channel punjabi
Canada News North America

BIG BREAKING : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ

ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਸੋਫੀਆ ਟਰੂਡੋ ਨੇ ਸ਼ੁੱਕਰਵਾਰ ਨੂੰ ਕੋਵਿਡ-19 ਵੈਕਸੀਨ ਦੀ ਆਪਣੀ ਪਹਿਲੀ ਡੋਜ਼ ਹਾਸਲ ਕੀਤੀ । ਪੀ.ਐੱਮ. ਟਰੂਡੋ ਅਤੇ ਸੋਫੀਆ ਨੇ ਓਟਾਵਾ ਵਿੱਚ ਦੁਪਹਿਰੇ ਕਰੀਬ 12:45 ਵਜੇ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਪਹਿਲੀ ਡੋਜ਼ ਲਈ। ਵੈਕਸੀਨ ਦੀ ਪਹਿਲੀ ਖ਼ੁਰਾਕ ਲੈਣ ਤੋਂ ਬਾਅਦ ਟਰੂਡੋ ਨੇ ਇਸ ਬਾਰੇ ਜਾਣਕਾਰੀ ਟਵਿੱਟਰ ਰਾਹੀਂ ਸ਼ੇਅਰ ਕੀਤੀ।

ਵੈਕਸੀਨ ਲੈਣ ਸਬੰਧੀ ਟਵੀਟ ਕਰਦਿਆਂ ਟਰੂਡੋ ਨੇ ਲਿਖਿਆ, “ਅੱਜ ਸਾਡੀ ਟੀਕਾ ਲਗਾਉਣ ਦੀ ਵਾਰੀ ਸੀ, ਇਸ ਲਈ ਸੋਫੀ ਅਤੇ ਮੈਂ ਵੈਕਸੀਨ ਦੀ ਪਹਿਲੀ ਖ਼ੁਰਾਕ ਹਾਸਲ ਕਰ ਲਈ ਹੈ। ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਨੂੰ ਕੀਤਾ! ਤੁਸੀਂ ਵੀ ਜਾਣੋ, ਵੈਕਸੀਨ ਨੂੰ ਤੁਸੀਂ ਕਿੱਦਾਂ, ਕਦੋਂ ਅਤੇ ਕਿੱਥੇ ਲੈ ਸਕਦੇ ਹੋ .. ”

ਇਸ ਦੇ ਨਾਲ ਹੀ ਟਰੂਡੋ ਨੇ ਦੇਸ਼ ਦੇ ਸਮੂਹ ਡਾਕਟਰੀ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਲੋਕ ਜੋ ਕੁਝ ਕਰ ਰਹੇ ਹੋ ਉਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ ।

ਆਪਣੇ ਇੱਕ ਹੋਰ ਟਵੀਟ ਵਿੱਚ ਟਰੂਡੋ ਨੇ ਲਿਖਿਆ, “ਉਨ੍ਹਾਂ ਕਰਮਚਾਰੀਆਂ ਲਈ ਜਿਨ੍ਹਾਂ ਨੇ ਅੱਜ ਦੁਪਹਿਰ ਸਾਨੂੰ ਟੀਕਾ ਲਗਾਇਆ ਅਤੇ ਉਨ੍ਹਾਂ ਲਈ, ਜੋ ਦੇਸ਼ ਭਰ ਵਿੱਚ ਲੋਕਾਂ ਨੂੰ ਟੀਕਾਕਰਣ ਵਿੱਚ ਸਹਾਇਤਾ ਕਰ ਰਹੇ ਹਨ : ਧੰਨਵਾਦ ! ਉਹ ਕੰਮ ਜੋ ਤੁਸੀਂ ਕਰ ਰਹੇ ਹੋ ਇਸ ਤੋਂ ਵਧੇਰੇ ਮਹੱਤਵਪੂਰਣ ਜਾਂ ਵਧੇਰੇ ਪ੍ਰਸੰਸਾਯੋਗ ਕੁਝ ਵੀ ਨਹੀਂ ਹੋ ਸਕਦਾ ਅਤੇ ਤੁਹਾਡੇ ਇਸ ਸਹਿਯੋਗ ਨੂੰ ਯਕੀਨਨ ਭੁਲਾਇਆ ਨਹੀਂ ਜਾਏਗਾ ।”

