channel punjabi
Canada International News

BC ELECTION BIG BREAKING : NDP ਨੇ ਹਾਸਿਲ ਕੀਤੀ ਫੈਸਲਾਕੁੰਨ ਲੀਡ

ਬ੍ਰਿਟਿਸ਼ ਕਲੰਬੀਆ ਸੂਬਾਈ ਚੋਣਾਂ ਵਿਚ ਹੁਣ ਤਸਵੀਰ ਹੌਲੀ-ਹੌਲੀ ਸਾਫ ਹੋਣੀ ਸ਼ੁਰੂ ਹੋ ਗਈ ਹੈ । ਇਸ ਵਾਰ ਦੀਆਂ ਚੋਣਾਂ ਵਿੱਚ ਐਨ.ਡੀ.ਪੀ. ਫੈਸਲਾਕੁੰਨ ਲੀਡ ਹਾਸਿਲ ਕਰ ਚੁੱਕੀ ਹੈ । ਐਨ.ਡੀ.ਪੀ. ਦੀ ਅਗਵਾਈ ਕਰ ਰਹੇ ਜੌਹਨ ਹੋਰਗਨ ਦੇ ਹੱਕ ਵਿਚ ਲੋਕਾਂ ਨੇ ਆਪਣਾ ਭਰੋਸਾ ਪ੍ਰਗਟ ਕੀਤਾ ਹੈ। ਇਸ ਵਾਰ NDP ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਹੈ। ਹਾਲਾਂਕਿ ਅੰਤਿਮ ਅਧਿਕਾਰਿਕ ਨਤੀਜਿਆਂ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ, ਪਰ ਇੱਕ ਗੱਲ ਸਾਫ ਹੈ ਕਿ ਜੌਹਨ ਹੋਰਗਨ ਦੇ ਕੀਤੇ ਕੰਮਾਂ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਬੀ.ਸੀ.ਸੂਬੇ ਦੀ ਵੱਡੀ ਗਿਣਤੀ ਜਨਤਾ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਜੌਹਨ ਹੋਰਗਨ ਲਈ ਇਹ ਚੋਣਾਂ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਸਨ, ਕਿਉਂਕਿ ਜੌਹਨ ਹੋਰਗਨ ਨੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾ ਕੇ ਇਕ ਤਰ੍ਹਾਂ ਨਾਲ ਜੂਆ ਖੇਡਿਆ ਸੀ। ਸਿਆਸੀ ਮਾਹਰਾਂ ਨੇ ਜੌਹਨ ਹੋਰਗਨ ਦੇ ਇਸ ਫੈਸਲੇ ਨੂੰ ਸਿਆਸੀ ਤੌਰ ‘ਤੇ ਆਤਮਘਾਤੀ ਦੱਸਿਆ ਸੀ, ਪਰ ਨਤੀਜਿਆਂ ਨੇ ਸਭ ਨੂੰ ਝੂਠਾ ਸਾਬਤ ਕਰ ਦਿੱਤਾ ਹੈ।

ਸ਼ੁਰੂਆਤੀ ਰੁਝਾਨਾਂ ਵਿਚ NDP ਨੂੰ ਮਿਲੀ ਵੱਡੀ ਲੀਡ
LEAD AT PRESENT

PARTIES LEAD

NDP : 55
LIBERALS : 29
GREEN : 03

ਬ੍ਰਿਟਿਸ਼ ਕੋਲੰਬੀਆ ਦੀਆਂ 42 ਵੀਂ ਸੂਬਾਈ ਚੋਣਾਂ ਵਿਚ ਪੋਲਿੰਗ ਦਾ ਕੰਮ ਨੇਪਰੇ ਚੜ੍ਹ ਚੁੱਕਾ ਹੈ । ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ‌ । ਸ਼ੁਰੂਆਤੀ ਚੋਣ ਰੁਝਾਨਾਂ ਵਿੱਚ ਐਨਡੀਪੀ ਵੱਡੀ ਲੀਡ ਹਾਸਿਲ ਕਰ ਚੁੱਕੀ ਹੈ । ਲਿਬਰਲ ਪਾਰਟੀ ਰੁਝਾਨਾਂ ਪੱਖੋਂ ਦੂਜੇ ਨੰਬਰ ‘ਤੇ ਹੈ ਜਦ ਕਿ ਗ੍ਰੀਨ ਪਾਰਟੀ ਤੀਜੇ ਨੰਬਰ ‘ਤੇ ਹੈ।

Related News

ਸਰੀ ਵਿਖੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਕੀਤੀ ਜਾਣ ਵਾਲੀ ਰੈਲੀ ਹੋਈ ਮੁਲਤਵੀ

Vivek Sharma

ਸੀਟਨ ਹਾਉਸ ਦੇ ਹੋਮਲੈਸ ਸ਼ੈਲਟਰ ਵਿਚ 43 ਵਿਅਕਤੀਆਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆਂ ਸਿੱਧੂ ਨੇ ਸਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਲਈ ਫੈਡਰਲ ਸਰਕਾਰ ਦੇ ਫੰਡ ਪ੍ਰੋਗਰਾਮ ਦੀ ਕੀਤੀ ਘੋਸ਼ਣਾ

Rajneet Kaur

Leave a Comment