channel punjabi
Canada International News North America

ਕੋਰੋਨਾ ਵਾਇਰਸ ਤੋਂ ਰਾਹਤ ਪਾਉਣ ਦੀ ਉਮੀਦ ਅਗਲੇ ਸਾਲ ਤੱਕ ਕਰਨੀ ਹੋਵੇਗੀ: ਡਾ. ਐਂਥਨੀ ਫੌਸੀ

ਵਾਸ਼ਿੰਗਟਨ: ਅਮਰੀਕਾ ਦੇ ਛੂਤ ਬਿਮਾਰੀ ਦੇ ਮਾਹਿਰ ਡਾ. ਐਂਥਨੀ ਫੌਸੀ ( Dr. Anthony Fauci ) ਨੇ ਵੀਰਵਾਰ ਨੂੰ ਕਿਹਾ ਕਿ ਅਗਲੇ ਸਾਲ ਕਿਸੇ ਸਮੇਂ ਕਾਫੀ ਕੋਰੋਨਾ ਵਾਇਰਸ ਟੀਕੇ ਦੇ ਉਤਪਾਦਨ ਨਾਲ ਜ਼ਿੰਦਗੀ ਆਮ ਹੋ ਸਕਦੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਰਾਹਤ ਅਗਲੇ ਸਾਲ ਤਕ ਮਿਲੇਗੀ ਜਾ ਕਹਿ ਲਵੋ ਸਥਿਤੀ ਆਮ ਹੋਣ ਦੀ ਉਮੀਦ ਅਗਲੇ ਸਾਲ ਤੱਕ ਕਰਨੀ ਚਾਹੀਦੀ ਹੈ।

ਫੌਸੀ ਨੇ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੂੰ ਕਿਹਾ ਕਿ ਸੰਭਾਵਿਤ ਟੀਕਿਆਂ ਦੇ ਪਿੱਛੇ ਦੀਆਂ ਕੰਪਨੀਆਂ ਨੇ ਉਨ੍ਹਾਂ ਨੁੰ ਦੱਸਿਆ ਸੀ ਕਿ , ਸਾਲ ਦੇ ਸ਼ੂਰੂ ‘ਚ ਲੱਖਾਂ ਦੀਆਂ ਡੋਜ਼ਿਜ਼ ਹੋਣਗੀਆਂ, ਅਤੇ 2021 ਵਿਚ ਤਕਰੀਬਨ ਸੈਂਕੜੇ ਮਿਲੀਅਨ ਤੱਕ, ਅਤੇ ਕੁਝ ਕੰਪਨੀਆਂ ਦਾ ਕਹਿਣਾ ਹੈ ਕਿ ਥੋੜ੍ਹੇ ਸਮੇਂ ਬਾਅਦ ਵੀ, ਤੁਹਾਨੂੰ ਇਕ ਅਰਬ ਖੁਰਾਕ ਮਿਲ ਸਕਦੀ ਹੈ। ”

ਫੌਸੀ ਨੇ ਵੀਰਵਾਰ ਨੂੰ ਇਸ ਗੱਲ੍ਹ ‘ਤੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ “ਬਹੁਤ ਚੰਗੇ ਸੰਬੰਧ” ਹਨ, ਕੋਰੋਨਾਵਾਇਰਸ ਪ੍ਰਤੀਕਰਮ ਦੇ ਅਨੇਕਾਂ ਤੱਤਾਂ ‘ਤੇ ਉਨ੍ਹਾਂ ਦੇ ਵਿਰੋਧੀ ਰੁਖ ਦੇ ਬਾਵਜੂਦ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡਾ.ਫੌਸੀ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨ ਦੇ ਚੁੱਕੇ ਹਨ ਜਿਹੜੇ ਟਰੰਪ ਨੇ ਨਾਪਸੰਦ ਕੀਤੇ ਹਨ। ਫੌਸੀ ਨੇ ਕਿਹਾ ਸੀ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਲਾਜ਼ਮੀ ਹੋਣਾ ਜ਼ਰੂਰੀ ਹੈ।ਜਿਸਨੂੰ ਪਹਿਲਾਂ ਤਾਂ ਟਰੰਪ ਪ੍ਰਸ਼ਾਸਨ ਨਕਾਰਦਾ ਨਜ਼ਰ ਆਇਆ, ਪਰ ਹੁਣ ਟਰੰਪ ਨੇ ਵੀ ਮੰਨਿਆ ਹੈ ਕਿ ਕੋਵਿਡ 19 ਤੋਂ ਬਚਣ ਲਈ ਮਾਸਕ ਜ਼ਰੂਰੀ ਹਨ।

ਦੱਸ ਦਈਏ ਅਮਰੀਕਾ ‘ਚ ਹੁਣ ਤੱਕ ਕੋਰੋਨਾ ਦੇ 4,278,067 ਮਾਮਲੇ ਸਹਾਮਣੇ ਆ ਚੁੱਕੇ ਹਨ, ਜਿੰਨ੍ਹਾਂ ‘ਚੋਂ 148,967 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,036,752 ਲੋਕ ਠੀਕ ਹੋ ਗਏ ਹਨ।

Related News

ਤਾਲਾਬੰਦੀ ਦਾ ਐਲਾਨ :ਫਰਾਂਸ ਵਿੱਚ ਸੜਕਾਂ ‘ਤੇ ਲੱਗਾ ਸੈਂਕੜੇ ਕਿਲੋਮੀਟਰ ਲੰਮਾ ਜਾਮ

Vivek Sharma

ਬਰੈਂਪਟਨ ਦੇ ਵਿਅਕਤੀ ‘ਤੇ CRA ਘੁਟਾਲੇ ਸਮੇਤ, ਫੋਨ ਘੁਟਾਲਿਆਂ ਦੇ ਮਾਮਲੇ ‘ਚ ਦੋਸ਼ ਕੀਤੇ ਗਏ ਆਇਦ

Rajneet Kaur

19 ਸਾਲਾ ਕੁੜੀ ‘ਤੇ ਜਾਨਲੇਵਾ ਹਮਲਾ, ਪੁਲਿਸ ਨੇ ਪੀੜਤ ਨੂੰ ਗੰਭੀਰ ਹਾਲਤ ‘ਚ ਹਸਪਤਾਲ ਕਰਵਾਇਆ ਭਰਤੀ

Vivek Sharma

Leave a Comment