channel punjabi
Canada International News North America

Air Canada ਨੂੰ Transat AT ਖ਼ਰੀਦਣ ਦੀ ਮਿਲੀ ਮਨਜ਼ੂਰੀ, 190 ਮਿਲੀਅਨ ਡਾਲਰ ਦਾ ਸੌਦਾ ਬਦਲੇਗਾ ਕੈਨੇਡਾ ਦਾ ਟ੍ਰੈਵਲ ਲੈਂਡਸਕੇਪ

ਓਟਾਵਾ : ਫੈਡਰਲ ਸਰਕਾਰ ਨੇ Air Canada ਵੱਲੋਂ Transat AT ਦੀ 190 ਮਿਲੀਅਨ ਡਾਲਰ ਦੀ ਖਰੀਦ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕੈਨੇਡਾ ਦਾ ਟ੍ਰੈਵਲ ਲੈਂਡਸਕੇਪ ਬਦਲਣ ਵਾਲਾ ਹੈ। ਟ੍ਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਵੀਰਵਾਰ ਸ਼ਾਮ ਨੂੰ ਇਸ ਪ੍ਰਵਾਨਗੀ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੇ ਸਿੱਟਾ ਕੱਢਿਆ ਹੈ ਕਿ ਇਹ ਖਰੀਦ ਲੋਕਾਂ ਦੇ ਹਿੱਤ ਵਿੱਚ ਹੈ। ਉਸਨੇ ਕਿਹਾ ਕਿ ਇਸ ਬਾਰੇ ਸੇਵਾ ਦੇ ਪੱਧਰ, ਵਿਆਪਕ ਸਮਾਜਿਕ ਅਤੇ ਆਰਥਿਕ ਪ੍ਰਭਾਵ, ਹਵਾਈ ਆਵਾਜਾਈ ਦੇ ਖੇਤਰ ਦੀ ਵਿੱਤੀ ਸਿਹਤ ਅਤੇ ਮੁਕਾਬਲੇ ਸਮੇਤ ਕਈ ਕਾਰਕਾਂ ‘ਤੇ ਵਿਚਾਰਿਆ ਗਿਆ।

ਅਲਘਬਰਾ ਨੇ ਇੱਕ ਬਿਆਨ ਵਿੱਚ ਕਿਹਾ, ‘ਏਅਰ ਇੰਡਸਟਰੀ ‘ਤੇ ਕੋਵਿਡ -19 ਮਹਾਂਮਾਰੀ ਦੇ ਵਿਨਾਸ਼ਕਾਰੀ ਪ੍ਰਭਾਵ ਨੂੰ ਵੇਖਦਿਆਂ, ਏਅਰ ਕਨੇਡਾ ਦੁਆਰਾ ਟਰਾਂਸੈਟ ਏਟੀ ਦੀ ਪ੍ਰਸਤਾਵਿਤ ਖਰੀਦ ਕੈਨੇਡਾ ਦੇ ਹਵਾਈ ਆਵਾਜਾਈ ਬਾਜ਼ਾਰ ਵਿੱਚ ਵਧੇਰੇ ਸਥਿਰਤਾ ਲਿਆਏਗੀ।


ਮਾਂਟਰੀਅਲ-ਅਧਾਰਤ ਟ੍ਰਾਂਸੈਟ ਨੇ ਕੋਵਿਡ ਮਹਾਂਮਾਰੀ ਕਾਰਨ ਪੈਦਾ ਹੋਈਆਂ ਵਿੱਤੀ ਚੁਣੌਤੀਆਂ ਦੇ ਮੱਦੇਨਜ਼ਰ ਆਪਣੀਆਂ ਸੇਵਾਵਾਂ ਨੂੰ ਅੱਗੇ ਜਾਰੀ ਨਹੀਂ ਰੱਖਣ ਦਾ ਫੈਸਲਾ ਕੀਤਾ।

ਸਰਕਾਰ ਨੇ ਕਿਹਾ ਕਿ ਇਹ ਸੌਦਾ ਸਮੂਹ ਕਰਮਚਾਰੀਆਂ, ਕੈਨੇਡੀਅਨਾਂ ਯਾਤਰੀਆਂ ਅਤੇ ਹੋਰ ਉਦਯੋਗਾਂ ਲਈ ਸਭ ਤੋਂ ਵਧੀਆ ਨਤੀਜਾ ਹੈ ਜੋ ਹਵਾਈ ਆਵਾਜਾਈ ‘ਤੇ ਨਿਰਭਰ ਕਰਦੇ ਹਨ ।

