ ਤਾਂ ਉਥੇ ਹੀ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਹ ਨਹੀਂ ਹਟਣਗੇ। ਪ੍ਰਸ਼ਾਸਨ ਅਤੇ ਰਾਕੇਸ਼ ਟਿਕੈਤ ਆਹਮੋਂ-ਸਾਹਮਣੇ ਹਨ, ਜਿਸ ਤੋਂ ਬਾਅਦ ਟਕਰਾਅ ਦੀ ਖ਼ਦਸ਼ਾ ਵੱਧ ਗਿਆ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਪੁਲਸ ਚਾਹੇ ਤਾਂ ਗੋਲੀ ਮਾਰ ਦੇ, ਅਸੀਂ ਹੱਟਣ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਸਰਕਾਰ ਨਾਲ ਗੱਲ ਕਰਾਂਗੇ। ਅਸੀਂ ਯੂ.ਪੀ.-ਪੁਲਸ ਪ੍ਰਸ਼ਾਸਨ ਨਾਲ ਗੱਲ ਨਹੀਂ ਕਰਾਂਗੇ।

Related News

ਟਰੰਪ ਅਤੇ ਉਨ੍ਹਾਂ ਦੀ ਪਤਨੀ ਮੀਲੇਨੀਆ ਦੀ ਕੋਰੋਨਾ ਰਿਪੋਰਟ ਪੋਜ਼ਟਿਵ, ਖੁਦ ਨੂੰ ਕੀਤਾ ਆਈਸੋਲੇਟ

Rajneet Kaur

ਕੈਨੇਡਾ‌ ਸਰਕਾਰ ਨੇ ਲਾਂਚ ਕੀਤਾ ਅਪਡੇਟਡ ਤਨਖਾਹ ਸਬਸਿਡੀ ਕੈਲਕੁਲੇਟਰ

Vivek Sharma

ਕੋਕੀਹਲਾ ਹਾਈਵੇਅ ‘ਤੇ ਮਲਟੀ ਵਹੀਕਲ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ,35 ਤੋਂ ਵੱਧ ਜ਼ਖਮੀ

Rajneet Kaur

Leave a Comment