channel punjabi
Canada International News

BIG BREAKING : ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ‘ਤੇ 30 ਦਿਨਾਂ ਲਈ ਲਗਾਈ ਪਾਬੰਦੀ

ਓਟਾਵਾ : ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਦਰਮਿਆਨ ਗੰਭੀਰ ਹੁੰਦੀ ਸਥਿਤੀ ਦੇ ਚਲਦਿਆਂ ਹੁਣ ਹਰ ਦੇਸ਼ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰ ਰਿਹਾ ਹੈ। ਕੈਨੇਡਾ ਨੇ ਭਾਰਤੀ ਯਾਤਰੀਆਂ ਦੇ ਆਉਣ ਤੇ ਰੋਕ ਲਗਾ ਦਿੱਤੀ ਹੈ । ਹਾਂਗਕਾਂਗ, ਬ੍ਰਿਟੇਨ, ਸਿੰਗਾਪੁਰ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਤੇ ਪਾਬੰਦੀ ਲਗਾ ਦਿੱਤੀ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਓਮਰ ਅਲਘਾਬਰਾ ਨੇ ਇਸ ਸਬੰਧ ਵਿੱਚ ਐਲਾਨ ਕਰਦੇ ਹੋਏ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਕਮਰਸ਼ੀਅਲ ਅਤੇ ਪ੍ਰਾਈਵੇਟ ਉਡਾਨਾਂ ਤੇ 30 ਦਿਨਾਂ ਲਈ ਪਾਬੰਦੀ ਲਗਾ ਦਿੱਤੀ ਹੈ। ਅਲਘਾਬਰਾ ਨੇ ਇਸ ਸੰਬੰਧ ਵਿਚ ਇਕ ਤੋਂ ਬਾਅਦ ਇਕ ਦੋ ਟਵੀਟ ਕੀਤੇ, ਜਿਸ ਵਿੱਚ ਉਨ੍ਹਾਂ ਕੈਨੇਡਾ ਵਾਸੀਆਂ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਇਹਨਾਂ ਪਾਬੰਦੀਆਂ ਨੂੰ ਜਾਇਜ਼ ਦੱਸਿਆ।

ਕੇਨੇਡਾ ਦੇ ਟਰਾਂਸਪੋਰਟ ਮੰਤਰੀ ਵੱਲੋਂ ਕੀਤੇ ਗਏ ਟਵੀਟ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੀਟਵੀਟ ਕੀਤਾ ਹੈ।


ਕੈਨੇਡਾ ਨੇ ਭਾਰਤ ਵਿਚ ਕੋਰੋਨਾ ਮਹਾਂਮਾਰੀ ਕਾਰਨ ਤੇਜ਼ੀ ਨਾਲ ਵਿਗੜਦੇ ਹਾਲਾਤਾਂ ਦੇ ਚਲਦਿਆਂ ਉਕਤ ਫੈਸਲਾ ਲਿਆ ਹੈ। ਉਧਰ ਦੁਬਈ ਨੇ ਵੀ 25 ਅਪ੍ਰੈਲ ਤੋਂ 10 ਦਿਨਾਂ ਲਈ ਦੁਬਈ ਅਤੇ ਭਾਰਤ ਵਿਚਾਲੇ ਚੱਲਣ ਵਾਲੀ ਫਲਾਈਟਸ ਨੂੰ ਮੁਅੱਤਲ ਕਰ ਦਿੱਤਾ ਹੈ।

Related News

BIG NEWS : ਓਂਂਟਾਰੀਓ ਸਰਕਾਰ ਨੇ 24 ਘੰਟਿਆਂ ਵਿੱਚ ਹੀ ਆਪਣੇ ਫ਼ੈਸਲੇ ਨੂੰ ਪਲਟਿਆ, ਪੁਲਿਸ ਨੂੰ ਦਿੱਤੀਆਂ ਤਾਕਤਾਂ ਨੂੰ ਲਿਆ ਵਾਪਿਸ !

Vivek Sharma

ਅਮਰੀਕਾ ਨੇ ਚੀਨ ਨੂੰ 2 ਨਜ਼ਰਬੰਦ ਕੈਨੇਡੀਅਨਾਂ ਨੂੰ ‘ਤੁਰੰਤ ਰਿਹਾ’ ਕਰਨ ਦੀ ਦਿੱਤੀ ਨਸੀਹਤ

Vivek Sharma

BIG NEWS : ਕਿਸਾਨ ਅੱਜ ‘ਕੁੰਡਲੀ-ਮਾਨੇਸਰ-ਪਲਵਲ KMP ਐਕਸਪ੍ਰੈਸ ਵੇਅ’ ਨੂੰ ਕਰਨਗੇ ਜਾਮ : 5 ਘੰਟੇ ਰਹੇਗਾ ਜਾਮ, ਲਹਿਰਾਏ ਜਾਣਗੇ ਕਾਲੇ ਝੰਡੇ

Vivek Sharma

Leave a Comment