channel punjabi
Canada International News North America

AIR CANADA ਨੇ ਸਰਕਾਰ ਨੂੰ ਪਾਬੰਦੀਆਂ ਘਟਾਉਣ ਦੀ ਕੀਤੀ ਅਪੀਲ

AIR CANADA ਨੇ ਸਰਕਾਰ ਨੂੰ ਕੀਤੀ ਅਪੀਲ

ਘਟਾਈਆਂ ਜਾਣ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ

ਏਅਰ ਕੈਨੇਡਾ ਨੇ ਵੱਖ-ਵੱਖ ਮੰਤਰੀਆਂ ਨੂੰ ਭੇਜੇ ਲੈਟਰ

ਮਾਂਟਰੀਅਲ: ਕੈਨੇਡਾ ਦੀ ਸਭ ਤੋਂ ਵੱਡੀ ਹਵਾਈ ਕੰਪਨੀ ‘ਏਅਰ ਕੈਨੇਡਾ’ ਨੇ ਸਰਕਾਰ ਨੂੰ ਪਾਬੰਦੀਆਂ ਨੂੰ ਘੱਟ ਕਰਨ ਦੀ ਅਪੀਲ ਕੀਤੀ ਹੈ। ਏਅਰ ਕੈਨੇਡਾ ਅਨੁਸਾਰ ਇਸ ਵਾਰ ‘ਵਿਗਿਆਨ ਅਧਾਰਤ ਪਹੁੰਚ’ ਅਪਣਾ ਕੇ ਕੋਵਿਡ -19 ਯਾਤਰਾ ਪਾਬੰਦੀਆਂ ਨੂੰ ਘਟਾਇਆ ਜਾਵੇ, ਜਿਸ ਨਾਲ ਸੰਕਰਮਣ ਦੇ ਘੱਟ ਖਤਰੇ ਵਾਲੇ ਦੇਸ਼ਾਂ ਦੀ ਯਾਤਰਾ ਖੁੱਲ੍ਹ ਸਕੇਗੀ।

ਏਅਰ ਕੈਨੇਡਾ ਵੱਲੋਂ ਬੁੱਧਵਾਰ ਨੂੰ ਵੱਖ-ਵੱਖ ਮੰਤਰੀਆਂ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਸਥਿਤੀ ‘ਤੇਜ਼ੀ ਨਾਲ ਗੰਭੀਰ’ ਹੁੰਦੀ ਜਾ ਰਹੀ ਹੈ ਕਿਉਂਕਿ ਵਿਸ਼ਾਣੂ ਦੇ ਫੈਲਣ ਵਿੱਚ ਸੁਧਾਰਾਂ ਦੇ ਬਾਵਜੂਦ ਮਾਰਚ ਦੇ ਅੱਧ ਤੋਂ ਹੁਣ ਤੱਕ ਕੈਨੇਡਾ ਨੇ ਆਪਣੇ ਕੁਆਰੰਟੀਨ ਪਾਬੰਦੀਆਂ ਵਿੱਚ ਲੱਗਭਗ ਕੋਈ ਬਦਲਾਅ ਨਹੀਂ ਕੀਤਾ ਹੈ।

ਏਅਰ ਕਨੇਡਾ ਦੇ ਮੁੱਖ ਮੈਡੀਕਲ ਅਫਸਰ ਡਾ. ਜਿਮ ਚੁੰਗ ਨੇ ਲਿਖਿਆ ਹੈ ਕਿ ਇਹ ਪਾਬੰਦੀਆਂ ਏਅਰ ਲਾਈਨ, ਇਸਦੇ ਗ੍ਰਾਹਕਾਂ ਅਤੇ ਕਰਮਚਾਰੀਆਂ ਦੇ ਨਾਲ-ਨਾਲ ਸਮੁੱਚੀ ਸਿਹਤਯਾਬੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ।

ਤਸਵੀਰ: ਡਾ.ਜਿਮ ਚੁੰਗ, ਮੁੱਖ ਮੈਡੀਕਲ ਅਫਸਰ, AIR CANADA

ਉਹਨਾਂ ਕਿਹਾ ਕਿ ਮੌਜੂਦਾ ਤਜਵੀਜਾਂ ਯੂਰਪੀਅਨ ਯੂਨੀਅਨ, ਬ੍ਰਿਟੇਨ ਅਤੇ ਹੋਰ ਅਧਿਕਾਰ ਖੇਤਰਾਂ ਦੁਆਰਾ ਅਪਣਾਏ ਗਏ ਪ੍ਰਤੀਬਿੰਬਾਂ ਨੂੰ ਦਰਸਾਉਂਦੇ ਹਨ, ਜਿਹਨਾਂ ‘ਚ ਤਬਦੀਲੀ ਕਰਨਾ ਜ਼ਰੂਰੀ ਹੈ ।

