channel punjabi
Canada International News North America

ਟੋਰਾਂਟੋ: ਪਿਤਾ ਨੇ ਆਪਣੇ ਬੱਚੇ ਦੇ ਇਲਾਜ ਲਈ ਪ੍ਰਧਾਨਮੰਤਰੀ ਟਰੂਡੋ ਅੱਗੇ ਮਦਦ ਲਈ ਲਾਈ ਗੁਹਾਰ

ਟੋਰਾਂਟੋ ਦੇ ਪਿਤਾ ਨੇ ਆਪਣੇ ਬੱਚੇ ਦੇ ਇਲਾਜ ਲਈ ਟਰੂਡੋ ਅੱਗੇ ਮਦਦ ਲਈ ਲਾਈ ਗੁਹਾਰ। ਟੋਰਾਂਟੋ-ਖੇਤਰ ‘ਚ ਰਹਿ ਰਿਹਾ ਪਰਿਵਾਰ ਜੋ ਆਪਣੇ ਇੱਕ ਬਹੁਤ ਹੀ ਦੁਰਲੱਭ ਬਿਮਾਰੀ ਨਾਲ ਪੀੜਿਤ ਬੱਚੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਮਾਈਕਲ ਦੇ ਸੰਭਾਵਿਤ ਇਲਾਜ ਲਈ ਭੁਗਤਾਨ ਕਰਨ ਵਿੱਚ ਸਹਾਇਤਾ ਲਈ ਫੰਡਾਂ ਵਿੱਚ ਯੋਗਦਾਨ ਪਾਉਣ।

ਟੈਰੀ ਪੀਰੋਵੋਲਕਿਸ ਨੇ ਕਿਹਾ ਕਿ ਉਸਦਾ ਬੇਟਾ ਮਾਈਕਲ ਜੋ ਸਪੈਸਟਿਕ ਪੈਰਾਪਲੇਜੀਆ ਟਾਈਪ 50, ਜਾਂ ਐਸਪੀਜੀ 50, ਦੇ ਨਾਲ ਜੂਝ ਰਿਹਾ ਹੈ, ਇਹ ਇਕ ਨਿਉਰੋਡੀਜਨਰੇਟਿਵ ਬਿਮਾਰੀ ਹੈ ਜੋ ਉਸਨੂੰ ਉਸਦੇ ਸਾਰੇ ਕਾਰਜਾਂ ਤੋਂ ਵਾਂਝੇ ਕਰ ਦੇਵੇਗੀ, ਉਸਨੂੰ 10 ਸਾਲ ਦੀ ਉਮਰ ਤੱਕ ਵ੍ਹੀਲਚੇਅਰ ਤੱਕ ਸੀਮਤ ਕਰ ਦੇਵੇਗੀ।

ਪਰਿਵਾਰ ਨੇ ਆਪਣੇ ਬੱਚੇ ਦੀ ਜੀਨ ਥੈਰੇਪੀ ਲਈ ਫੰਡ ਇਕਠੇ ਕਰਨੇ ਸ਼ੁਰੂ ਕਰ ਦਿਤੇ ਸਨ। 3 ਮੀਲੀਅਨ ਡਾਲਰ ਦਾ ਟੀਚਾ ਸੀ ਅਤੇ 1.5 ਮੀਲੀਅਨ ਡਾਲਰ ਇਕਠਾ ਹੋ ਚੁਕਿਆ ਸੀ। ਪਰ ਕੋਵਿਡ 19 ਮਹਾਂਮਾਰੀ ਕਾਰਨ ਫੰਡਾਂ ਨੂੰ ਰੋਕ ਦਿਤਾ ਗਿਆ ਸੀ।

ਪੀਰੋਵੋਲਾਕਿਸ ਨੇ ਕਿਹਾ ਕਿ ਜੇਕਰ ਕੋਵਿਡ 19 ਨਾ ਹੁੰਦਾ ਤਾਂ ਇਸ ਸਾਲ ਫੰਡ ਲਈ 2 ਮਿਲੀਅਨ ਡਾਲਰ ਇਕੱਠੇ ਹੋ ਜਾਣੇ ਸਨ। ਸਾਡੇ ਕੋਲ ਗਾਲਾ ਸੀ। ਸਾਡੇ ਕੋਲ ਐਵਰੇਸਟ ਜਾਣ ਦੇ ਸੰਕੇਤ ਸਨ ਅਤੇ ਉਨ੍ਹਾਂ ਨੂੰ ਰੱਦ ਕਰਨਾ ਪਿਆ ਕਿਉਂਕਿ ਤਿੱਬਤ ਬੰਦ ਹੋ ਗਿਆ ਸੀ।

