Channel Punjabi
International News USA

BIG BREAKING : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮਹਾਂਦੋਸ਼ ਚਲਾਉਣ ਦਾ ਮਤਾ ਹੋਇਆ ਪਾਸ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਹੋਰ ਵੀ ਜ਼ਿਆਦਾ ਵਧ ਗਈਆਂ ਹਨ । ਟਰੰਪ ਖ਼ਿਲਾਫ਼ ਮਹਾਂਦੋਸ਼ ਚਲਾਉਣ ਦਾ ਮਤਾ ਹਾਊਸ ਆਫ਼ ਰੀਪ੍ਰੇਜੈਂਟੇਟਿਵ (ਹੇਠਲਾ ਸਦਨ) ਵਿੱਚ ਪਾਸ ਹੋ ਗਿਆ ਹੈ। ਇਸ ਮਤੇ ਦੇ ਪਾਸ ਹੋਣ ਦੇ ਨਾਲ ਹੀ ਟਰੰਪ ਦੇ ਨਾਂ ਇੱਕ ਨਵਾਂ ਰਿਕਾਰਡ ਦੀ ਦਰਜ ਹੋ ਗਿਆ ਹੈ। ਟਰੰਪ ਅਮਰੀਕਾ ਦੇ ਅਜਿਹੇ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ‘ਤੇ ਦੂਜੀ ਵਾਰ ਮਹਾਂਦੋਸ਼ ਚਲਾਇਆ ਜਾਵੇਗਾ। ਉਨ੍ਹਾਂ ਖਿਲਾਫ ਦੇਸ਼ ਦੇ ਵਿਰੁੱਧ ਲੋਕਾਂ ਨੂੰ ਭੜਕਾਉਣ ਦਾ ਗੰਭੀਰ ਇਲਜ਼ਾਮ ਹੈ। ਖਾਸ ਗੱਲ ਇਹ ਰਹੀ ਕਿ ਕੁਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਟਰੰਪ ਖ਼ਿਲਾਫ਼ ਮਹਾਂਦੋਸ਼ ਚਲਾਉਣ ਦੇ ਪੱਖ ਵਿਚ ਵੋਟ ਕੀਤੇ ਹਨ।

ਹੇਠਲੇ ਸਦਨ ਵਿੱਚ ਮਹਾਂਦੋਸ਼ ਚਲਾਉਣ ਦਾ ਮਤਾ ਪੂਰਨ ਬਹੁਮਤ ਨਾਲ ਪਾਸ ਹੋਇਆ ਹੈ। ਮਹਾਂਦੋਸ਼ ਚਲਾਉਣ ਦੇ ਪੱਖ ਵਿੱਚ 232 ਵੋਟਾਂ ਜਦੋਂ ਕਿ ਵਿਰੋਧ ਵਿੱਚ 197 ਵੋਟਾਂ ਪਈਆਂ ਹਨ। ਪੱਖ ਵਿਚ ਵੋਟ ਕਰਨ ਵਾਲੇ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਟਰੰਪ ਦੰਗੇ ਭੜਕਾਉਣ ਦੇ ਆਰੋਪੀ ਹਨ। ਟਰੰਪ ਦੀ ਆਪਣੀ ਪਾਰਟੀ ਰਿਪਬਲਿਕਨ ਪਾਰਟੀ ਦੇ ਵੀ 10 ਸੰਸਦ ਮੈਂਬਰਾਂ ਨੇ ਉਹਨਾਂ ਖਿਲਾਫ਼ ਵੋਟ ਕੀਤੀ ਹੈ ।

ਦੱਸ ਦੇਈਏ ਕਿ ਬੀਤੇ ਹਫ਼ਤੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਕੈਪਿਟਲ ਹਿੱਲਸ ਵਿਖੇ ਟਰੰਪ ਸਮਰਥਕਾਂ ਨੇ ਜੰਮ ਕੇ ਭੰਨ ਤੋੜ ਕੀਤੀ ਸੀ। ਟਰੰਪ ਹਮਾਇਤੀਆਂ ਦੇ ਵਿਦ੍ਰੋਹ ਦੇ ਚਲਦਿਆਂ ਹਿੰਸਕ ਝੜਪਾਂ ਹੋਈਆਂ ਸਨ, ਜਿਸ ਵਿੱਚ ਇੱਕ ਪੁਲਿਸ ਅਫਸਰ ਸਮੇਤ ਪੰਜ ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇਸ ਘਟਨਾ ਦੇ ਬਾਅਦ ਤੋਂ ਹੀ ਟਰੰਪ ਨਿਸ਼ਾਨੇ ‘ਤੇ ਸਨ।
ਹਾਊਸ ਸਪੀਕਰ ਨੈਂਸੀ ਪੇਲੋਸੀ ਟਰੰਪ ਖਿਲਾਫ ਕਾਰਵਾਈ ਕਰਨ ਲਈ ਦਮਦਾਰ ਤਰੀਕੇ ਨਾਲ ਪੈਰਵੀ ਕਰਦੇ ਆ ਰਹੇ ਹਨ।

Related News

ਬੀ.ਸੀ ‘ਚ ਪਹਿਲੀ ਕੋਵਿਡ 19 ਵੈਕਸੀਨ ਜਲਦ ਪਹੁੰਚੇਗੀ

Rajneet Kaur

ਕੈਨੇਡੀਅਨਾਂ ਲਈ ਗਾਰੰਟੀਸ਼ੁਦਾ ਬੇਸਿਕ ਆਮਦਨ ਦਾ ਮਾਮਲਾ ਫੈਡਰਲ ਸਰਕਾਰ ਲਈ ਬਣਿਆ ਉੱਘਾ ਨੀਤੀਗਤ ਮਾਮਲਾ

Rajneet Kaur

ਕੈਨੇਡਾ: ਮੇਂਗ ਵਾਂਜ਼ੂ ਬਦਲੇ ਚੀਨ ‘ਚ ਦੋ ਨਜ਼ਰਬੰਦ ਕੈਨੇਡੀਅਨ ਨੂੰ ਛਡਾਉਣ ਲਈ ਨੈਨੋਜ਼ ਵਲੋਂ ਕਰਵਾਇਆ ਗਿਆ ਸਰਵੇਖਣ,ਕੈਨੇਡੀਅਨ ਲੋਕ ਮੇਂਗ ਨੂੰ ਛੱਡੇ ਜਾਣ ਦੇ ਹੱਕ ‘ਚ ਨਹੀਂ

Rajneet Kaur

Leave a Comment

[et_bloom_inline optin_id="optin_3"]