channel punjabi
Canada International News North America

ਚੀਨ ਵਲੋਂ ਕੋਰੋਨਾ ਤੋਂ ਬਾਅਦ ਇਕ ਹੋਰ ਵਾਇਰਸ ਦੀ ਚਿਤਾਵਨੀ, 7 ਲੋਕਾਂ ਦੀ ਮੌਤ, 60 ਬਿਮਾਰ, ਇਨਸਾਨਾਂ ‘ਚ ਫ਼ੈਲਣ ਦੀ ਜਤਾਈ ਸ਼ੰਕਾ

ਬੀਜਿੰਗ : ਚੀਨ ‘ਚ ਇਕ ਨਵੀਂ ਇਨਫੈਕਟਡ ਬਿਮਾਰੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।  ਚੀਨ ਵਿਚ ਟਿਕ-ਬਾਰਨ ਵਾਇਰਸ (tick-borne virus ) ਕਾਰਨ ਸ਼ੁਰੂ  ਹੋਈ ਇਕ ਨਵੀਂ ਛੂਤ ਵਾਲੀ ਬਿਮਾਰੀ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਇਸ ਨਾਲ 60 ਹੋਰ ਲੋਕ ਸੰਕਰਮਿਤ ਹੋਏ ਹਨ । ਸਰਕਾਰੀ ਅਧਿਕਾਰਤ ਮੀਡੀਆ ਨੇ ਬੁੱਧਵਾਰ ਨੂੰ ਦੱਸਿਆ ਕਿ ਮਨੁੱਖੀ ਤੋਂ ਮਨੁੱਖੀ ਪ੍ਰਸਾਰਣ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਗਈ ਹੈ। ਪੂਰਬੀ ਚੀਨ ਦੇ ਜਿਆਂਗਸੂ (Jiangsu) ਪ੍ਰਾਂਤ ‘ਚ ਪਿਛਲੇ ਛੇ ਮਹੀਮੇ ਦੌਰਾਨ ਐੱਸਐੱਫਟੀਐੱਸ ਵਾਇਰਸ (SFTS Virus ) ਨਾਲ 37 ਤੋਂ ਵੱਧ ਲੋਕ ਇਨਫੈਕਟਡ ਹੋਏ ਹਨ। ਪੂਰਬੀ ਚੀਨ ਦੇ ਅਨਹੁਏ (Anhui) ਪ੍ਰਾਂਤ ‘ਚ ਵੀ 23 ਲੋਕਾਂ ਦੇ ਇਨਫੈਟਡ ਹੋਣ ਦੀ ਗੱਲ ਸਾਹਮਣੇ ਆਈ ਹੈ।

ਐੱਸਐੱਫਟੀਐੱਸ ਵਾਇਰਸ ਤੋਂ ਇਨਫੈਕਟਡ ਜਿਆਂਗਸੂ ਦੀ ਰਾਜਧਾਨੀ ਨਾਨਜਿਆਂਗ ਦੀ ਇਕ ਮਹਿਲਾ ਨੂੰ ਸ਼ੁਰੂ ‘ਚ ਖੰਘ ਤੇ ਬੁਖ਼ਾਰ ਦੇ ਲੱਛਣ ਦਿਖਾਈ ਦਿੱਤੇ ਸਨ। ਇਕ ਮਹੀਨੇ ਦੇ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਰਿਪੋਰਟ ਅਨੁਸਾਰ ਇਸ ਵਾਇਰਸ ਨਾਲ ਅਨਹੁਈ (Anhui)  ਤੇ ਝੇਜਿਆਂਗ (Zhejiang )ਸੂਬੇ ‘ਚ ਘੱਟ ਤੋਂ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਐੱਸਐੱਫਟੀਐੱਸ ਵਾਇਰਸ ਨਵਾਂ ਨਹੀਂ ਹੈ। ਚੀਨ ‘ਚ ਪਹਿਲੀ ਵਾਰ ਸਾਲ 2011 ‘ਚ ਇਸ ਦਾ ਪਤਾ ਲੱਗਿਆ ਸੀ। ਬਾਇਰੋਲੋਜਿਸਟ ਦਾ ਮੰਨਣਾ ਹੈ ਕਿ ਇਹ ਇਨਫੈਕਸ਼ਨ ਪਸ਼ੂਆਂ ਦੇ ਸਰੀਰ ‘ਤੇ ਚਿਪਕਣ ਵਾਲੇ ਕੀੜੇ (ਟਿਕ) ਤੋਂ ਮਨੁੱਖ ‘ਚ ਫ਼ੈਲ ਸਕਦੀ ਹੈ। ਇਸ ਤੋਂ ਬਾਅਦ ਇਨਸਾਨਾਂ ‘ਚ ਇਸ ਇਨਫੈਕਸ਼ਨ ਦਾ ਪ੍ਰਸਾਰ ਹੋ ਸਕਦਾ ਹੈ।

ਡਾਕਟਰਾਂ ਨੇ ਚੇਤਾਵਨੀ ਦਿੱਤੀ ਕਿ ਟਿਕ ਦਾ ਬਾਈਟ ਕਰਨਾ ਇਕ ਵੱਡਾ ਪ੍ਰਸਾਰਣ ਮਾਰਗ ਹੈ, ਜਿੰਨਾ ਚਿਰ ਲੋਕ ਸੁਚੇਤ ਰਹਿਣਗੇ, ਅਜਿਹੇ ਵਿਸ਼ਾਣੂ ਦੇ ਛੂਤ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

Related News

ਸਰੀ : ਸ਼ਹਿਰ ਵਿਚ ਓਵਰਡੋਜ਼ ਕਾਰਨ 12 ਘੰਟਿਆਂ ਦੇ ਅੰਦਰ ਤਿੰਨ ਲੋਕਾਂ ਦੀ ਮੌਤ

Rajneet Kaur

ਲੰਡਨ ‘ਚ ਸੜਕ ‘ਤੇ 19 ਟਨ ਗਾਜਰਾਂ ਸੁਟੀਆਂ ਦੇਖ ਸਾਰੇ ਹੋਏ ਹੈਰਾਨ

Rajneet Kaur

ਓਟਾਵਾ ਦੇ ਚਾਈਨਾਟਾਉਨ ਨੇਬਰਹੁੱਡ ‘ਚ ਇਕ ਵਿਅਕਤੀ ਤੇ ਚਾਕੂ ਨਾਲ ਹਮਲਾ, ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Rajneet Kaur

Leave a Comment