ਸ਼ੁੱਕਰਵਾਰ ਨੂੰ ਵੈਕਸੀਨ ਲੈਣ ਤੋਂ ਬਾਅਦ ਟਰੂਡੋ ਵੀ ਕੈਨੇਡਾ ਦੇ ਉਨ੍ਹਾਂ ਸਿਆਸਤਦਾਨਾਂ ਵਿੱਚ ਸ਼ਾਮਲ ਹੋ ਗਏ ਹਨ ਜਿਹੜੇ ਵੈਕਸੀਨ ਦੀ ਆਪਣੀ ਪਹਿਲੀ ਖੁਰਾਕ ਲੈ ਚੁੱਕੇ ਹਨ ।

ਦੱਸ ਦਈਏ ਕਿ ਬੀਤੇ ਦਿਨ ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਆਪਣੀ ਪਹਿਲੀ ਵੈਕਸੀਨ ਖੁਰਾਕ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਫੈਡਰਲ ਇਨੋਵੇਸ਼ਨ, ਸਾਇੰਸ ਅਤੇ ਇੰਡਸਟਰੀ ਮੰਤਰੀ ਫ੍ਰੈਂਕੋਇਸ ਫਿਲਿਪ ਵੀ ਵੈਕਸੀਨ ਲਗਵਾ ਚੁੱਕੇ ਹਨ। ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਵੈਕਸੀਨ ਦੀ ਆਪਣੀ ਪਹਿਲੀ ਡੋਜ਼ ਬੁੱਧਵਾਰ ਨੂੰ ਲਈ ਸੀ ਜਦਕਿ ਕੰਜ਼ਰਵੇਟਿਵ ਆਗੂ ਐਰਿਨ ‘ਓ ਟੂਲੇ ਨੂੰ ਇਸ ਵੀਕੈਂਡ ਉੱਤੇ ਵੈਕਸੀਨ ਲਾਈ ਜਾਵੇਗੀ।

Related News

BIG BREAKING : ਬ੍ਰਿਟੇਨ ’ਚ ਕੋਰੋਨਾ ਵਾਇਰਸ ਦੀ ਨਵੀਂ ਸਟ੍ਰੇਨ ਨਾਲ ਦੁਨੀਆ ਭਰ ਵਿੱਚ ਫੈਲੀ ਨਵੀਂ ਦਹਿਸ਼ਤ, ਕੈਨੇਡਾ ਵਲੋਂ ਹਵਾਈ ਉਡਾਨਾਂ ਰੋਕਣ ਦਾ ਫੈਸਲਾ, ਭਾਰਤ ਨੇ ਸੱਦੀ ਹੰਗਾਮੀ ਬੈਠਕ

Vivek Sharma

ਕਿਉਬਿਕ’ਚ ਕੋਵਿਡ 19 ਕੇਸਾਂ ਦੀ ਗਿਣਤੀ 1ਲੱਖ ਤੋਂ ਪਾਰ

Rajneet Kaur

ਵਿਸ਼ਵ ਸਿਹਤ ਸੰਗਠਨ ਦਾ ਖ਼ੁਲਾਸਾ : 86 ਦੇਸ਼ਾਂ ’ਚ ਫੈਲ ਚੁੱਕਾ ਹੈ ਬ੍ਰਿਟੇਨ ਦੇ ਕੋਰੋਨਾ ਵਾਇਰਸ ਦਾ ਸਟ੍ਰੇਨ

Vivek Sharma

Leave a Comment