Channel Punjabi
Canada International News North America

ਪੀਲ: ਸਪੈਸ਼ਲ ਵਿਕਟਿਮ ਯੂਨਿਟ ਨੇ 52 ਸਾਲਾਂ ਵਿਅਕਤੀ ਨੂੰ ਜਿਨਸੀ ਸੋਸ਼ਣ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

ਪੀਲ: ਸਪੈਸ਼ਲ ਵਿਕਟਿਮ ਯੂਨਿਟ  ਨੇ ਬਰੈਂਪਟਨ ਦੇ ਸ਼ਹਿਰ ‘ਚੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸਤੇ ਜਿਨਸੀ ਸੋਸ਼ਣ ਵਰਗੇ ਸੰਗੀਨ ਦੋਸ਼ ਲਗਾਏ ਗਏ ਹਨ।

24 ਜੂਨ ਅਤੇ 5 ਜੁਲਾਈ 2020 ਦੇ ਵਿਚਕਾਰ, ਬਰੈਂਪਟਨ ਦੇ ਸ਼ਹਿਰ ‘ਚ ਸੈਂਡਲਵੁੱਡ ਪਾਰਕਵੇਅ ਈਸਟ ਅਤੇ ਕੈਨੇਡੀ ਰੋਡ ਨਾਰਥ (Kennedy Road North)    ਦੇ ਖੇਤਰ ‘ਚ ਸਥਿਤ ਇੱਕ ਸੁਵਿਧਾ ਸਟੋਰ ‘ਚ ਜਾਂਦੇ ਹੋਏ ਦੋ ਨੌਜਵਾਨ ਔਰਤਾਂ ਦਾ ਜਿਨਸੀ ਸੋਸ਼ਣ ਕੀਤਾ ਗਿਆ। ਇਸ ਮਿਆਦ ਦੇ ਦੌਰਾਨ, ਤਿੰਨ ਵੱਖ-ਵੱਖ ਮੌਕਿਆਂ ‘ਤੇ ਦੋਸ਼ੀ ਵਲੋਂ ਔਰਤਾਂ ਨੂੰ ਗੱਲਾਂ ਬਾਤਾਂ ‘ਚ ਵਰਗਲਾ ਕੇ ਉਨ੍ਹਾਂ ਦਾ ਜਿਨਸੀ ਸੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ।

ਸੋਮਵਾਰ 6 ਜੁਲਾਈ 2020 ਨੂੰ ਇਨ੍ਹਾਂ ਸੰਗੀਨ ਦੋਸ਼ਾ ਦੇ ਦੋਸ਼ੀ 52 ਸਾਲਾਂ ਸੁਰੇਸ਼ ਕੁਮਾਰ ਰਤਨਾਨੀ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਤੇ ਚਾਰ ਹੋਰ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਗਏ ਹਨ। ਸੁਰੇਸ਼ ਕੁਮਾਰ ਰਤਨਾਨੀ ਨੂੰ 14 ਸੰਤਬਰ 2020 ਨੂੰ ਬਰੈਂਪਟਨ ‘ਚ ਓਂਟਾਰੀਓ ਕੋਰਟ ਆਫ਼ ਜਸਟਿਸ ‘ਚ ਪੇਸ਼ ਕੀਤਾ ਜਾਵੇਗਾ।

ਜਾਂਚਕਰਤਾਵਾਂ ਨੇ ਉਸ ਵਿਅਕਤੀ ਦੀ ਫੋਟੋ ਜਾਰੀ ਕਰਦਿਆਂ ਉਸਦੀ ਪਹਿਚਾਣ ਦੱਸੀ ਹੈ ਕਿ ਉਸਦਾ ਨਾਮ ਸੁਰੇਸ਼ ਕੁਮਾਰ ਰਤਨਾਨੀ ਹੈ ਜੋ ਕਿ ਦੱਖਣੀ ਏਸ਼ੀਆਈ ਦਾ ਹੈ। ਜਿਸਦਾ ਕੱਦ 5’9 ਹੈ ਅਤੇ ਛੋਟੇ ਕਾਲੇ ਵਾਲ ਹਨ ਅਤੇ ਸਫੇਦ ਕਪੜੇ ਪਾਏ ਹੋਏ ਹਨ।ਸੁਰੇਸ਼ ਕੁਮਾਰ ਰਤਨਾਨੀ ਸਟੋਰ ‘ਤੇ ਕਈ ਸਾਲਾਂ ਤੋਂ ਕੰਮ ਕਰਦਾ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਸਬੰਧੀ ਹੋਰ ਜਾਣਕਾਰੀ ਹੈ ਤਾਂ ਉਹ ਸਪੈਸ਼ਲ ਜਾਂਚਕਰਤਾਵਾਂ ਨੂੰ 905-453-2121 ext. 3460 ਨੰਬਰ ‘ਤੇ ਕਾਲ ਕਰਕੇ ਦਸ ਸਕਦੇ ਹਨ ।

ਇਸ ਤੋਂ ਇਲਾਵਾ ਪੀਲ ਕ੍ਰਾਈਮ ਸਟੋਪਟਰਸ (Peel Crime Stoppers) ਨੂੰ 1-800-222-TIPS (8477) ਤੇ ਕਾਲ ਕਰ ਸਕਦੇ ਹਨ ਜਾਂ ਫਿਰ ਵੈਬਸਾਈਟ www.peelcrimestoppers.ca’ ‘ਤੇ ਜਾ ਕੇ ਜਾਣਕਾਰੀ ਗੁਮਨਾਮ ਤੌਰ ਤੇ ਛੱਡੀ ਜਾ ਸਕਦੀ ਹੈ । ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸੁਰੇਸ਼ ਕੁਮਾਰ ਰਤਨਾਨੀ ਇਸ ਜਾਂਚ ਜਾਂ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਨਾਲ ਵੀ ਸਬੰਧਿਤ ਹੈ।

Related News

PM ਮੋਦੀ ਦੇ ਭਾਸ਼ਣ ਤੋਂ ਬਾਅਦ ਬੋਲੇ ਰਾਕੇਸ਼ ਟਿਕੈਤ,ਮੋਦੀ ਵਲੋਂ ਕਿਸਾਨਾਂ ਨੂੰ ਧਰਨਾ ਖ਼ਤਮ ਕਰਨ ਦੀ ਅਪੀਲ

Rajneet Kaur

ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨੇ ਲਈ 38 ਲੋਕਾਂ ਦੀ ਜਾਨ , ਕਈ ਹਸਪਤਾਲਾਂ ‘ਚ ਭਰਤੀ

Vivek Sharma

ਪੰਜਾਬ ‘ਚ ਅਚਾਨਕ ਵਧੇ ਕੋਰੋਨਾ ਪਾਜ਼ਿਟਿਵ ਮਾਮਲੇ, ਹੁਣ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਵੀ ਲਾਗੂ ਕੀਤਾ ਗਿਆ NIGHT CURFEW

Vivek Sharma

Leave a Comment

[et_bloom_inline optin_id="optin_3"]