ਉਸਨੇ ਕਿਹਾ ਕਿ ਬੇਟੇ ਲਈ ਫੰਡ ਇਕੱਠਾ ਕਰਨਾ ਜਾਰੀ ਰੱਖਣ ਵਿੱਚ ਅਸਮਰਥਾ ਤੋਂ ਬਾਅਦ, ਮਾਈਕਲ ਦੀਆਂ ਸਾਰੀਆਂ ਥੈਰੇਪਿਸ ਰੋਕ ਦਿਤੀਆਂ ਗਈਆਂ। ਪੀਰੋਵੋਲਾਕਿਸ ਨੇ ਕਿਹਾ ਕਿ ਕੋਵਿਡ 19 ਉਸਦੀ ਜ਼ਿੰਦਗੀ ਦਾ ਬਹੁਤ ਮੁਸ਼ੀਕਲ ਸਮਾਂ ਹੈ। ਉਹ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਨਹੀ ਕਰ ਰਹੀ। ਅਸੀ ਚਿੰਤਤ ਹਾਂ ਅਸੀ ਆਪਣੇ ਸਾਰੇ ਬਿੱਲਾਂ ਦਾ ਭੁਗਤਾਨ ਕਿਸ ਤਰ੍ਹਾਂ ਕਰਾਂਗੇ।

ਮਹਾਂਮਾਰੀ ਦੇ ਬਾਵਜੂਦ ਫਿਰ ਵੀ, ਪੀਰੋਵੋਲਾਕਿਸ ਇੱਕ ਵੱਡਾ ਫੰਡ ਇਕੱਠਾ ਕਰਨ ਦਾ ਯਤਨ ਕਰਨ ਜਾ ਰਿਹਾ ਹੈ, ਕਿਉਂਕਿ ਮਾਈਕਲ ਦੀ ਬਿਮਾਰੀ ਵਿਗੜ ਰਹੀ ਹੈ। ਉਸਨੇ ਕਿਹਾ ਉਹ ਸਾਰੀ ਰਾਤ ਸੋ ਨਹੀਂ ਸਕ ਰਹੇ ਇਹ ਸੋਚਦਿਆਂ ਕਿ ਉਹ 1.6 ਮੀਲੀਅਨ ਡਾਲਰ ਕਿਵੇਂ ਇਕਠਾ ਕਰਨਗੇ।

ਉਸਨੇ ਕਿਹਾ ਕਿ ਉਹ ਪਿਕਰਿੰਗ ਓਂਟਾਰੀਓ ਤੋਂ ਓਟਾਵਾ 400 ਕਿਲੋਮੀਟਰ ਸਾਈਕਲ ਤੇ ਜਾਵੇਗਾ ਇਸ ਉਦੇਸ਼ ਨਾਲ ਕਿ ਉਸਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਹੋ ਸਕੇ ਅਤੇ ਫੰਡ ‘ਚ ਯੋਗਦਾਨ ਪਾਉਣ ਦੀ ਅਪੀਲ ਕਰ ਸਕੇ।

Related News

ਨੌਰਥ ਸਟੋਰਮਾਂਟ ਟਾਉਨਸ਼ਿਪ ‘ਚ ਇੱਕ ਘੋੜਾ ਅਤੇ ਬੱਗੀ ਅਤੇ ਇੱਕ ਪਿਕਅਪ ਟਰੱਕ ਦੇ ਹਾਦਸੇ ਤੋਂ ਬਾਅਦ ਪੁਲਿਸ ਨੇ 2 ਲੋਕਾਂ ਨੂੰ ਪਹੁੰਚਾਇਆ ਹਸਪਤਾਲ

Rajneet Kaur

ਸਰੀ ‘ਚ ਮਦਦ ਦੀ ਲੋੜ ਦਾ ਦਿਖਾਵਾ ਕਰਕੇ ਦੋ ਵਿਅਕਤੀਆਂ ਨੇ ਡਰਾਇਵਰ ਨੂੰ ਲੁੱਟਿਆ

Rajneet Kaur

ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਵਾਸੀ ਦੋ ਸਕੇ ਭਰਾਵਾਂ ਦਾ ਕਤਲ ਕੀਤੇ ਜਾਣ ਦਾ ਮਾਮਲਾ ਆਇਆ ਸਾਹਮਣੇ

Rajneet Kaur

Leave a Comment