channel punjabi
Canada International News North America

ਪੁਰਬੀ ਹਿੱਸੇ ਵਿੱਚ ਛੁਰੇਬਾਜ਼ੀ ਘਟਨਾ ਤੋਂ ਬਾਅਦ ਪੁਲਿਸ ਵਲੋਂ 22 ਸਾਲਾਂ ਵਿਅਕਤੀ ਗ੍ਰਿਫਤਾਰ

ਟੋਰਾਂਟੋ: ਪਿਛਲੇ ਹਫਤੇ ਟੋਰਾਂਟੋ ਦੇ ਪੂਰਬੀ ਹਿੱਸੇ ਵਿੱਚ ਛੁਰੇਬਾਜ਼ੀ ਦੀ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਨੇ 22 ਸਾਲਾ ਵਿਅਕਤੀ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਵੀਰਵਾਰ ਨੂੰ ਪੁਲਿਸ ਨੂੰ ਓਨਟਾਰੀਓ ਤੇ ਵੈਲਸਲੇ ਸਟਰੀਟ ਉੱਤੇ ਰਾਤੀਂ 11:35 ਉੱਤੇ ਦੋ ਵਿਅਕਤੀਆਂ ਦੀ ਲੜਾਈ ਤੋਂ ਬਾਅਦ ਬੁਲਾਇਆ ਗਿਆ ਸੀ । ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਪਾਰਕੇਟ ਤੇ ਨੇੜਲੇ ਸਟੋਰ ਦਰਮਿਆਨ ਸੜਕ ਉੱਤੇ ਪਿਆ ਸੀ।

30 ਸਾਲਾਂ ਵਿਅਕਤੀ ਦੀ ਪਛਾਣ ਪੁਲਿਸ ਵੱਲੋਂ ਟੋਰਾਂਟੋ ਦੇ ਐਂਟਨ ਨਾਈਟਸ ਰੌਬਰਟਸ ਵਜੋਂ ਕੀਤੀ ਗਈ ਹੈ । ਉਸ ਦੇ ਢਿੱਡ ਵਿੱਚ ਚਾਕੂ ਦੇ ਕਈ ਵਾਰਾਂ ਦੇ ਨਿਸ਼ਾਨ ਸਨ। ਉਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ ਸੀ, ਪਰ ਕੁੱਝ ਸਮੇਂ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਵੱਲੋਂ ਬੀਤੇ ਦਿਨੀਂ ਮਸ਼ਕੂਕ ਦੀ ਤਸਵੀਰ ਜਾਰੀ ਕੀਤੀ ਗਈ ਸੀ। ਕੱਲ੍ਹ ਸ਼ਾਮ ਨੂੰ ਪੁਲਿਸ ਨੇ ਇੱਕ 22 ਸਾਲਾਂ ਵਿਅਕਤੀ ਕੌਨਰ ਮੈਡੀਸਨ ਨੂੰ ਇਸ ਮਾਮਲੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਤੇ ਉਸ ਉੱਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਾਇਆ ਗਿਆ । ਉਸ ਨੂੰ ਅੱਜ ਸਵੇਰੇ 10:00 ਵਜੇ ਟੋਰਾਂਟੋ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Related News

ਟੋਰਾਂਟੋ ਵਿੱਚ 20 ਤੋਂ ਵੱਧ ਸਕੂਲ ਕੋਵਿਡ -19 ਆਉਟਬ੍ਰੇਕ ਕਾਰਨ ਬੰਦ

Rajneet Kaur

ਟੋਰਾਂਟੋ: ਕੋਵਿਡ 19 ਦੇ ਨਵੇਂ ਕੇਸਾਂ ‘ਚ ਵਾਧੇ ਨੂੰ ਦੇਖ ਮੇਅਰ ਜੌਨ ਟੋਰੀ ਨੇ ਦਿੱਤੀ ਇਹ ਸਲਾਹ

Rajneet Kaur

WHO ਨੇ ਆਕਸਫੋਰਡ-ਐਸਟਰਾਜ਼ੇਨੇਕਾ ਨੂੰ ਦੱਸਿਆ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ, ਹੈਲਥ ਕੈਨੇਡਾ ਦੀ ਨਜ਼ਰ ਵੀ ਇਸ ਟੀਕੇ ‘ਤੇ

Vivek Sharma

Leave a Comment