channel punjabi
Canada International News North America

ਮਾੜੀ ਹਵਾ ਕਾਰਨ ਬੀਮਾਰ ਹੋਣ ਵਾਲੇ ਅਧਿਆਪਕਾਂ ਨੂੰ ਬੀਸੀ ਸਕੂਲਾਂ ਵਲੋਂ ਘਰ ਰਹਿਣ ਦੀ ਤਾਕੀਦ

ਕੋਵਿਡ 19 ਮਹਾਂਮਾਰੀ ਤੇ ਮੈਟਰੋ ਵੈਨਕੂਵਰ ਦੇ ਆਲੇ ਦੁਆਲੇ ਦੀ ਹਵਾ ਦੀ ਮਾੜੀ ਗੁਣਵਤਾ ਦੇ ਵਿਚਕਾਰ ਵਿਦਿਆਰਥੀਆਂ ਤੇ ਸਟਾਫ ਦੀ ਸੁਰਖਿਆ ਨੂੰ ਲੈ ਕੇ ਚਿੰਤਾਵਾ ਵਧੀਆਂ ਹੋਈਆਂ ਹਨ। ਅਧਿਆਪਕਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਜੇ ਉਹ ਥੋੜਾ ਜਿਹਾ ਵੀ ਬੀਮਾਰ ਮਹਿਸੂਸ ਕਰ ਰਹੇ ਹਨ। ਇਹ ਫੁਰਮਾਨ ਉਦੋਂ ਸਾਹਮਣੇ ਆਇਆ ਜਦੋਂ ਕੁਝ ਜਿਲੇ ਕਹਿ ਰਹੇ ਹਨ ਕਿ ਉਹ ਸਾਵਧਾਨੀ ਵਰਤ ਰਹੇ ਹਨ। ਕੁਝ ਬੋਰਡਾਂ ਦਾ ਕਹਿਣਾ ਹੈ ਕਿ ਸਕੂਲਾਂ ਵਿਚ ਖਿੜਕੀਆਂ ਤੇ ਦਰਵਾਜ਼ੇ ਬੰਦ ਕਰ ਦਿਤੇ ਜਾਣੇ ਚਾਹੀਦੇ ਹਨ ਤਾਂ ਜੋ ਗੰਦਲੀ ਹਵਾ ਦੇ ਪ੍ਰਭਾਵ ਨੂੰ ਸੀਮਿਤ ਕੀਤਾ ਜਾ ਸਕੇ। ਜੋ ਜੰਗਲੀ ਅੱਗ ਕਾਰਨ ਖੇਤਰ ਵਲ ਨੂੰ ਵਧ ਰਹੀ ਹੈ।

ਸਰੀ,ਵੈਨਕੂਵਰ ਤੇ ਡੈਲਟਾ ਸਕੂਲ ਜਿਲੇ ਉਨਾਂ ਵਿਚੋਂ ਇੱਕ ਨੇ ਜਿਹੜੇ ਕਹਿ ਰਹੇ ਹਨ ਕਿ ਜੇ ਲੋੜ ਪਈ ਤਾਂ ਉਹ ਦੁਪਹਿਰ ਦੇ ਖਾਣੇ ਦੀ ਛੁਟੀ ਦੌਰਾਨ ਅੰਦਰ ਹੀ ਰਹਿ ਸਕਦੇ ਹਨ। ਉਹ ਅਧਿਆਪਕਾਂ ਨੂੰ ਸਿਕ ਡੇਅ ਲੈਣ ਲਈ ਵੀ ਕਹਿ ਰਹੇ ਹਨ ਜੇ ਹਵਾ ਦੀ ਮਾੜੀ ਕੁਆਲਿਟੀ ਜਾਂ ਧੂੰਏ ਦੇ ਲਛਣ ਹੋਣ, ਕਿਉਕਿ ਇਹ ਕੋਵਿਡ 19 ਦੇ ਲਛਣਾਂ ਨਾਲ ਮੇਲ ਖਾਂਦੇ ਹਨ।

ਬੀਸੀ ਨੇ ਐਤਵਾਰ ਨੂੰ ਫੇਸਬੁਕ ਤੇ ਵੀ ਪੋਸਟ ਕੀਤਾ ਕਿ ਜੇ ਤੁਸੀ ਕੰਮ ਤੇ ਹੋ ਤੇ ਤੁਹਾਡੀ ਸਿਹਤ ਤੇ ਸੁਰਖਿਆ ਦੀ ਕੋਈ ਚਿੰਤਾ ਹੈ ਤਾਂ ਪਹਿਲਾਂ ਆਪਣੇ ਸੁਪਰਵਾਈਜ਼ਰ ਤੇ ਆਪਣੇ ਸਥਾਨਕ ਯੂਨੀਅਨ ਦੇ ਸਿਹਤ ਤੇ ਸੁਰਖਿਆ ਪ੍ਰਤਿਨਿਧੀ ਨੂੰ ਸੂਚਿਤ ਕਰਨਾ ਚਾਹੀਦਾ ਹੈ। ਉਹ ਤੁਹਾਡੀ ਮਦਦ ਕਰਨਗੇ। ਕੁਝ ਸੁਧਾਰਾਂ ਦੇ ਬਾਵਜੂਦ ਲੋਅਰ ਮੇਨਲੈਂਡ ਦੇ ਬਹੁਤ ਸਾਰੇ ਹਿਸਿਆਂ ਵਿਚ ਹਵਾ ਦੀ ਗੁਣਵਤਾ ਬਹੁਤ ਮਾੜੀ ਹੈ। ਹਲਾਤ ਐਨੇ ਭਿਆਨਕ ਹਨ ਕਿ ਵਿਕਟੋਰੀਆ ਟੀਚਰਜ਼ ਐਸੋਸੀਏਸ਼ਨ ਵਿਕਟੋਰੀਆ ਸਕੂਲ ਡਿਸਟਰਿਕਟ ਨੂੰ ਸਕੂਲ ਬੰਦ ਕਰਨ ਦੀ ਮੰਗ ਕਰ ਰਹੀ ਹੈ ਜਦੋਂ ਤੱਕ ਹਵਾ ਦੀ ਗੁਣਵਤਾ ਸੁਰਖਿਅਤ ਪੱਧਰ ਤੇ ਵਾਪਿਸ ਨਹੀਂ ਆ ਜਾਂਦੀ।

Related News

ਅਮਰੀਕਾ ਤੇ ਕੈਨੇਡਾ ‘ਚ ਲੋਕ ਇੱਕ ਨਵੇਂ ਬੈਕਟੀਰੀਆ ਨਾਲ ਸੰਕ੍ਰਮਿਤ, ਕੋਰੋਨਾ ਵਾਇਰਸ ਤੋਂ ਬਾਅਦ ਹੁਣ ਪਿਆਜ਼ ਬਣੇ ਖਤਰਾ

Rajneet Kaur

HAPPY NEW YEAR 2021: ਭਾਰਤ ਵਿਚ ਨਵੇਂ ਸਾਲ 2021 ਦੀ ਹੋਈ ਸ਼ੁਰੂਆਤ

Vivek Sharma

ਕੈਨੇਡਾ-ਅਮਰੀਕਾ ਦੀ‌ ਸਰਹੱਦ ਖੋਲ੍ਹਣ ਬਾਰੇ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ : ਮੰਤਰੀ ਡੋਮਿਨਿਕ ਲੇਬਲੈਂਕ

Vivek Sharma

Leave a Comment