ਮਾਂਟਰੀਅਲ ਅਧਾਰਤ ਏਅਰ ਲਾਈਨ ‘ਏਅਰ ਕੈਨੇਡਾ’ ਨੇ ਇਹ ਗੱਲ ਵੀ ਸਾਫ ਕੀਤੀ ਹੈ ਕਿ ਉਹ ਸੰਯੁਕਤ ਰਾਜ ਦੀ ਸਰਹੱਦੀ ਪਾਬੰਦੀਆਂ ‘ਚ ਰਾਹਤ ਦੇਣ ਦਾ ਪ੍ਰਸਤਾਵ ਨਹੀਂ ਰੱਖ ਰਹੇ, ਜਿਨ੍ਹਾਂ ਨੂੰ ਘੱਟੋ ਘੱਟ ਅਗਸਤ ਦੇ ਅਖੀਰ ਤੱਕ ਵਧਾਏ ਜਾਣ ਦੀ ਉਮੀਦ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨ ਵਿਦੇਸ਼ਾਂ ਵਿੱਚ ਵੀ ਵੱਖ-ਵੱਖ ਨਿਯਮ ਅਤੇ ਕਾਨੂੰਨ ਹਨ, covidv-19 ਟੈਸਟ, ਡਾਕਟਰੀ ਤੌਰ ਤੇ ਪ੍ਰਮਾਣਿਤ ਨੈਗੇਟਿਵ ਸਰਟੀਫਿਕੇਟ ਅਤੇ ਹੋਰ ਲਾਜ਼ਮੀ ਟੈਸਟ ਆਦਿ ਜ਼ਰੂਰੀ ਹਨ।

ਚੁੰਗ ਨੇ ਕਿਹਾ ਕਿ ਕੁਆਰੰਟੀਨ ਪਾਬੰਦੀਆਂ ਨਾਲ ਹੋਰ ਵੀ ਬਹੁਤ ਸਾਰੇ ਰੁਝਾਨ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਨਾ ਸਿਰਫ ਨੌਕਰੀਆਂ ਅਤੇ ਪੈਨਸ਼ਨਾਂ, ਬਲਕਿ ਹਵਾਈ ਯਾਤਰਾ ‘ਤੇ ਨਿਰਭਰ ਵਿਅਕਤੀਆਂ ਅਤੇ ਕਮਿਊਨਿਟੀਆਂ ਦੀ ਸਮਾਜਿਕ ਅਤੇ ਆਰਥਿਕ ਤੰਦਰੁਸਤੀ, ਖਾਸ ਤੌਰ ਤੇ ਕਿਤੇ ਵੀ ਆ-ਜਾ ਸਕਣ ਦੀ ਮੁੱਢਲੀ ਆਜ਼ਾਦੀ ਵੀ ਇਨ੍ਹਾਂ ਪਾਬੰਦੀਆਂ ਨਾਲ ਪ੍ਰਭਾਵਿਤ ਹੋ ਰਹੀ ਹੈ।

ਏਸ ਦੌਰਾਨ ਕਾਰੋਬਾਰ ਅਤੇ ਮਜ਼ਦੂਰ ਨੇਤਾਵਾਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ‘ਬਿਹਤਰ ਸੰਤੁਲਨ ਕਾਇਮ ਰੱਖਣ ਲਈ, ਜਨਤਕ ਸਿਹਤ ਨੂੰ ਪ੍ਰਭਾਵਤ ਕੀਤੇ ਬਿਨਾਂ ਸਰਕਾਰਾਂ ਇਨ੍ਹਾਂ ਪਾਬੰਦੀਆਂ ਨੂੰ ਸੌਖਾ ਬਣਾਉਣ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ।’

ਇੱਥੇ ਦੱਸਣਾ ਬਣਦਾ ਹੈ ਕਿ ਚੰਡੀਗੜ ਤੋਂ ਏਅਰ ਕੈਨੇਡਾ ਦੀ ਫਲਾਈਟ *ਪਹਿਲੀ ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਹ ਫਲਾਈਟ 5 ਅਗਸਤ ਨੂੰ ਵਾਪਸ ਭਾਰਤ ਪਰਤੇਗੀ ।

*(ਇਹ schedule ਏਅਰ ਕੈਨੇਡਾ ਵੱਲੋਂ ਪਹਿਲਾਂ ਤੋਂ ਤੈਅ ਹੈ, ਐਨ ਮੌਕੇ ਤੇ ਸਮੇਂ ਵਿੱਚ ਤਬਦੀਲੀ ਸੰਭਵ ਹੈ)

Related News

ਬੀ.ਸੀ: ਬੱਚਿਆਂ ‘ਚ ਕੋਵਿਡ 19 ਨਾਲ ਜੁੜੇ ਇਨਫਲੇਮੇਟਰੀ ਸਿੰਡਰੋਮ ਦੇ ਪਹਿਲੇ ਕੇਸ ਦੀ ਪੁਸ਼ਟੀ

Rajneet Kaur

ਓਂਟਾਰੀਓ ‘ਚ ਕੋਵਿਡ-19 ਕਾਰਨ ਤਿੰਨ ਹੋਰ ਮੌਤਾਂ

team punjabi

ਅਮਰੀਕੀ ਰਾਸ਼ਟਰਪਤੀ ਚੋਣਾਂ : ਚੋਣ ਦੰਗਲ ਵਿੱਚ ਇੱਕ ਦੂਜੇ ਨੂੰ ਪਟਖਣੀ ਦੇਣ ਲਈ ਟਰੰਪ ਅਤੇ ਬਿਡੇਨ ਨੇ ਲਾਇਆ ਜੋ਼ਰ

Vivek Sharma

Leave a Comment