channel punjabi
International News USA

BIG BREAKING : ਕ੍ਰਿਸਮਸ ਦੀ ਸਵੇਰ ਅਮਰੀਕਾ ਦੇ ਨੈਸ਼ਵਿਲ ਵਿੱਚ ਜ਼ਬਰਦਸਤ ਧਮਾਕਾ, ਤਿੰਨ ਫੱਟੜ ! ਪ੍ਰਭਾਵਿਤ ਇਲਾਕੇ ਵਿੱਚ ਕਰਫ਼ਿਊ ਲਾਗੂ

ਨੈਸ਼ਵਿਲ,USA : ਕ੍ਰਿਸਮਸ ਦੀ ਸਵੇਰ ਅਮਰੀਕਾ ਦੇ ਸ਼ਹਿਰ ਨੈਸ਼ਵਿਲ ਵਿੱਚ ਇੱਕ ਮਨੋਰੰਜਨਕ ਵਾਹਨ ਵਿੱਚ ਧਮਾਕਾ ਹੋਇਆ ਜਿਸ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਧਮਾਕੇ ਦੌਰਾਨ ਕੁਝ ਵਿਅਕਤੀ ਫੱਟੜ ਵੀ ਹੋਏ ਹਨ । ਪੁਲਿਸ ਇਸ ਧਮਾਕੇ ਨੂੰ ਸੋਚੀ ਸਮਝੀ ਸਾਜ਼ਿਸ਼ ਅਤੇ ‘ਜਾਣ ਬੁੱਝ ਕੇ ਕੀਤਾ ਕੰਮ’ ਦੱਸ ਰਹੀ ਹੈ ।

ਧਮਾਕੇ ਦੇ ਕੁਝ ਘੰਟਿਆਂ ਬਾਅਦ ਪੁਲਿਸ ਨੇ ਇੱਕ ਵਾਹਨ ਦੀ ਤਸਵੀਰ ਜਾਰੀ ਕਰਦੇ ਹੋਏ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

ਧਮਾਕੇ ਤੋਂ ਬਾਅਦ ਮੌਕੇ ਤੇ ਪੁੱਜੇ ਅੱਗ ਬੁਝਾਉ ਦਸਤੇ ਦੇ ਅਧਿਕਾਰੀਆਂ ਨੇ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਣ ਦੀ ਖ਼ਬਰ ਦਿੱਤੀ ਹੈ, ਪਰ ਉਨ੍ਹਾਂ ਵਿੱਚੋਂ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ।

ਨੈਸ਼ਵਿਲ ਵਿਸਫੋਟ ਬਾਰੇ ਮੇਅਰ ਜੌਹਨ ਕੂਪਰ ਦਾ ਕਹਿਣਾ ਹੈ ਕਿ ਪ੍ਰਭਾਵਿਤ ਖੇਤਰ ਵਿਚ ਕਰਫਿਊ ਲਗਾਇਆ ਗਿਆ ਹੈ,ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਕਰਫ਼ਿਊ 27 ਦਸੰਬਰ ਐਤਵਾਰ ਸ਼ਾਮ 4:30 ਤੱਕ ਜਾਰੀ ਰਹੇਗਾ।

ਨੈਸ਼ਵਿਲ ਪੁਲਿਸ ਦੇ ਬੁਲਾਰੇ ਡੌਨ ਆਰੋਨ ਨੇ ਧਮਾਕੇ ਦੀ ਸੀਸੀਟੀਵੀ ਫੁਟੇਜ ਜਾਰੀ ਕਰਦਿਆਂ ਕਿਹਾ,’ਧਮਾਕਾ ਕਾਫੀ ਜ਼ੋਰਦਾਰ ਸੀ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ । ਸਾਡਾ ਮੰਨਣਾ ਹੈ ਕਿ ਧਮਾਕਾ ਕਰਨਾ ਜਾਣ ਬੁੱਝ ਕੇ ਕੀਤਾ ਗਿਆ ਕੰਮ ਹੈ।’ ਉਹਨਾਂ ਕਿਹਾ ਕਿ ਪੁਲਿਸ ਵਿਭਾਗ, ਇਸਦੇ ਸੰਘੀ ਭਾਈਵਾਲ – ਐਫਬੀਆਈ ਅਤੇ ਏਟੀਐਫ (ਬਿਊਰੋ ਆਫ ਅਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ) – ਇਸ ਮੁੱਦੇ ‘ਤੇ ਵੱਡੇ ਪੱਧਰ’ ਤੇ ਜਾਂਚ ਕਰ ਰਹੇ ਹਨ।’

ਵੀਡੀਓ ਵਿੱਚ ‘ਨੈਸ਼ਵਿਲ ਵਿਖੇ ਕ੍ਰਿਸਮਿਸ ਦੀ ਸਵੇਰ ਦਾ ਧਮਾਕਾ, ਇਮਾਰਤ ਢਹਿ-ਢੇਰੀ ਹੁੰਦੇ ਦਿਖਾਈ ਦਿੰਦੀ ਹੈ।’

ਇਸ ਧਮਾਕੇ ਕਾਰਨ ਵਿਆਪਕ ਸੰਚਾਰ ਦੀ ਪ੍ਰੇਸ਼ਾਨੀ ਵੀ ਹੋਈ ਜਿਸ ਨੇ ਪੁਲਿਸ ਐਮਰਜੈਂਸੀ ਪ੍ਰਣਾਲੀਆਂ ਨੂੰ ਆਫ਼ਲਾਈਨ ਕਰ ਦਿੱਤਾ ਅਤੇ ਨਾਲ ਹੀ ਸ਼ਹਿਰ ਦੇ ਹਵਾਈ ਅੱਡੇ ‘ਤੇ ਉਡਾਣ ਭਰਨ ਵਾਲੀਆਂ ਉਡਾਣਾਂ ਵੀ ਕੁਝ ਹੱਦ ਤੱਕ ਪ੍ਰਭਾਵਿਤ ਹੋਈਆਂ।
ਫਿਲਹਾਲ ਪੁਲਿਸ ਹਰ ਪੱਖੋਂ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ, ਇਸ ਬਾਰੇ ਛੇਤੀ ਹੀ ਕੋਈ ਸੁਰਾਗ ਮਿਲਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।

Related News

ਟੋਰਾਂਟੋ: ਸਪੈਨਸ  ਬੇਕਰੀ ‘ਚ ਹੋਈ ਗੋਲੀਬਾਰੀ, ਇਕ ਔਰਤ ਅਤੇ ਪੰਜ ਵਿਅਕਤੀਆਂ ਦੀ ਹਾਲਤ ਗੰਭੀਰ

Rajneet Kaur

ਕੈਨੇਡਾ ‘ਚ ਨਵੀਆਂ ਯਾਤਰਾ ਪਾਬੰਦੀਆਂ ਹੋਈਆਂ ਲਾਗੂ,ਚਾਰ ਵੱਡੀਆਂ ਏਅਰਲਾਈਨਜ਼ ਨੇ ਮੈਕਸੀਕੋ ਅਤੇ ਕੈਰੇਬੀਅਨ ਦੀਆਂ ਸੇਵਾਵਾਂ ਕੀਤੀਆਂ ਮੁਅੱਤਲ

Vivek Sharma

ਵਾਟਰਲੂ ਖੇਤਰ ਵਿੱਚ ਘਟੀ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ

Vivek Sharma

Leave a Comment