ਜ਼ਿਕਰਯੋਗ ਹੈ ਕਿ Transat ਸ਼ੇਅਰ ਧਾਰਕਾਂ ਨੇ ਦਸੰਬਰ ਵਿੱਚ ਸੋਧੇ ਹੋਏ ਸੌਦੇ ਨੂੰ ਪ੍ਰਵਾਨਗੀ ਦਿੱਤੀ ਸੀ, ਜੋ ਕਿ ਪ੍ਰਤੀ ਸ਼ੇਅਰ $ 5 ਡਾਲਰ ਦੇ ਬਰਾਬਰ ਸੀ ।

ਏਅਰ ਕੈਨੇਡਾ ਨੇ ਟ੍ਰਾਂਸੈਟ ਦੇ ਸਭ ਤੋਂ ਵੱਡੇ ਹਿੱਸੇਦਾਰ, ਲੈਕੋ ਬ੍ਰੋਸੀਓ (Letko Brosseau) ਦਾ ਸਮਰਥਨ ਪ੍ਰਾਪਤ ਕੀਤਾ। ਅਗਸਤ 2019 ਵਿਚ ਸੌਦੇ ‘ਚ ਸੁਧਾਰ ਕਰਨ ਤੋਂ ਬਾਅਦ ਇਹ 520 ਮਿਲੀਅਨ ਡਾਲਰ ਦਾ ਬਣ ਗਿਆ।
ਅਲਘਬਰਾ ਨੇ ਕਿਹਾ ਕਿ ਮਨਜ਼ੂਰੀ ‘ਸਖਤ ਸ਼ਰਤਾਂ ਦੇ ਅਧੀਨ ਹੈ ਜੋ ਭਵਿੱਖ ਵਿੱਚ ਅੰਤਰਰਾਸ਼ਟਰੀ ਮੁਕਾਬਲੇ, ਸੰਪਰਕਾਂ ਨੂੰ ਜੋੜਨ ਅਤੇ ਨੌਕਰੀਆਂ ਦੀ ਰੱਖਿਆ ਕਰੇਗੀ।’

ਉਹਨਾਂ ਕਿਹਾ, ‘ਸਾਨੂੰ ਪੂਰਾ ਭਰੋਸਾ ਹੈ ਕਿ ਇਹ ਉਪਾਅ ਯਾਤਰੀਆਂ ਅਤੇ ਸਮੁੱਚੇ ਉਦਯੋਗ ਲਈ ਲਾਭਕਾਰੀ ਹੋਣਗੇ।’

ਏਅਰ ਕੈਨੇਡਾ ਨੂੰ ਹੁਣ ਇਹ ਸੁਨਿਸ਼ਚਿਤ ਕਰਨਾ ਹੈ ਕਿ Transat AT ਸੰਚਾਰ ਅਤੇ ਜਨਤਕ ਸੇਵਾਵਾਂ ਲਾਜ਼ਮੀ ਤੌਰ ‘ਤੇ ਦੋਵਾਂ ਸਰਕਾਰੀ ਭਾਸ਼ਾਵਾਂ ਵਿੱਚ ਪ੍ਰਦਾਨ ਕਰੇ।

Related News

ਕਿਊਬਿਕ ‘ਚ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਖ਼ਰਾਬ ਦਿਨਾਂ ਦਾ ਕਰਨਾ ਪੈ ਸਕਦੈ ਸਾਹਮਣਾ

Rajneet Kaur

ਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਕੈਨੇਡਾ ‘ਚ ਸਾਂਹ ਲੈਣਾ ਹੋਇਆ ਔਖਾ !

Vivek Sharma

ਟੋਰਾਂਟੋ: ਇੱਕ TTC ਕਰਮਚਾਰੀ ਨੂੰ ਟਾਉਨ ਸੈਂਟਰ ਸਟੇਸ਼ਨ ਤੇ ਇਕ ਨੌਜਵਾਨ ਨੇ ਮਾਰਿਆ ਚਾਕੂ

Rajneet Kaur

Leave a Comment