channel punjabi
Canada International News North America

BC ELECTION : ਵੋਟਿੰਗ ਪ੍ਰਕਿਰਿਆ ਜਾਰੀ, ਮੇਲ ਰਾਹੀਂ ਵੋਟਿੰਗ ਨੇ ਬਣਾਇਆ ਨਵਾਂ ਰਿਕਾਰਡ

ਸਰੀ : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਵੋਟਿੰਗ ਪ੍ਰਕਿਰਿਆ ਜਾਰੀ ਹੈ । ਵੋਟਿੰਗ ਦਾ ਸਮਾਂ 12 ਘੰਟਿਆਂ ਦਾ ਰੱਖਿਆ ਗਿਆ ਹੈ । ਬੀ.ਸੀ. ਦੇ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ 8 ਵਜੇ ਤੋਂ ਰਾਤ ਦੇ 8 ਵਜੇ ਤੱਕ ਵੋਟਾਂ ਪੈਣੀਆਂ ਹਨ। ਦੱਸ ਦਈਏ ਕਿ ‘ਅਰਲੀ ਵੋਟਿੰਗ’ ਤਹਿਤ 1 ਮਿਲੀਅਨ ਭਾਵ 10 ਲੱਖ ਲੋਕ ਪਹਿਲਾਂ ਹੀ ਵੋਟਾਂ ਪਾ ਚੁੱਕੇ ਹਨ। ਵੱਡੀ ਗਿਣਤੀ ਚ ਲੋਕ ‘ਮੇਲ ਇਨ ਬੈਲੇਟ’ ਭਾਵ ਡਾਕ ਰਾਹੀਂ ਆਪਣੇ ਵੋਟ ਦਾ ਭੁਗਤਾਨ ਕਰ ਚੁੱਕੇ ਹਨ । ਕੋਰੋਨਾ ਵਾਇਰਸ ਦੇ ਪਰਛਾਵੇਂ ਹੇਠ ਹੀ ਸੂਬੇ ਦੀਆਂ ਚੋਣਾਂ ਹੋ ਰਹੀਆਂ ਹਨ। ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ।

NDP ਦੇ ਲੀਡਰ ਜੌਹਨ ਹੌਰਗਨ ਨੇ ਸਮੇਂ ਤੋਂ ਪਹਿਲਾਂ ਹੀ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਸੀ। ਸਰਵੇਖਣਾਂ ਵਿਚ ਤਾਂ ਇਹ ਹੀ ਲੱਗ ਰਿਹਾ ਹੈ ਕਿ ਜੌਹਨ ਹੌਰਗਨ ਦੁਬਾਰਾ ਜਿੱਤ ਜਾਣਗੇ ਪਰ ਆਖਿਰੀ ਮੌਕੇ ‘ਤੇ ਵੋਟਰ ਕੀ ਫੈਸਲਾ ਕਰਦੇ ਹਨ, ਇਹ ਤਾਂ ਨਤੀਜੇ ਤੋਂ ਬਾਅਦ ਹੀ ਸਾਫ ਹੋਵੇਗਾ।

ਜ਼ਿਕਰਯੋਗ ਹੈ ਕਿ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਲੋਕਾਂ ਨੇ ਡਾਕ ਰਾਹੀਂ ਲੱਖਾਂ ਦੀ ਗਿਣਤੀ ਵਿਚ ਵੋਟਾਂ ਪਾਈਆਂ ਹਨ, ਜਦਕਿ ਪਿਛਲੀ ਚੋਣਾਂ ਸਮੇਂ ਤਾਂ 7 ਹਜ਼ਾਰ ਤੋਂ ਵੀ ਘੱਟ ਲੋਕਾਂ ਨੇ ਡਾਕ ਰਾਹੀਂ ਵੋਟ ਪਾਈ ਸੀ।

NDP ਵਲੋਂ ਜੌਹਨ ਹੌਰਗਨ, ਲਿਬਰਲ ਪਾਰਟੀ ਵਲੋਂ ਐਂਡਰੀਊ ਵਿਲਕਿਨਸਨ ਗ੍ਰੀਨਜ਼ ਪਾਰਟੀ ਵਲੋਂ ਸੋਨੀਆ ਫਰਸਟੇਨਾ ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਮੁੱਖ ਮੰਤਰੀ ਦੇ ਅਹੁਦੇ ਲਈ ਚੋਣ ਲੜ ਰਹੇ ਹਨ।

ਬਹੁਤ ਸਾਰੇ ਪੰਜਾਬੀ ਆਪਣੀ ਪਾਰਟੀ ਦੇ ਨੇਤਾਵਾਂ ਲਈ ਪ੍ਰਚਾਰ ਕਰ ਰਹੇ ਹਨ। ਦੱਸ ਦਈਏ ਕਿ ਪਿਛਲੀ ਵਾਰ ਐੱਨ.ਡੀ.ਪੀ. ਤੇ ਗ੍ਰੀਨ ਪਾਰਟੀ ਨੇ ਮਿਲ ਕੇ ਸਰਕਾਰ ਬਣਾਈ ਸੀ। ਇਸ ਵਾਰ ਦੇ ਨਤੀਜੇ ਹੀ ਦੱਸਣਗੇ ਕਿ ਜਿੱਤ ਦਾ ਸਿਹਰਾ ਕਿਸ ਦੇ ਸਿਰ ਸਜਦਾ ਹੈ।

Related News

ਨੋਵਾ ਸਕੋਸ਼ੀਆ ‘ਚ ਕੋਵਿਡ 19 ਦੇ ਮਾਮਲੇ ਘੱਟ, ਰੈਸਟੋਰੈਂਟ ਅਤੇ ਲਾਇਸੰਸਸ਼ੁਦਾ ਅਦਾਰੇ ਅਗਲੇ ਹਫਤੇ ਡਾਇਨ-ਇਨ ਸੇਵਾਵਾਂ ਲਈ ਮੁੜ ਖੁਲ੍ਹਣਗੇ

Rajneet Kaur

ਡਾਉਨਟਾਉਨ ਹੈਮਿਲਟਨ ‘ਚ ਸੈਟੇਲਾਈਟ ਹੈਲਥ ਫੈਸੀਲਿਟੀ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਕੈਨੇਡਾ: ਸੜਕ ਹਾਦਸੇ ‘ਚ ਦੋ ਪੰਜਾਬੀਆਂ ਦੀ ਹੋਈ ਮੌਤ

team punjabi

Leave a Comment