channel punjabi
Canada International News North America

B.C: ਕੁਦਰਤੀ ਗੈਸ ਦੇ ਬਿੱਲਾਂ ‘ਚ ਪਹਿਲੀ ਜਨਵਰੀ ਤੋਂ ਹੋਵੇਗਾ ਵਾਧਾ

ਬੀ.ਸੀ. ‘ਚ ਕੁਦਰਤੀ ਗੈਸ ਗ੍ਰਾਹਕ ਨਵੇਂ ਸਾਲ ਵਿਚ ਵਧੇਰੇ ਅਦਾਇਗੀ ਕਰਨਗੇ।

ਫੋਰਟਿਸਬੀਸੀ ਦਾ ਕਹਿਣਾ ਹੈ ਕਿ ਵਧ ਰਹੀ ਸਟੋਰੇਜ, ਟ੍ਰਾਂਸਪੋਰਟ ਅਤੇ ਸਪੁਰਦਗੀ ਦੇ ਖਰਚਿਆਂ ਕਾਰਨ ਉਰਜਾ ਬਿੱਲਾਂ ਵਿਚ ਪਹਿਲੀ ਜਨਵਰੀ ਤੋਂ ਵਾਧਾ ਦੇਖਣ ਨੂੰ ਮਿਲੇਗਾ। ਔਸਤਨ ਕੁਦਰਤੀ ਗੈਸ ਪ੍ਰਤੀ ਮਹੀਨਾ 7.5 ਗੀਗਾਜੂਲ ਦੀ ਵਰਤੋਂ ਦੇ ਅਧਾਰ ਤੇ, ਲੋਅਰ ਮੇਨਲੈਂਡ, ਫਰੇਜ਼ਰ ਵੈਲੀ, ਇੰਟੀਰਿਅਰ, ਵਿਸਲਰ, ਵੈਨਕੂਵਰ ਆਈਲੈਂਡ ਅਤੇ ਕੁਟੀਨੇਜ਼ ਦੇ ਗ੍ਰਾਹਕ ਆਪਣੀ ਮਾਸਿਕ ਦਰ ਵਿਚ ਅੱਠ ਪ੍ਰਤੀਸ਼ਤ ਜਾਂ ਲਗਭਗ 6 ਡਾਲਰ ਦੇ ਵਾਧੇ ਨੂੰ ਵੇਖਣਗੇ। ਫੋਰਟ ਨੈਲਸਨ ਵਿਚ ਰਿਹਾਇਸ਼ੀ ਗਾਹਕ ਆਪਣੇ ਮਾਸਿਕ ਬਿੱਲਾਂ ਵਿਚ ਤਕਰੀਬਨ ਪੰਜ ਪ੍ਰਤੀਸ਼ਤ ਜਾਂ 4 ਡਾਲਰ ਦਾ ਵਾਧਾ ਵੇਖਣਗੇ।

ਦਸ ਦਈਏ ਕੰਪਨੀ ਨੇ ਅਗਸਤ ਵਿਚਇਸੇ ਤਰ੍ਹਾਂ ਰੇਟ ਵਧਾਏ ਸਨ।

Related News

ਓਨਟਾਰੀਓ ਦੇ ਇੱਕ ਪ੍ਰਾਈਵੇਟ ਸਟੂਡੈਂਟ ਰੈਜ਼ੀਡੈਂਸ ਵਿੱਚ ਕੋਵਿਡ-19 ਆਊਟਬ੍ਰੇਕ ਤੋਂ ਬਾਅਦ ਇੱਕ 30 ਸਾਲਾ ਵਿਅਕਤੀ ਦੀ ਮੌਤ

Rajneet Kaur

ਕੈਨੇਡਾ ਦੇ Nova Scotia ਸੂਬੇ ਨੇ ਦੋ ਹਫ਼ਤਿਆਂ ਲਈ ਬੰਦ ਦਾ ਕੀਤਾ ਐਲਾਨ, ਪੀ.ਐਮ. ਟਰੂਡੋ ਨੇ ਕਿਹਾ ਦੇਸ਼ ਭਰ ਵਿੱਚ ਕੋਰੋਨਾ ਦੀ ਸਥਿਤੀ ਗੰਭੀਰ

Vivek Sharma

ਕਲਟਸ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

Vivek Sharma

Leave a Comment