channel punjabi
Canada International News North America

AHS ਨੇ ਕੈਲਗਰੀ ਦੇ ਫੁਥਿਲਜ਼ ਮੈਡੀਕਲ ਸੈਂਟਰ ‘ਚ ਕੋਵਿਡ 19 ਦੇ 5 ਹੋਰ ਮਰੀਜ਼ਾਂ, 7 ਸਟਾਫ ਦੇ ਕੇਸਾਂ ਦੀ ਕੀਤੀ ਪੁਸ਼ਟੀ

ਕੈਲਗਰੀ ਦੇ ਫੁਥਿਲਜ਼ ਮੈਡੀਕਲ ਸੈਂਟਰ ਵਿਚ ਕੋਵਿਡ 19 ਦਾ ਪ੍ਰਕੋਪ ਜਾਰੀ ਹੈ। ਅਲਬਰਟਾ ਹੈਲਥ ਸਰਵਿਸਿਜ਼ ਨੇ ਐਤਵਾਰ ਨੂੰ ਕੈਲਗਰੀ ਦੇ ਫੁਥਿਲਜ਼ ਮੈਡੀਕਲ ਸੈਂਟਰ ਵਿਚ ਕੋਵਿਡ 19 ਦੇ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ।

ਐਤਵਾਰ ਨੂੰ ਕੋਵਿਡ 19 ਦੇ ਪੰਜ ਹੋਰ ਨਵੇਂ ਮਰੀਜ਼ ਦਾਖਲ ਹੋਏ ਹਨ । ਇਥੇ ਸੱਤ ਸਿਹਤ ਦੇਖਭਾਲ ਕਰਨ ਵਾਲੇ ਕਾਮੇ ਵੀ ਕੋਵਿਡ 19 ਦਾ ਸ਼ਿਕਾਰ ਹੋਏ ਹਨ। ਜਿਸ ਕਾਰਨ ਹੁਣ ਹਸਪਤਾਲ ‘ਚ ਕੁਲ ਗਿਣਤੀ 25 ਹੋ ਗਈ ਹੈ।

ਹਸਪਤਾਲ ‘ਚ ਦੋ ਹੋਰ ਯੂਨਿਟਸ ਸ਼ਾਮਿਲ ਕੀਤੀਆਂ ਗਈਆਂ ਹਨ। AHS ਦੇ ਅਨੁਸਾਰ ਹੁਣ ਕੁੱਲ ਪੰਜ ਯੂਨਿਟਸ ਹੋ ਗਈਆਂ ਹਨ।

AHS ਨੇ ਕਿਹਾ ਕਿ ਅਲੱਗ-ਥਲੱਗ ਰਹਿਣ ਵਾਲੇ ਕਰਮਚਾਰੀਆਂ ਦੀ ਗਿਣਤੀ ਹਫ਼ਤੇ ਵਿਚ ਦੋ ਵਾਰ ਅਪਡੇਟ ਕੀਤੀ ਜਾਏਗੀ । ਉਨ੍ਹਾਂ ਕਿਹਾ ਕਿ ਸਾਰੇ ਮਰੀਜ਼ਾਂ ਅਤੇ ਕਰਮਚਾਰੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ ਜੋ ਕਿ ਪ੍ਰਕੋਪ ਨਾਲ ਜੁੜੇ ਹੋ ਸਕਦੇ ਹਨ, ਅਤੇ ਜਾਂਚ ਕੀਤੀ ਜਾ ਰਹੀ ਹੈ।

Related News

ਮਹਾਨ ਹਾਕੀ ਖਿਡਾਰੀ ਹਾਓਵੀ ਮੀਕਰ ਨਹੀਂ ਰਹੇ,97 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

Vivek Sharma

ਕੈਨੇਡਾ ਵਿੱਚ ਕੋਵਿਡ-19 ਦੇ 4880 ਨਵੇਂ ਮਾਮਲੇ ਆਏ ਸਾਹਮਣੇ, 4 ਦਿਨਾਂ ਵਿੱਚ 16 ਫ਼ੀਸਦ ਵਾਧਾ !

Vivek Sharma

ਵਿਸ਼ਵ ਪੱਧਰ ‘ਤੇ ਕੋਰੋਨਾ ਦਾ ਕਹਿਰ ਜਾਰੀ, ਕੋਰੋਨਾ ਵਾਇਰਸ ਦੇ ਮਾਮਲੇ 2 ਕਰੋੜ 38 ਲੱਖ ਤੋਂ ਪਾਰ

Rajneet Kaur

Leave a Comment