channel punjabi
Canada News

ਬਰੈਂਪਟਨ ਦੇ ਸਕੂਲਾਂ ‘ਚ ਵਧੇ ਕੋਰੋਨਾ ਦੇ ਮਾਮਲੇ, ਵਿਰੋਧੀ ਧਿਰ ਵਿਧਾਇਕ ਨੇ ਸਰਕਾਰ ਨੂੰ ਦਿੱਤਾ ਸੁਝਾਅ

ਬਰੈਂਪਟਨ : ਕੈਨੇਡਾ ਦੇ ਸਕੂਲਾਂ ਵਿਚ Back to School ਮੁਹਿੰਮ ਦੇ ਨਾਲ ਹੀ ਕੋਰੋਨਾ ਨੇ ਵੀ ਦਸਤਕ ਦੇ ਦਿੱਤੀ ਹੈ, ਇਸ ਲਈ ਮਾਪਿਆਂ ਦੀ ਚਿੰਤਾ ਵੱਧਦੀ ਜਾ ਰਹੀ ਹੈ। ਬਰੈਂਪਟਨ ਸੈਂਟਰ ਤੋਂ ਪੰਜਾਬੀ ਮੂਲ ਦੀ ਵਿਧਾਇਕ ਅਤੇ ਐੱਨ.ਡੀ.ਪੀ. ਦੀ ਡਿਪਟੀ ਲੀਡਰ ਸਾਰਾ ਸਿੰਘ ਨੇ ਓਂਟਾਰੀਓ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਲਾਸਾਂ ਦੇ ਆਕਾਰ ਨੂੰ ਘਟਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਮਾਜਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਇਕ ਕਲਾਸ ਵਿਚ 15 ਵਿਦਿਆਰਥੀ ਹੀ ਹੋਣੇ ਚਾਹੀਦੇ ਹਨ। ਦੱਸ ਦਈਏ ਕਿ 21 ਸਤੰਬਰ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਿਚ 31 ਸਕਾਰਾਤਮਕ ਕੋਰੋਨਾ ਮਾਮਲੇ ਆ ਚੁੱਕੇ ਹਨ।

ਵਿਧਾਇਕ ਸਾਰਾ ਨੇ ਫੋਰਡ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ‘ਤੇ ਵਧੇਰੇ ਧਿਆਨ ਦੇਣ ਕਿਉਂਕਿ ਹਾਲੇ ਵੀ ਬਹੁਤ ਸਾਰੇ ਸਕੂਲਾਂ ਵਿਚ ਵਿਦਿਆਰਥੀ ਤੈਅ ਗਿਣਤੀ ਤੋਂ ਵੱਧ ਗਿਣਤੀ ‘ਚ ਭਰੀਆਂ ਕਲਾਸਾਂ ਵਿਚ ਬੈਠ ਰਹੇ ਹਨ, ਜਿਸ ਕਾਰਨ ਕੋਰੋਨਾ ਦੇ ਸ਼ਿਕਾਰ ਹੋ ਰਹੇ ਹਨ।

ਓਂਟਾਰੀਓ ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ ਤੇ ਸਾਰਾ ਸਿੰਘ ਮੁੱਖ ਵਿਰੋਧੀ ਪਾਰਟੀ ਐੱਨ.ਡੀ.ਪੀ. ਦੀ ਡਿਪਟੀ ਲੀਡਰ ਹੈ। ਹਾਲਾਂਕਿ ਮੁੱਖ ਮੰਤਰੀ ਡੱਗ ਫੋਰਡ ਦਾਅਵੇ ਕਰਦੇ ਆ ਰਹੇ ਹਨ ਕਿ ਉਹ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਕੂਲਾਂ ਵਿਚ ਵਧੇਰੇ ਵਧੀਆ ਰਣਨੀਤੀ ਅਪਣਾ ਰਹੇ ਹਨ ਪਰ ਜ਼ਮੀਨੀ ਪੱਧਰ ‘ਤੇ ਸੱਚ ਇੰਨਾ ਸਪੱਸ਼ਟ ਨਜ਼ਰ ਨਹੀਂ ਆ ਰਿਹਾ। ਸਕੂਲ ਪ੍ਰਬੰਧਕਾਂ ਅਤੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਸਕੂਲਾਂ ਵਿਚ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਾਰਨ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਸਬੰਧੀ ਮੁੜ ਵਿਚਾਰ ਕਰਨ ਵਾਸਤੇ ਮਜਬੂਰ ਹਨ ।

Related News

ਭਾਰਤੀ ਡਾਕਟਰ ਨੇ ਕਰ ਦਿੱਤਾ ਕਮਾਲ, ਇੱਕ ਹੋਰ ਮਰੀਜ਼ ਦਾ ਕੀਤਾ ਸਫ਼ਲ ਟਰਾਂਸਪਲਾਂਟ

Vivek Sharma

ਬੀ.ਸੀ: ਸਿਹਤ ਅਧਿਕਾਰੀਆਂ ਨੇ 121 ਨਵੇਂ ਕੇਸਾਂ ਅਤੇ ਇੱਕ ਨਵੀਂ ਮੌਤ ਦੀ ਕੀਤੀ ਪੁਸ਼ਟੀ

Rajneet Kaur

ਸਸਕੈਟੂਨ ਸਿਟੀ ਕੌਂਸਲ ਨੇ 2021 ਦੇ ਪ੍ਰਾਪਰਟੀ ਟੈਕਸ ਨੂੰ ਘਟਾਉਣ ਲਈ ਦਿੱਤੀ ਵੋਟ

Vivek Sharma

Leave a Comment