channel punjabi
Canada International News North America

ਬੀ.ਸੀ ‘ਚ ਲੋਕਾਂ ਦੀ ਗਲਤੀ ਕਾਰਨ ਵੱਧ ਰਹੇ ਹਨ ਕੋਵਿਡ-19 ਦੇ ਕੇਸ: ਸਿਹਤ ਅਧਿਕਾਰੀ ਡਾ.ਬੋਨੀ ਹੈਨਰੀ

ਬ੍ਰਿਟਿਸ਼ ਕੋਲੰਬੀਆ : ਦੁਨੀਆ ਭਰ ‘ਚ ਕੋਰੋਨਾ ਸੰਕਰਮਣ ਕਾਰਨ ਸਥਿਤੀ ਚਿੰਤਾਜਨਕ ਹੈ। ਬੀ.ਸੀ ਦੀ ਸਿਹਤ ਅਧਿਕਾਰੀ ਡਾ.ਬੋਨੀ ਹੈਨਰੀ ਨੇ 13 ਨਵੇਂ ਕੋਵਿਡ-19 ਮਾਮਲਿਆਂ ਦੀ ਘੋਸ਼ਣਾ ਕੀਤੀ ਹੈ। ਬੀ.ਸੀ ‘ਚ ਕੁਲ ਕੋਰੋਨਾ ਕੇਸਾਂ ਦੀ ਗਿਣਤੀ 3,128 ਹੋ ਗਈ ਹੈ। ਦੱਸ ਦਈਏ ਸੋਮਵਾਰ ਨੂੰ ਤਿੰਨ ਦਿਨਾਂ ‘ਚ ਕੋਵਿਡ 19 ਦੇ 62 ਕੇਸ ਸਾਹਮਣੇ ਆਏ ਹਨ।

ਉਨ੍ਹਾਂ ਕਿਹਾ ਕਿ ਮਾਮਲਿਆਂ  ‘ਚ ਤਾਜ਼ਾ ਵਾਧਾ ਵਧੇਰੇ ਲੋਕਾਂ ਦੇ ਸਮਾਜਿਕ ਹੋਣ ਕਾਰਨ ਹੋਇਆ ਹੈ । ਜਦੋਂ ਕਿ ਉਨ੍ਹਾਂ ਨੂੰ ਹੱਥ ਧੋਣ ਅਤੇ ਘੱਟ ਗਿਣਤੀ ‘ਚ ਇੱਕਠੇ ਹੋਣ ਵਾਲੀਆਂ ਮੁੱਢਲੀਆਂ ਗਲਾਂ ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਨਾਲ ਹੀ ਕਿਹਾ ਕਿ ਉਹ ਰੈਸਟੋਰੈਂਟ ਦੇ ਮਾਲਕਾਂ ਅਤੇ ਕਰਮਚਾਰੀਆਂ ਨਾਲ ਵੀ ਗੱਲਬਾਤ ਕਰ ਰਹੀ ਹੈ ਜਿਥੇ ਕੁਝ ਲੋਕ 20 ਦੇ ਸਮੂਹਾਂ ‘ਚ ਵਿੱਚ ਪਹੁੰਚ ਰਹੇ ਹਨ। ਜਿਸ ਨਾਲ ਵਾਇਰਸ ਫੈਲਣ ਦਾ ਹੋਰ ਜ਼ਿਆਦਾ ਖਤਰਾ ਹੋਵੇਗਾ।

ਹੈਨਰੀ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਵਧੀਆ ਵਤੀਰੇ ‘ਤੇ ਰਹਿਣ ਦੀ ਲੋੜ ਹੈ। ਇਹ ਤੁਹਾਡੀ ਸੁਰੱਖਿਆ ਲਈ ਹੈ ਅਤੇ ਨਾਲ ਹੀ ਉੱਥੇ ਕੰਮ ਕਰਨ ਵਾਲੇ ਲੋਕਾਂ ਲਈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਬਾਰ ਜਾਂ ਰੈਸਟੋਰੈਂਟ ‘ਚ ਵੱਡੀ ਗਿਣਤੀ ‘ਚ ਜਾਂਦਾ ਹੈ ਤਾਂ ਕੋਈ ਵੀ ਵਿਅਕਤੀ ਜਿਸਨੂੰ ਕੋਰੋਨਾ ਵਾਇਰਸ ਫੈਲਣ ਦੀ ਚਿੰਤਾ ਹੈ ਉਸਨੂੰ ਜਨਤਕ ਸਿਹਤ ਅਧਿਕਾਰੀਆਂ ਨਾਲ ਸਪੰਰਕ ਕਰਨਾ ਚਾਹੀਦਾ ਹੈ।

Related News

ਫੈਡਰਲ ਸਰਕਾਰ ਨੇ ਕੋਵਿਡ 19 ਦੇ ਵਧਦੇ ਮਾਮਲੇ ਦੇਖ ਲੋਕਾਂ ਨੂੰ ਘਰ ‘ਚ ਰਹਿਣ ਦੀ ਕੀਤੀ ਅਪੀਲ : Carla Qualtrough

Rajneet Kaur

ਟੋਰਾਂਟੋ ‘ਚ ਸ਼ੈਲਟਰਾਂ ਅਤੇ ਐਨਕੈਂਪਮੈਂਟਸ ਵਿੱਚ ਹੋਰ 13 ਕੋਵਿਡ 19 ਵੈਰੀਅੰਟ ਮਾਮਲੇ ਆਏ ਸਾਹਮਣੇ

Rajneet Kaur

TDSB ਵਲੋਂ ਕਲਾਸਾਂ ਦੇ ਛੋਟੇ ਆਕਾਰ ਲਈ 38.7 ਮਿਲੀਅਨ ਡਾਲਰ ਦੀ ਮਦਦ ਕਰਨ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

Rajneet Kaur

Leave a Comment