channel punjabi
Canada International News North America

ਬੀ.ਸੀ : ਦੱਖਣੀ ਓਕਾਨਾਗਨ ‘ਚ ਕ੍ਰਿਸਟੀ ਪਹਾੜੀ ਜੰਗਲ ਦੀ ਅੱਗ ਬੁਝਾਉਣ ‘ਚ ਰੁੱਝੇ ਫਾਇਰ ਫਾਈਟਰ ਦੀ ਗੱਡੀ ਹੋਈ ਚੋਰੀ

ਵੈਨਕੁਵਰ:  ਬੀ.ਸੀ ਫਾਇਰ ਫਾਈਟਰ ਨੇ ਦਸਿਆ ਕਿ ਜਦੋਂ ਉਹ ਦੱਖਣੀ ਓਕਾਨਾਗਨ ‘ਚ ਕ੍ਰਿਸਟੀ ਪਹਾੜੀ ਜੰਗਲ ਦੀ ਅੱਗ ਬੁਝਾਉਣ ‘ਚ ਰੁੱਝੇ ਹੋਏ ਸਨ ਤਾਂ ਉਸ ਸਮੇਂ ਕਿਸੇ ਨੇ ਉਨ੍ਹਾਂ ਦੀ ਗੱਡੀ ਹੀ ਚੋਰੀ ਕਰ ਲਈ , ਜਿਸਤੋਂ ਬਾਅਦ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਸ਼ਨੀਵਾਰ ਨੂੰ ਇਕ ਸੋਸ਼ਲ ਮੀਡੀਆ ਪੋਸਟ ‘ਚ ਕੋਲਾ ਕੋਨੋਰ ਕੈਲਾਘਨ ਨੇ ਦੱਸਿਆ ਕਿ ਉਹ ਬੀ.ਸੀ ‘ਚ ਲੱਗੀ ਜੰਗਲੀ ਅੱਗ ‘ਤੇ ਕਾਬੂ ਪਾਉਣ ਗਏ ਸਨ ਤੇ ਉਸ ਨੇ ਆਪਣੀ ਗੱਡੀ 2003 ਨੇਵੀ ਬਲੂ ਟੋਇਟਾ ਪਿਕਅਪ ਨੂੰ ਮੈਰਿਟ ਸ਼ਹਿਰ ‘ਚ ਪਾਰਕ ਕੀਤਾ ਸੀ, ਜਿਥੇ ਹੋਰਾਂ ਫਾਇਰ ਫਾਇਟਰਜ਼ ਨੇ ਆਪਣੇ ਵਾਹਨ ਖੜ੍ਹੇ ਕੀਤੇ ਸਨ। ਉਨ੍ਹਾਂ ਦਸਿਆ ਉਨ੍ਹਾਂ ਦੀ ਗੱਡੀ ਬੀ.ਸੀ ਲਾਇਸੈਂਸ ਪਲੇਟ JY 3181 ਹੈ।

ਸਕਿਓਰਟੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਿਆ ਕਿ 21 ਅਗਸਤ ਸਵੇਰੇ 2.45 ਵਜੇ ਇਥੋਂ ਗੱਡੀ ਲਿਜਾਈ ਗਈ ਹੈ। ਗੱਡੀ ‘ਚ ਪਏ ਆਈ ਫੋਨ ਦੇ ਟਰੈਕਿੰਗ ਸਿਸਟਮ ਤੋਂ ਪਤਾ ਲਗਿਆ ਕਿ ਇਹ 3.45 ਵਜੇ ਬੀ.ਸੀ ਦੇ ਮਿਸ਼ਨ ‘ਚ ਸੀ।

ਕੈਲਾਘਨ ਨੇ ਦੱਸਿਆ ਕਿ ਗੱਡੀ ‘ਚ ਹੀ ਰਹਿੰਦਾ ਸੀ, ਉਸਦਾ ਸਾਰਾ ਸਮਾਨ ਗੱਡੀ ‘ਚ ਹੀ ਪਿਆ ਸੀ। ਲੈਪਟਾਪ,ਆਈਪੈਡ ਅਤੇ ਸਕੂਲ ਬੈਗ ਵੀ ਸੀ ।ਦਸ ਦਈਏ ਕੈਲਾਘਨ ਮਕੈਨੀਕਲ ਇੰਜਨੀਅਰਿੰਗ ਦਾ ਵਿਦਿਆਰਥੀ ਹੈ ਅਤੇ ਆਖਰੀ ਸਾਲ ਦੀ ਪੜਾਈ ਕਰ ਰਿਹਾ ਹੈ।

Related News

ਬਰੈਂਪਟਨ ‘ਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 13 ਲੋਕਾਂ ਨੂੰ ਸੰਮਨ ਜਾਰੀ, 1 ਲੱਖ ਡਾਲਰ ਦਾ ਜੁਰਮਾਨਾ

Rajneet Kaur

ਸਕਾਰਬੌਰੋ ਦੇ ਇੰਡਸਟਰੀਅਲ ਏਰੀਆ ‘ਚ ਲੱਗੀ ਜ਼ਬਰਦਸਤ ਅੱਗ

Rajneet Kaur

ਓਕ ਕਰੀਕ ਗੁਰਦੁਆਰਾ ਸਾਹਿਬ ਵਿੱਚ ਗੋਲੀਬਾਰੀ ਦੀ ਅੱਠਵੀਂ ਬਰਸੀ, ਜੋ ਬਿਡੇਨ ਅਤੇ ਅਤੇ ਹੋਰ ਕਈ ਸੰਸਦ ਮੈਂਬਰਾਂ ਨੇ ਦਿੱਤੀ ਸ਼ਰਧਾਂਜਲੀ

Vivek Sharma

Leave a Comment