channel punjabi
International News

BIG BREAKING : ਕੋਰੋਨਾ ਨੇ ਖੋਹ ਲਈ ਭਾਰਤੀ ਸ਼ਾਸਤਰੀ ਸੰਗੀਤ ਜਗਤ ਦੀ ਵੱਡੀ ਹਸਤੀ, ਨਹੀਂ ਰਹੇ ਪੰਡਿਤ ਰਾਜਨ ਮਿਸ਼ਰ

ਨਵੀਂ ਦਿੱਲੀ : ਭਾਰਤੀ ਸ਼ਾਸਤਰੀ ਸੰਗੀਤ ਜਗਤ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬਨਾਰਸ ਘਰਾਣੇ ਦੇ ਉੱਘੇ ਗਾਇਕ ਪੰਡਿਤ ਰਾਜਨ ਮਿਸ਼ਰ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। ਰਾਜਨ ਅਤੇ ਸਾਜਨ ਮਿਸ਼ਰ ‌ਜੋੜੀ ਦੇ ਵੱਡੇ ਭਰਾ ਰਾਜਨ ਮਿਸ਼ਰ ਕੋਰੋਨਾ ਨਾਲ ਪੀੜਤ ਸਨ, ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪੰਡਿਤ ਰਾਜਨ ਮਿਸ਼ਰ ਨੂੰ ਪਹਿਲਾਂ ਰਾਜਧਾਨੀ ਦਿੱਲੀ ਦੇ ਸੇਂਟ ਸਟੀਫਨਸ ਹਸਪਤਾਲ ਵਿੱਚ ਲੈ ਜਾਇਆ ਗਿਆ ਸੀ, ਪਰ ਵੈਂਟੀਲੇਟਰ ਨਾ ਮਿਲਣ ਕਾਰਨ ਉਨ੍ਹਾਂ ਨੂੰ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹਨਾਂ ਨੇ ਆਖਰੀ ਸਾਹ ਲਏ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਹਨਾਂ ਦੀ ਤਬੀਅਤ ਸੰਭਲ ਨਹੀਂ ਸਕੀ।

ਭਾਰਤ ਦੀ ਲੀਵਿੰਗ ਲੀਜੇਂਡ ਗਾਇਕਾ ਲਤਾ ਮੰਗੇਸ਼ਕਰ ਨੇ ਪੰਡਿਤ ਰਾਜਨ ਮਿਸ਼ਰ ਦੇ ਅਕਾਲ ਚਲਾਣੇ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਸ਼ਾਸਤਰੀ ਸੰਗੀਤ ਜਗਤ ਵਿਚ ਪੰਡਿਤ ਰਾਜਨ ਅਤੇ ਸਾਜਨ ਮਿਸ਼ਰ ਦੀ ਜੋੜੀ ਨੇ ਭਾਰਤੀ ਸੰਗੀਤ ਦੇ ਬਨਾਰਸ ਘਰਾਣੇ ਦੀ ਗਾਇਕੀ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ। ਇਹ ਜੋੜੀ ਆਪਣੀ ‘ਖਿਆਲ ਗਾਇਕੀ’ ਲਈ ਪ੍ਰਸਿੱਧ ਸੀ। ਇਸ ਜੋੜੀ ਨੂੰ ਭਾਰਤ ਸਰਕਾਰ ਨੇ 1971 ਵਿੱਚ ਸੰਸਕ੍ਰਿਤ ਅਵਾਰਡ ਦੇ ਨਾਲ ਨਵਾਜਿਆ । 1994-95 ਦੌਰਾਨ ਇਹਨਾਂ ਨੂੰ ਗੰਧਰਵ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਭਾਰਤੀ ਕਲਾ ਜਗਤ ਦੇ ਵੱਕਾਰੀ ਸਨਮਾਨ ‘ਸੰਗੀਤ ਨਾਟਕ ਅਕਾਦਮੀ ਪੁਰਸਕਾਰ’ ਨਾਲ ਇਸ ਜੋੜੀ ਨੂੰ ਸਾਲ ਸਾਲ 1998 ‘ਚ ਨਵਾਜਿਆ ਗਿਆ। ਸਾਲ 2007 ਵਿੱਚ ਭਾਰਤ ਦੇ ਸਰਬ ਉੱਚ ਸਨਮਾਨਾਂ ਵਿੱਚੋ ਇੱਕ ‘ਪਦਮ ਭੂਸ਼ਣ’ ਨਾਲ ਇਸ ਜੋੜੀ ਨੂੰ ਸਨਮਾਨਿਤ ਕੀਤਾ ਗਿਆ।

ਇਹ ਨਾਮਚੀਨ ਜੋੜੀ ਪੰਜਾਬ ਦੀ ਧਰਤੀ ਤੇ ਵੀ ਆਪਣੀ ਗਾਇਕੀ ਦੀ ਪੇਸ਼ਕਾਰੀ ਤਕਰੀਬਨ ਹਰ ਸਾਲ ਜਲੰਧਰ ਵਿਖੇ ਹੁੰਦੇ ਹਰਿਵੱਲਭ ਸੰਗੀਤ ਸੰਮੇਲਨ ਦੌਰਾਨ ਕਰਦੀ ਰਹੀ ਹੈ। ਕਲਾ ਜਗਤ ਦੀਆਂ ਉੱਘੀਆਂ ਹਸਤੀਆਂ ਨੇ ਪੰਡਿਤ ਰਾਜਨ ਮਿਸ਼ਰ ਦੇ ਅਚਾਨਕ ਦੇਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

Related News

BIG NEWS : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਰਿਹਾਇਸ਼ ‘ਚ ਹਥਿਆਰਾਂ ਸਮੇਤ ਦਾਖਲ ਹੋਣ ਵਾਲੇ ਨੂੰ 6 ਸਾਲ ਕੈਦ ਦੀ ਸਜ਼ਾ

Vivek Sharma

ਭਾਰਤੀ ਮੂਲ ਦੇ ਡਾ. ਰਾਜ ਅਈਅਰ ਅਮਰੀਕੀ ਫ਼ੌਜ ਦੇ ਪਹਿਲੇ ਮੁੱਖ ਸੂਚਨਾ ਅਧਿਕਾਰੀ ਨਿਯੁਕਤ

Vivek Sharma

ਕੈਨੇਡਾ: ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ‘ਚ 40 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਦਰਜ਼

Rajneet Kaur

Leave a Comment