channel punjabi
Canada International News North America

B.C.ELECTIONS 2020: ਜੌਹਨ ਹੋਰਗਨ ਦੀ ਧਮਾਕੇਦਾਰ ਜਿੱਤ, ਐਨਡੀਪੀ ਨੇ ਇਕਲਿਆਂ ਹੀ ਹਾਸਿਲ ਕੀਤਾ ਬਹੁਮਤ

ਬ੍ਰਿਟਿਸ਼ ਕਲੰਬੀਆ ਸੂਬਾਈ ਚੋਣਾਂ ਵਿਚ ਹੁਣ ਤਸਵੀਰ ਸਾਫ ਹੋ ਚੁੱਕੀ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਐਨ.ਡੀ.ਪੀ. ਫੈਸਲਾਕੁੰਨ ਲੀਡ ਹਾਸਿਲ ਕਰ ਚੁੱਕੀ ਹੈ । ਐਨ.ਡੀ.ਪੀ. ਦੀ ਅਗਵਾਈ ਕਰ ਰਹੇ ਜੌਹਨ ਹੋਰਗਨ ਦੇ ਹੱਕ ਵਿਚ ਲੋਕਾਂ ਨੇ ਆਪਣਾ ਭਰੋਸਾ ਪ੍ਰਗਟ ਕੀਤਾ ਹੈ। ਇਸ ਵਾਰ NDP ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਹੈ। ਹਾਲਾਂਕਿ ਅੰਤਿਮ ਅਧਿਕਾਰਿਕ ਨਤੀਜਿਆਂ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ, ਪਰ ਇੱਕ ਗੱਲ ਸਾਫ ਹੈ ਕਿ ਜੌਹਨ ਹੋਰਗਨ ਦੇ ਕੀਤੇ ਕੰਮਾਂ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਬੀ.ਸੀ.ਸੂਬੇ ਦੀ ਵੱਡੀ ਗਿਣਤੀ ਜਨਤਾ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਜੌਹਨ ਹੋਰਗਨ ਲਈ ਇਹ ਚੋਣਾਂ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਸਨ, ਕਿਉਂਕਿ ਜੌਹਨ ਹੋਰਗਨ ਨੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾ ਕੇ ਇਕ ਤਰ੍ਹਾਂ ਨਾਲ ਜੂਆ ਖੇਡਿਆ ਸੀ। ਸਿਆਸੀ ਮਾਹਰਾਂ ਨੇ ਜੌਹਨ ਹੋਰਗਨ ਦੇ ਇਸ ਫੈਸਲੇ ਨੂੰ ਸਿਆਸੀ ਤੌਰ ‘ਤੇ ਆਤਮਘਾਤੀ ਦੱਸਿਆ ਸੀ, ਪਰ ਨਤੀਜਿਆਂ ਨੇ ਸਭ ਨੂੰ ਝੂਠਾ ਸਾਬਤ ਕਰ ਦਿੱਤਾ ਹੈ।

ਖਾਸ ਗੱਲ ਇਹ ਰਹੀ ਕਿ ਇਸ ਵਾਰ ਵੀ ਵੋਟਰਾਂ ਨੇ ਆਪਣਾ ਭਰੋਸਾ ਮੁੱਖ ਤੌਰ ਤੇ ਐਨਡੀਪੀ,ਲਿਬਰਲਸ ਅਤੇ ਗ੍ਰੀਨ ਪਾਰਟੀ ‘ਚ ਹੀ ਜਤਾਇਆ ਹੈ।ਛੋਟੀਆਂ ਪਾਰਟੀਆਂ ਨੂੰ ਇਸ ਵਾਰ ਵੀ ਲੋਕਾਂ ਦੀ ਅਣਦੇਖੀ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਉਨ੍ਹਾਂ ਵਲੋਂ ਬਹੁਤ ਵਾਅਦੇ ਕੀਤੇ ਗਏ ਸਨ । ਜਿੰਨ੍ਹਾਂ ਨੂੰ ਲੋਕਾਂ ਨੇ ਨਕਾਰ ਦਿਤਾ ਹੈ।ਜੌਹਨ ਹੋਰਗਨ ਦੀ ਸਿਆਸੀ ਦੁਰਦਰਸ਼ਿਤਾ ਨੇ ਸਿਆਸੀ ਮਾਹਿਰਾਂ ਨੂੰ ਜਿੰਨ੍ਹਾਂ ਹੈਰਾਨ ਕੀਤਾ ਹੈ ਸ਼ਾਇਦ ਹੀ ਹੋਰ ਕਿਸੇ ਸਿਆਸੀ ਆਗੂ ਨੇ ਕੀਤਾ ਹੋਵੇ।ਇਸ ਸਮੇਂ ਐਨਡੀਪੀ ਬਿੰਨ੍ਹਾਂ ਕਿਸੇ ਪਾਰਟੀ ਦੇ ਸਹਿਯੋਗ ਤੋਂ ਸੱਤਾ ਹਾਸਿਲ ਕਰ ਚੁੱਕੀ ਹੈ।ਜਿਹੜਾ ਅਗਲੇ ਪੰਜ ਸਾਲਾਂ ਤੱਕ ਸੂਬੇ ਦੇ ਵਿਕਾਸ ‘ਚ ਸਹਾਈ ਸਿਧ ਹੋਵੇਗਾ।

Related News

ਓਰੇਕਲ-ਗੂਗਲ ਕਾਪੀਰਾਈਟ ਵਿਵਾਦ : ਅਮਰੀਕਾ ਦੀ ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

Vivek Sharma

ਓਨਟਾਰੀਓ ਵਿੱਚ 4000 ਤੋਂ ਘੱਟ ਕੋਵਿਡ -19 ਕੇਸਾਂ ਦੀ ਰਿਪੋਰਟ,ICU ‘ਚ ਮਰੀਜ਼ਾਂ ਦਾ ਦਾਖਲਾ 900 ਦੇ ਨੇੜੇ

Rajneet Kaur

BIG NEWS : ਵਾਸ਼ਿੰਗਟਨ ਵਿੱਚ ‘ਹੈਰਾਨ ਕਰਨ ਵਾਲੇ’ ਦੰਗੇ ਟਰੰਪ ਵਲੋਂ ਭੜਕਾਏ ਗਏ ਸਨ : ਜਸਟਿਨ ਟਰੂਡੋ

Vivek Sharma

Leave a Comment